ਦੋਸਤੋ ਸੈਂਟਰ ਗੌਰਮਿੰਟ ਵੱਲੋਂ ਲੋਕਾਂ ਦੇ ਲਈ ਅਟਲ ਪੈਨਸ਼ਨ ਯੋਜਨਾ ਸਕੀਮ ਚਲਾਈ ਜਾ ਰਹੀ ਹੈ।ਇਸ ਸਕੀਮ ਦਾ ਲਾਭ ਸਰਕਾਰੀ ਮੁਲਾਜ਼ਮ ਵੀ ਪੂਰੀ ਤਰ੍ਹਾਂ ਲੈ ਸਕਦੇ ਹਨ।ਇਸ ਸਕੀਮ ਦੇ ਅਨੁਸਾਰ ਜਿਹਨਾਂ ਲੋਕਾਂ ਦੀ ਉਮਰ 18 ਤੋਂ ਲੈ ਕੇ 40 ਸਾਲ ਹੈ
ਉਹ ਆਪਣੀ ਇਸ ਪੈਨਸ਼ਨ ਦੇ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।ਇਸ ਤਰ੍ਹਾਂ ਉਹਨਾਂ ਦੇ ਹਰ ਮਹੀਨੇ 55 ਰੁਪਏ ਉਹਨਾਂ ਦੇ ਬੈਂਕ ਖਾਤੇ ਵਿਚੋਂ ਕੱਟ ਹੁੰਦੇ ਜਾਣਗੇ। 60 ਸਾਲ ਦੀ ਉਮਰ ਹੋਣ ਤੇ ਤੁਹਾਨੂੰ ਤਿੰਨ ਹਜ਼ਾਰ ਰੁਪਏ ਦੀ ਪੈਨਸ਼ਨ ਲੱਗ ਜਾਵੇਗੀ।ਜੇਕਰ ਦੋਸਤੋ ਕਿਸੇ ਦੀ ਉਮਰ 60 ਸਾਲ ਤੋਂ ਉੱਪਰ ਹੈ ਤਾਂ ਉਹ ਇਸ ਸਕੀਮ ਦਾ ਲਾਭ ਨਹੀਂ ਲੈ ਸਕਦੇ।ਇਸ ਤੋਂ ਇਲਾਵਾ ਤੁਹਾਨੂੰ ਆਪਣੇ ਆਧਾਰ ਕਾਰਡ ਨੂੰ ਬੈਂਕ ਦੀ ਕਾਪੀ ਦੇ ਨਾਲ ਲਿੰਕ ਕਰਵਾਉਣਾ ਪਵੇਗਾ।
ਇਸਤੋਂ ਇਲਾਵਾ ਦੋਸਤੋ ਤੁਸੀਂ ਉਸੇ ਹੀ ਬੈਂਕ ਕਾਪੀ ਨੂੰ ਰਜਿਸਟ੍ਰੇਸ਼ਨ ਦੇ ਵਿੱਚ ਦੇਣਾ ਹੈ ਜਿਸ ਦੇ ਵਿਚੋਂ ਹਰ ਮਹੀਨੇ ਤੁਹਾਡੇ ਪੈਸੇ ਕੱਟ ਹੋਣਗੇ।ਇਸ ਤਰ੍ਹਾਂ ਤੁਸੀਂ ਅਟਲ ਪੈਨਸ਼ਨ ਯੋਜਨਾ ਦਾ ਲਾਭ ਲੈ ਸਕਦੇ ਹੋ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ।