Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਕ੍ਰਿਕਟ ਜਗਤ ਤੋਂ ਆਈ ਵੱਡੀ ਖਬਰ

ਕ੍ਰਿਕਟ ਜਗਤ ਤੋਂ ਆਈ ਵੱਡੀ ਖਬਰ

ਇੰਡੀਆ ਵਿਚ ਵੱਖ-ਵੱਖ ਖੇਤਰਾਂ ਦੇ ਵਿੱਚ ਜਿੱਥੇ ਬਹੁਤ ਸਾਰੀਆਂ ਹਸਤੀਆਂ ਵੱਲੋਂ ਆਪਣਾ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਗਿਆ ਹੈ ਉਥੇ ਹੀ ਖੇਡ ਜਗਤ ਵਿਚ ਵੀ ਅਜਿਹੀਆਂ ਬਹੁਤ ਸਾਰੀਆਂ ਹਸਤੀਆਂ ਹਨ ਜਿਨ੍ਹਾਂ ਨੇ ਫਰਸ਼ ਤੋਂ ਅਰਸ਼ ਤੱਕ ਦਾ ਸਫ਼ਰ ਤੈਅ ਕਰਨ ਲਈ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕੀਤਾ ਹੈ। ਜਿੱਥੇ ਉਨ੍ਹਾਂ ਵੱਲੋਂ ਆਪਣੀ ਮਿਹਨਤ ਅਤੇ ਹਿੰਮਤ ਸਦਕਾ ਖੇਡ ਜਗਤ ਵਿਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕਰ ਲਿਆ ਗਿਆ ਉਹ ਸਖਸ਼ੀਅਤਾਂ ਦੁਨੀਆਂ ਦੇ ਵਿੱਚ ਇੱਕ ਜਾਣਿਆ ਪਹਿਚਾਣਿਆ ਚਿਹਰਾ ਬਣ ਗਈਆਂ ਅਤੇ ਜੋ ਬਹੁਤ ਸਾਰੇ ਲੋਕਾਂ ਲਈ ਇਕ ਪ੍ਰੇਰਨਾ ਸਰੋਤ ਵੀ ਹਨ।

ਉਥੇ ਹੀ ਅਜਿਹੀਆਂ ਸਖਸੀਅਤਾਂ ਦੇ ਕਿਸੇ ਨਾ ਕਿਸੇ ਕਾਰਨ ਵੱਸ ਇਸ ਦੁਨੀਆਂ ਤੋਂ ਚਲੇ ਜਾਣ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਸੋਗ ਦੀ ਲਹਿਰ ਪੈਦਾ ਹੋ ਜਾਂਦੀ ਹੈ ਅਤੇ ਉਨ੍ਹਾਂ ਦੇ ਖੇਡ ਜਗਤ ਅਤੇ ਉਨ੍ਹਾਂ ਦੇ ਪ੍ਰਵਾਰ ਵਿੱਚ ਪੂਰੀ ਨਹੀਂ ਹੋ ਸਕਦੀ। ਓਥੇ ਹੀ ਕ੍ਰਿਕਟ ਜਗਤ ਦੀਆਂ ਕੁਝ ਖ਼ਾਸ ਸਖ਼ਸੀਅਤਾਂ ਦੇ ਨਾਲ ਜੁੜੀਆਂ ਹੋਈਆਂ ਖ਼ਬਰਾਂ ਵੀ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਹੁਣ ਇਸ ਮਸ਼ਹੂਰ ਗੇਂਦਬਾਜ਼ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਨਾਲ ਖੇਡ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ

ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਐਤਵਾਰ ਨੂੰ ਕ੍ਰਿਕਟ ਜਗਤ ਦੇ ਇਕ ਖਿਡਾਰੀ ਦੀ ਮੌਤ ਹੋਣ ਨਾਲ ਜਿਥੇ ਪ੍ਰਸੰਸਕਾਂ ਨੂੰ ਭਾਰੀ ਝਟਕਾ ਲਗਾ ਹੈ ਉਥੇ ਹੀ ਮੁੰਬਈ ਕ੍ਰਿਕਟ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਕਿਉਂਕਿ ਰਾਜੇਸ਼ ਵਰਮਾ ਜਿਸ ਵੱਲੋਂ 2006-07 ਦੀ ਰਣਜੀ ਜੇਤੂ ਟੀਮ ਦਾ ਹਿੱਸਾ ਰਹੇ ਸਨ।

ਉਥੇ ਹੀ ਅਚਾਨਕ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਹੋਈ ਮੌਤ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਚਾਲੀ ਸਾਲਾਂ ਦੇ ਇਸ ਖਿਡਾਰੀ ਦੀ ਹੋਈ ਬੇਵਖਤੀ ਮੌਤ ਕਾਰਨ ਉਸ ਦੀ ਕਮੀ ਵੀ ਪੂਰੀ ਨਹੀਂ ਹੋ ਸਕਦੀ। ਇਸ ਖਿਡਾਰੀ ਵਲੋ ਪਹਿਲਾ ਖੇਡੇ ਗਏ ਫਸਟ ਕਲਾਸ ਮੈਚਾਂ ਦੇ ਦੋਰਾਨ 7 ਵਿਕਟਾਂ ਲਈਆਂ ਗਈਆਂ ਸਨ। ਅਤੇ ਇਕ ਮੈਚ ਦੌਰਾਨ ਪੰਜ ਵਿਕਟਾਂ ਲਈਆਂ ਗਈਆਂ ਸਨ। ਇਸ ਖਿਡਾਰੀ ਦੀ ਅਚਨਚੇਤ ਹੋਈ ਮੌਤ ਤੇ ਵੱਖ ਵੱਖ ਖਿਡਾਰੀਆਂ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।

Check Also

ਕਾਲਜ ਅਤੇ ਇਹ ਅਦਾਰੇ ਰਹਿਣਗੇ ਬੰਦ

ਪੰਜਾਬ ਵਿੱਚ ਇੱਕ ਹੋਰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਸਾਰੇ ਸਕੂਲ, ਕਾਲਜ …