Home / ਦੁਨੀਆ ਭਰ / ਹਵਾਈ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ

ਹਵਾਈ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ

ਰੂਸ ਨੇ ਯੂਕਰੇਨ ਦੇ ਯੁੱਧ ਨੂੰ ਸ਼ੁਰੂ ਹੋਏ ਜਿੱਥੇ ਕਾਫੀ ਲੰਮਾ ਸਮਾਂ ਬੀਤ ਚੁੱਕਿਆ ਹੈ ਉਥੇ ਹੀ ਇਸ ਯੁੱਧ ਦਾ ਅਸਰ ਪੂਰੇ ਵਿਸ਼ਵ ਵਿੱਚ ਪਿਆਰ ਹੈ ਅਤੇ ਅਮਰੀਕਾ, ਕੈਨੇਡਾ, ਫਰਾਂਸ, ਬ੍ਰਿਟੇਨ ਵੱਲੋਂ ਰੂਸ ਉਪਰ ਲਗਾਤਾਰ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਜਿਸ ਦੇ ਚਲਦਿਆਂ ਹੋਇਆਂ ਰੂਸ ਨੂੰ ਆਰਥਿਕ ਤੌਰ ਤੇ ਕਮਜ਼ੋਰ ਕੀਤਾ ਜਾ ਸਕੇ। ਰੂਸ ਵੱਲੋਂ ਜਿੱਥੇ ਯੂਕਰੇਨ ਉਪਰ ਲਗਾਤਾਰ ਹਵਾਈ ਹਮਲੇ ਕੀਤੇ ਜਾ ਰਹੇ ਹਨ ਜਿਸ ਕਾਰਨ ਦੂਸਰੇ ਦੇਸ਼ਾਂ ਦੀਆਂ ਉਡਾਨਾਂ ਵੀ ਪ੍ਰਭਾਵਤ ਹੋਈਆਂ ਹਨ। ਜਿਸ ਦੇ ਚਲਦਿਆਂ ਹੋਇਆਂ ਬਹੁਤ ਸਾਰੀਆਂ ਵਸਤਾਂ ਨੂੰ ਲੈ ਕੇ ਅਦਾਨ-ਪ੍ਰਦਾਨ ਕਰਨ ਵਿੱਚ ਵੀ ਕਈ ਤਰਾਂ ਦੀਆਂ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਜਿੱਥੇ ਕਈ ਦੇਸ਼ਾਂ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਵੀ ਗੁਜ਼ਰਨਾ ਪੈ ਰਿਹਾ ਹੈ ਅਤੇ ਬਹੁਤ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਵਧਣ ਕਾਰਨ ਮਹਿੰਗਾਈ ਦਰ ਵੀ ਵਧ ਰਹੀ ਹੈ।

ਜਿਸ ਦਾ ਅਸਰ ਹਰ ਦੇਸ਼ ਵਿਚ ਹਰ ਵਿਅਕਤੀ ਉਪਰ ਪੈ ਰਿਹਾ ਹੈ। ਜਿੱਥੇ ਕਰੋਨਾ ਕਾਰਨ ਪਹਿਲਾਂ ਹੀ ਲੋਕ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਉੱਥੇ ਹੀ ਹਰ ਇਕ ਚੀਜ਼ ਦੀਆਂ ਵਧ ਰਹੀਆਂ ਕੀਮਤਾਂ ਉਨ੍ਹਾਂ ਲੋਕਾਂ ਉਪਰ ਬੋਝ ਪਾ ਰਹੀਆਂ ਹਨ। ਹੁਣ ਹਵਾਈ ਸਫਰ ਕਰਨ ਵਾਲਿਆਂ ਲਈ ਇਹ ਬੜੀ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਐਲਾਨ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਪਰ ਇਸ ਯੁੱਧ ਦੇ ਕਾਰਨ ਵਿਸ਼ਵ ਦੇ ਵਿੱਚ ਉਰਜਾ ਦੀਆਂ ਕੀਮਤਾਂ ਵਿੱਚ ਉਛਾਲ ਆਇਆ ਹੈ।

ਜਿਸ ਕਾਰਨ ਜਹਾਜ਼ਾਂ ਦਾ ਤੇਲ ਮਹਿੰਗਾ ਹੋਣ ਨੂੰ ਲੈ ਕੇ ਹਵਾਈ ਸਫ਼ਰ ਵੀ ਮਹਿੰਗਾ ਹੋ ਰਿਹਾ ਹੈ। ਜਿਸ ਕਾਰਨ ਯਾਤਰੀਆਂ ਨੂੰ ਭਾਰੀ ਕਰਾਇਆ ਅਦਾ ਕਰਨਾ ਹੋਵੇਗਾ। ਕਿਉਂਕਿ ਜਹਾਜ਼ ਦੇ ਫਿਊਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿੱਥੇ ਹੁਣ ਵੀ 3.22 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਹਵਾਈ ਸਫਰ ਕਰਨ ਵਾਸਤੇ ਕੀਮਤਾਂ ਵਿਚ ਰਿਕਾਰਡ ਤੇ ਪਹੁੰਚ ਗਈਆਂ ਹਨ।

ਜਿਥੇ ਹਰ ਮਹੀਨੇ ਦੀ ਪਹਿਲੀ ਅਤੇ 16 ਤਰੀਕ ਨੂੰ ਜਹਾਜ਼ ਦੇ ਇੰਜਨ ਦੀਆਂ ਕੀਮਤਾਂ ਨੂੰ ਸੋਧਿਆ ਜਾਂਦਾ ਹੈ। ਉਥੇ ਹੀ ਜਹਾਜ ਦੇ ਇੰਜਨ ਦੀਆਂ ਕੀਮਤਾਂ 16 ਮਾਰਚ ਤੋਂ ਪਹਿਲਾਂ 18.3 ਫੀਸਦੀ ਦਾ ਵਾਧਾ ਹੋਇਆ ਸੀ ਜਿਸ ਤੋਂ ਬਾਅਦ 1 ਅਪ੍ਰੈਲ ਨੂੰ 2 ਫੀਸਦੀ, 16 ਅਪ੍ਰੈਲ ਨੂੰ 0.2 ਫ਼ੀਸਦੀ ਦਾ ਮਾਮੂਲੀ ਵਾਧਾ ਹੋਇਆ ਸੀ ਅਤੇ ਹੁਣ 3.22 ਫੀਸਦੀ ਦਾ ਵਾਧਾ ਕੀਤਾ ਗਿਆ ਹੈ।

Check Also

Canada ਦੇ ਗੁਰਦਵਾਰਾ ਸਾਹਿਬ ਨੂੰ ਪੈ ਗਿਆ ਘੇਰਾ

Canada ਦੇ ਗੁਰਦਵਾਰਾ ਸਾਹਿਬ ਨੂੰ ਪੈ ਗਿਆ ਘੇਰਾ, 3 ਜਣਿਆਂ ਨੂੰ Police ਨੇ ਕੀਤਾ ਗ੍ਰਿਫ਼ਤਾਰ …