ਇਸ ਵੇਲੇ ਦੀ ਵੱਡੀ ਖ਼ਬਰ ਇਕ ਵਾਰ ਫਿਰ ਤੋਂ ਬਿਜਲੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜੋ ਕੇਜਰੀਵਾਲ ਵੱਲੋਂ ਪੰਜਾਬ ਚੋਣਾਂ ਤੋਂ ਪਹਿਲਾਂ ਗਾਰੰਟੀ ਦਿੱਤੀ ਗਈ ਸੀ ਕਿ ਪੰਜਾਬ ਦੇ ਹਰ ਘਰ ਨੂੰ ਤਿੱਨ ਸੌ ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾਵੇਗੀ ਉਸ ਦੇ ਤਹਿਤ ਪਿਛਲੇ ਦਿਨੀਂ ਭਗਵੰਤ ਸਿੰਘ ਮਾਨ ਦੇ ਵੱਲੋਂ ਇਕ ਵੱਡਾ ਐਲਾਨ ਕਰਦਿਆਂ ਪੰਜਾਬ ਦੇ ਹਰ ਘਰ ਵਾਸਤੇ ਛੇ ਸੌ ਯੂਨਿਟ ਮੁਫਤ ਬਿਜਲੀ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਨਿਕਲ ਕੇ ਆਈਆਂ ਅਤੇ ਕਈ ਤਰ੍ਹਾਂ ਦੇ ਐਲਾਨ ਦਾ ਵਿਰੋਧ ਵੀ ਕੀਤਾ ਗਿਆ ਜਿਥੇ ਕਿ ਜਨਰਲ ਵਰਗ ਅਤੇ ਐਸਸੀ ਬੀਸੀ ਵਰਗ ਦੇ ਵੱਖ ਵੱਖ ਕੋਟੇ ਰੱਖੇ ਗਏ ਤਾਂ ਇਸ
ਕਰਕੇ ਲੋਕਾਂ ਦੇ ਵਿੱਚ ਰੋਸ ਵੀ ਪਾਇਆ ਗਿਆ ਕਿ ਜੇਕਰ ਛੇ ਸੌ ਇੱਕ ਯੂਨਿਟ ਹੋ ਜਾਂਦੀ ਹੈ ਤਾਂ ਪੂਰੇ ਬਿਜਲੀ ਬਿੱਲ ਦਾ ਭੁਗਤਾਨ ਕਰਨਾ ਪਵੇਗਾ ਇਸ ਦੇ ਬਾਰੇ ਬਾਅਦ ਵਿਚ ਬਿਜਲੀ ਮੰਤਰੀ ਦਾ ਵੀ ਬਿਆਨ ਆਇਆ ਸੀ ਕਿ ਐਸਸੀ ਬੀਸੀ ਵੀ ਉਨ੍ਹਾਂ ਲੋਕਾਂ ਨੂੰ ਹੀ ਇਸ ਸਹੂਲਤ ਦਾ ਫਾਇਦਾ ਮਿਲੇਗਾ ਜਿਨ੍ਹਾਂ ਦਾ ਲੋਡ ਇੱਕ ਕਿਲੋਵਾਟ ਤੱਕ ਹੋਵੇਗਾ ਤਾਂ ਉੱਥੇ ਹੀ ਅੱਜ ਇਕ ਵਾਰ ਫਿਰ ਤੋਂ ਅੰਮ੍ਰਿਤਸਰ ਪਹੁੰਚੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦਾ
ਵੱਡਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜੋ ਬਿਜਲੀ ਬਾਰੇ ਐਲਾਨ ਕੀਤਾ ਗਿਆ ਹੈ ਉਹ ਇੱਕ ਜੁਲਾਈ ਤੋਂ ਇਨ ਬਿਨ ਲਾਗੂ ਹੋ ਜਾਵੇਗਾ ਅਤੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਛੇ ਸੌ ਯੂਨਿਟ ਮੁਫ਼ਤ ਬਿਜਲੀ ਹਰ ਘਰ ਨੂੰ ਮਿਲੇਗੀ ਹੁਣ ਲੋਕਾਂ ਨੂੰ ਖਪਤ ਆਪਣੀ ਘਟਾਉਣੀ ਪਵੇਗੀ ਤਾਂ ਜੋ ਉਨ੍ਹਾਂ ਦਾ ਬਿੱਲ ਜ਼ੀਰੋ ਆ ਸਕੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਪੂਰਾ ਸਰਵੇ ਕਰਾਇਆ ਹੈ ਤਕਰੀਬਨ ਉਨੱਤਰ ਲੱਖ
ਦੇ ਕਰੀਬ ਪੰਜਾਬ ਦੇ ਘਰਾਂ ਦਾ ਬਿਲ ਇਸ ਵਾਰ ਜ਼ੀਰੋ ਆਵੇਗਾ ਜਦੋਂ ਵੀ ਇਹ ਬਿਜਲੀ ਫ੍ਰੀ ਦੀ ਸਕੀਮ ਲਾਗੂ ਹੋ ਜਾਵੇਗੀ ਤਾਂ ਉਸ ਤੋਂ ਬਾਅਦ ਪੰਜਾਬ ਦੇ ਉਨੱਤਰ ਲੱਖ ਘਰ ਹੋਣਗੇ ਜਿਨ੍ਹਾਂ ਦਾ ਬਿੱਲ ਜ਼ੀਰੋ ਆਵੇਗਾ ਅਤੇ ਬਾਕੀਆਂ ਨੂੰ ਬਿੱਲ ਦਾ ਭੁਗਤਾਨ ਕਰਨਾ ਪੈ ਸਕਦਾ ਹੈ ਇਸ ਸੰਬੰਧੀ ਬਾਕੀ ਉਨ੍ਹਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਉਸ ਨੂੰ ਜਾਨਣ ਦੇ ਵਾਸਤੇ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ