ਦੱਸ ਦੇਈਏ ਕੀ ਹੌਸਲੇ ਨਾਲ ਹਰ ਇੱਕ ਮਨੁੱਖ ਆਪਣੀ ਜ਼ਿੰਦਗੀ ਵਿੱਚ ਹਰ ਇੱਕ ਵੱਡੀ ਕਾਮਯਾਬੀ ਹਾਸਲ ਕਰ ਸਕਦਾ ਹੈ । ਆਤਮ ਵਿਸ਼ਵਾਸ ਤੇ ਹੌਂਸਲੇ ਨਾਲ ਭਰਿਆ ਮਨੁੱਖ ਜਦੋਂ ਕੁਝ ਕਰਨ ਦਾ ਜਜ਼ਬਾ ਰੱਖਦਾ ਹੈ ਤਾਂ ਜ਼ਿੰਦਗੀ ਦੀ ਔਖੀ ਤੋਂ ਔਖੀ ਮੰਜ਼ਿਲ ਆਸਾਨੀ ਨਾਲ ਪ੍ਰਾਪਤ ਹੋ ਜਾਂਦੀ ਹੈ । ਅਜਿਹੀ ਹੀ ਇਕ ਸ਼ਖਸੀਅਤ ਦੇ ਬਾਰੇ ਤੁਹਾਨੂੰ ਦੱਸਾਂਗੇ ਜਿਨ੍ਹਾਂ ਨੇ ਵਿਦੇਸ਼ ਦੇ ਵਿੱਚ ਆਪਣਾ ਅਤੇ ਆਪਣੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ।
ਦਸ ਦਈਏ ਕਿ ਜੁਗਨਦੀਪ ਸਿੰਘ ਜਵਾਹਰਵਾਲਾ ਨੇ ਆਪਣੀ ਸਖ਼ਤ ਮਿਹਨਤ ਅਤੇ ਆਤਮਵਿਸ਼ਵਾਸ ਨਾਲ ਆਸਟ੍ਰੇਲੀਆ ਦੀ ਸੱਤਾਧਿਰ ਵੱਲੋਂ ਉਸ ਨੂੰ ਆਪਣੀ ਪਾਰਟੀ ’ਚ ਸ਼ਾਮਿਲ ਕਰ ਕੇ ਅੱਗੇ ਵਧਣ ਦਾ ਮੌਕਾ ਦਿੱਤਾ ਗਿਆ ਹੈ। ਇਹ ਖ਼ਬਰ ਜਦੋਂ ਪੰਜਾਬੀਆਂ ਤੱਕ ਪਹੁੰਚੀ ਤਾਂ ਪੰਜਾਬੀਆਂ ਵਿੱਚ ਇੱਕ ਖ਼ੁਸ਼ੀ ਅਤੇ ਉਤਸ਼ਾਹ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ।
ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਆਸਟ੍ਰੇਲੀਆ ’ਚ 21 ਮਈ ਨੂੰ ਹੋਣ ਜਾ ਰਹੀਆਂ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ’ਚ ਲਿਬਰਲ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਜੁਗਨਦੀਪ ਸਿੰਘ ਜਵਾਹਰਵਾਲਾ ਨੂੰ ਭਾਰਤੀ ਖਾਸਕਰ ਪੰਜਾਬੀ ਬਹੁ-ਗਿਣਤੀ ਵਸੋਂ ਵਾਲੇ ਹਲਕਾ ਚਿਫਲੀ ਤੋਂ ਚੋਣ ਮੈਦਾਨ ’ਚ ਉਤਾਰ ਦਿੱਤਾ ਸੀ ।
ਜਿਸ ਕਾਰਨ ਜੁਗਨਦੀਪ ਆਸਟ੍ਰੇਲੀਆ ਚ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਲੜਨ ਵਾਲੇ ਪਹਿਲੇ ਪੰਜਾਬੀ ਸਿੱਖ ਨੌਜਵਾਨ ਬਣ ਚੁੱਕੇ ਹਨ । ਜ਼ਿਕਰਯੋਗ ਹੈ ਕਿ ਦਸ ਸਾਲ ਸਾਲ ਪਹਿਲਾਂ ਜੁਗਨਦੀਪ ਆਸਟਰੇਲੀਆ ਚਲਾ ਗਿਆ ਸੀ । ਪਰ ਉਸ ਨੇ ਭਾਰਤ ਤੇ ਪੰਜਾਬ ਚ ਆਪਣੀ ਜਨਮ ਭੂਮੀ ਦੇ ਨਾਲ ਆਪਣਾ ਮੋਹ ਨਹੀਂ ਤਿਆਗਿਆ ਤੇ ਉਨ੍ਹਾਂ ਦੀ ਹੁਣ ਇਸ ਮਹਾਨ ਉਪਲਬਧੀ ਕਾਰਨ ਪੰਜਾਬੀ ਭਾਈਚਾਰੇ ਦੇ ਵਿਚ ਖ਼ੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ ।