Home / ਦੁਨੀਆ ਭਰ / ਇੰਗਲੈਂਡ ਵਾਲੇ ਧਿਆਨ ਨਾਲ ਪੜ੍ਹਨ

ਇੰਗਲੈਂਡ ਵਾਲੇ ਧਿਆਨ ਨਾਲ ਪੜ੍ਹਨ

ਪਿਛਲੇ ਕਾਫ਼ੀ ਸਮੇਂ ਤੋਂ ਇੰਗਲੈਂਡ ਦੇ ਯੂਰਪੀਅਨ ਯੂਨੀਅਨ ਵੱਖ ਹੋਣ ਦੇ ਚਰਚੇ ਸੁਣਨ ਨੂੰ ਮਿਲ ਰਹੇ ਸਨ। ਪਰ ਹੁਣ ਲੱਗਦਾ ਹੈ ਕਿ 1 ਅਕਤੂਬਰ ਤੋਂ ਪਹਿਲਾਂ ਪਹਿਲਾਂ ਹੀ ਇੰਗਲੈਂਡ ਯੂਰਪੀਅਨ ਯੂਨੀਅਨ ਨਾਲੋਂ ਵੱਖ ਹੋ ਜਾਵੇਗਾ। ਜੇਕਰ ਯੂਰਪੀਅਨ ਯੂਨੀਅਨ ਨਾਲੋਂ ਇੰਗਲੈਂਡ ਵੱਖ ਹੁੰਦਾ ਹੈ ਤਾਂ ਜਿਨ੍ਹਾਂ ਲੋਕਾਂ ਦੇ ਵਾਹਨ ਪਾਸਪੋਰਟ ਅਤੇ ਮੈਡੀਕਲ ਇੰਸ਼ੋਰੈਂਸ ਦੇ ਕੰਮ ਅਧੂਰੇ ਰਹਿੰਦੇ ਹਨ।ਉਹ ਪੂਰੇ ਕਰ ਲੈਣੇ ਚਾਹੀਦੇ ਹਨ।

ਨਹੀਂ ਤਾਂ ਇਨ੍ਹਾਂ ਲੋਕਾਂ ਨੂੰ ਬਾਅਦ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਦੋਂ ਯੂਰਪੀਅਨ ਯੂਨੀਅਨ ਵਿੱਚੋਂ ਇੰਗਲੈਂਡ ਬਾਹਰ ਨਿਕਲ ਗਿਆ ਤਾਂ ਇੰਗਲੈਂਡ ਵਿੱਚ ਰਹਿ ਰਹੇ ਉਨ੍ਹਾਂ ਲੋਕਾਂ ਲਈ ਮੁਸ਼ਕਿਲ ਹੋ ਸਕਦੀ ਹੈ।ਜਿਨ੍ਹਾਂ ਦੇ ਪਾਸਪੋਰਟ ਰੀਨਿਊ ਕਰਵਾਉਣ ਵਾਲੇ ਹਨ ਜਾਂ ਪਾਸਪੋਰਟਾਂ ਵਿੱਚ ਕੋਈ ਕਮੀ ਹੈ। ਇਸ ਲਈ ਇਨ੍ਹਾਂ ਲੋਕਾਂ ਨੂੰ 1 ਅਕਤੂਬਰ ਤੋਂ ਪਹਿਲਾਂ ਪਹਿਲਾਂ ਆਪਣੇ ਪਾਸਪੋਰਟ ਅਪਡੇਟ ਕਰਵਾ ਲੈਣੇ ਚਾਹੀਦੇ ਹਨ।

ਇਸ ਤਰ੍ਹਾਂ ਹੀ ਉਨ੍ਹਾਂ ਨੂੰ ਆਪਣੇ ਵਾਹਨਾਂ ਦੇ ਕਾਗਜ਼ ਵੀ ਪੂਰਨ ਰੂਪ ਵਿੱਚ ਅਪਡੇਟ ਰੱਖਣੇ ਚਾਹੀਦੇ ਹਨ। ਉਨ੍ਹਾਂ ਨੂੰ ਵਾਹਨਾਂ ਦੇ ਮਾਮਲੇ ਵਿੱਚ ਪੇਪਰ ਵਰਕ ਅਧੂਰਾ ਨਹੀਂ ਛੱਡਣਾ ਚਾਹੀਦਾ ਨਹੀਂ ਤਾਂ ਬਾਅਦ ਵਿੱਚ ਉਨ੍ਹਾਂ ਨੂੰ ਮੁਸ਼ਕਿਲ ਪੇਸ਼ ਆ ਸਕਦੀ ਹੈ। ਇਸ ਤੋਂ ਬਿਨਾਂ ਇੰਗਲੈਂਡ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਪਣੀ ਮੈਡੀਕਲ ਇੰਸ਼ੋਰੈਂਸ ਵੀ ਕਰਵਾ ਲੈਣੀ ਚਾਹੀਦੀ ਹੈ। ਜਿਨ੍ਹਾਂ ਦਾ ਮੈਡੀਕਲ ਇੰਚਾਰਜ ਰੀਨਿਊ ਕਰਵਾਉਣ ਵਾਲਾ ਹੈ। ਉਨ੍ਹਾਂ ਨੂੰ ਰੀਨਿਊ ਕਰਵਾ ਲੈਣਾ ਚਾਹੀਦਾ ਹੈ। ਕਿਉਂਕਿ ਇਲਾਜ ਬਹੁਤ ਮਹਿੰਗਾ ਹੈ। ਇਸ ਤੇ ਬਹੁਤ ਜ਼ਿਆਦਾ ਖਰਚਾ ਆਉਂਦਾ ਹੈ।

ਜਿਹੜੇ ਪੰਜਾਬੀ ਲੋਕ ਇੰਗਲੈਂਡ ਵਿੱਚ ਰਹਿ ਰਹੇ ਹਨ। ਉਨ੍ਹਾਂ ਨੂੰ ਆਪਣੇ ਵਾਹਨ ਪਾਸਪੋਰਟ ਅਤੇ ਮੈਡੀਕਲ ਇੰਸ਼ੋਰੈਂਸ ਦੇ ਪੇਪਰ ਵਰਕ ਨੂੰ ਅਪਡੇਟ ਕਰਵਾ ਲੈਣਾ ਚਾਹੀਦਾ ਹੈ। ਜਦੋਂ ਯੂਰਪੀਅਨ ਯੂਨੀਅਨ ਨਾਲੋਂ ਇੰਗਲੈਂਡ ਵੱਖ ਹੋ ਗਿਆ ਤਾਂ ਯੂਰਪੀਅਨ ਯੂਨੀਅਨ ਦੇ ਦੂਜੇ ਮੁਲਕਾਂ ਵਿੱਚ ਜਾ ਹੋਰ ਮੁਲਕਾਂ ਵਿੱਚ ਜਾਣ ਸਮੇਂ ਮੁਸ਼ਕਲ ਪੇਸ਼ ਆ ਸਕਦੀ ਹੈ।

Check Also

ਕੈਨੇਡਾ ’ਚ ਬਟਾਲਾ ਦੇ ਨੌਜਵਾਨ ਦੀ…….

ਬਟਾਲਾ ਦੇ ਬਾਉਲੀ ਇੰਦਰਜੀਤ ਦੇ ਰਹਿਣ ਵਾਲੇ 30 ਸਾਲਾਂ ਨੌਜਵਾਨ ਪ੍ਰਭਜੀਤ ਸਿੰਘ ਦੀ ਕੈਨੇਡਾ ਵਿਚ …