ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵੱਲੋਂ ਜਾਣਕਾਰੀ ਜਾਰੀ ਕੀਤੀ ਗਈ ਹੈ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਨ ਵਾਲੇ ਸਾਰੇ ਯਾਤਰੀਆਂ ਵਾਸਤੇ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਕਿਉਂਕਿ ਇੱਥੇ ਬੀਤੇ 2 ਸਾਲਾਂ ਦੌਰਾਨ ਕਰੋਨਾ ਦੇ ਚਲਦਿਆਂ ਹੋਇਆਂ ਯਾਤਰੀਆਂ ਨੂੰ ਬੰਦ ਕੀਤਾ ਗਿਆ ਸੀ।
ਦੁਨੀਆਂ ਦੇ ਵਿਚ ਸਭ ਤੋਂ ਉਚਾਈ ਤੇ ਸਥਿਤ ਗੁਰਦੁਆਰਾ ਸਾਹਿਬ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਹੀ ਜ਼ਿਆਦਾ ਸ਼ਰਧਾ ਹੈ ਜਿਥੇ ਪੰਜਾਬ ਹਰਿਆਣਾ ਦਿੱਲੀ ਤੋਂ ਇਲਾਵਾ ਬਹੁਤ ਸਾਰੇ ਸੂਬਿਆਂ ਅਤੇ ਵਿਦੇਸ਼ਾਂ ਤੋਂ ਵੀ ਸੰਗਤ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਹੈ। ਉਥੇ ਹੀ ਹੁਣ ਰਿਸ਼ੀਕੇਸ਼ ਤੋਂ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਲਈ ਪਹਿਲੇ ਜੱਥੇ ਨੂੰ ਹੀ 19 ਮਈ ਨੂੰਰਿਲੀਜ਼ ਕੀਤਾ ਜਾਵੇਗਾ। ਜਿੱਥੇ ਇਸ ਦੇ ਆਲੇ-ਦੁਆਲੇ ਅਤੇ ਪਵਿੱਤਰ ਝੀਲ ਵਿਚ ਵੀ ਸੱਤ ਤੋਂ ਅੱਠ ਫੁੱਟ ਤੱਕ ਦੀ ਬਰਫ ਜੰਮ ਜਾਂਦੀ ਹੈ ਉਥੇ ਹੀ ਬਰਫ ਪਿਘਲਣ ਦੀ ਸੰਭਾਵਨਾ ਮਈ ਤੱਕ ਦਰਸਾਈ ਗਈ ਹੈ।
ਫੌਜ ਵੱਲੋਂ ਜਿਥੇ ਲਗਾਤਾਰ 8 ਤੋਂ 9 ਫੁੱਟ ਵੱਡੇ ਗਲੇਸ਼ੀਅਰ ਨੂੰ ਕੱਟ ਕੇ ਯਾਤਰੀਆਂ ਦੇ ਦਰਸ਼ਨਾਂ ਵਾਸਤੇ ਜਾਣ ਵਾਸਤੇ ਰਸਤੇ ਬਣਾਏ ਜਾ ਰਹੇ ਹਨ। ਯਾਤਰੀਆਂ ਵੱਲੋਂ ਜਿਥੇ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰੇ ਤੱਕ ਪਹੁੰਚਣ ਵਾਸਤੇ ਇਸ ਯਾਤਰਾ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ, ਜਿੱਥੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤਕ ਪਹੁੰਚਣ ਲਈ 18 ਕਿਲੋਮੀਟਰ ਦੀ ਔਖੀ ਯਾਤਰਾ ਗੋਬਿੰਦਘਾਟ ਤੋਂ ਸ਼ੁਰੂ ਹੋਵੇਗੀ।