ਦੱਸ ਦੇਈਏ ਕਿ ਖੇਤੀ ਲਈ ਟ੍ਰੈਕਟਰ ਸਭਤੋਂ ਜਰੂਰੀ ਹੁੰਦਾ ਹੈ, ਪਰ ਬਹੁਤੇ ਛੋਟੇ ਕਿਸਾਨਾਂ ਨੂੰ ਇੰਨੀ ਆਮਦਨੀ ਨਹੀਂ ਹੁੰਦੀ ਕਿ ਉਹ ਟ੍ਰੈਕਟਰ ਖਰੀਦ ਸਕਣ। ਇਸ ਲਈ ਅਸੀਂ ਤੁਹਾਨੂੰ ਕੇਂਦਰ ਸਰਕਾਰ ਦੀ ਇੱਕ ਅਜਿਹੀ ਯੋਜਨਾ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਦੀ ਮਦਦ ਨਾਲ ਹਰ ਕਿਸਾਨ ਟ੍ਰੈਕਟਰ ਖਰੀਦ ਸਕਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਸਮੇਂ ਸਮੇਂ ਤੇ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਆਰਥਿਕ ਹਾਲਤ ਸੁਧਾਰਨ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਜਾਂਦੀਆਂ ਹਨ। ਜਿਵੇਂ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਸਲਾਨਾਂ 6000 ਰੁਪਏ ਦਿੱਤੇ ਜਾਂਦੇ ਹਨ।
ਇਸੇ ਤਰਾਂ ਬੀਜ, ਖਾਦਾਂ ਅਤੇ ਕਈ ਤਰ੍ਹਾਂ ਦੀਆਂ ਮਸ਼ੀਨਾਂ ‘ਤੇ ਸਬਸਿਡੀਆਂ ਦਿੱਤੀਆਂ ਜਾਂਦੀਆਂ ਹਨ। ਹੁਣ ਕੇਂਦਰ ਸਰਕਾਰ ਨੇ ਇੱਕ ਨਵੀਂ ਯੋਜਨਾ ਦੀ ਸ਼ੁਰੂ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਸਰਕਾਰ ਕਿਸਾਨਾਂ ਨੂੰ ਟਰੈਕਟਰ ਖਰੀਦਣ ਲਈ ਸਬਸਿਡੀ ਦੇ ਰਹੀ ਹੈ। ਤੁਸੀਂ ਵੀ ਕਿਸਾਨ ਹੋ ਤਾਂ ਇਸ ਸਬਸਿਡੀ ਦਾ ਲਾਭ ਲੈਕੇ ਟ੍ਰੈਕਟਰ ਖਰੀਦ ਸਕਦੇ ਹੋ।
ਤੁਹਾਨੂੰ ਦੱਸ ਦੇਈਏ ਕਿ ਇਸ ਯੋਜਨਾ ਦਾ ਨਾਮ ਪ੍ਰਧਾਨ ਮੰਤਰੀ ਕਿਸਾਨ ਟਰੈਕਟਰ ਸਕੀਮ ਹੈ। ਖਾਸਕਰ ਛੋਟੇ ਅਤੇ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਕਿਸਾਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਟਰੈਕਟਰ ਯੋਜਨਾ ਲਿਆਂਦੀ ਹੈ। ਤੁਹਾਨੂੰ ਜਾਣਕੇ ਖੁਸ਼ੀ ਹੋਵੇਗੇ ਕਿ ਇਸ ਸਕੀਮ ਤਹਿਤ ਕਿਸਾਨ ਅੱਧੇ ਭਾਅ ‘ਤੇ ਟਰੈਕਟਰ ਲੈ ਸਕਦੇ ਹਨ।
ਯਾਨੀ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਟਰੈਕਟਰ ਖਰੀਦਣ ਲਈ 50 ਪ੍ਰਤੀਸ਼ਤ ਸਬਸਿਡੀ ਦਿੰਦੀ ਹੈ। ਕਿਸਾਨਾਂ ਨੂੰ ਕੰਪਨੀ ਤੋਂ ਟ੍ਰੈਕਟਰ ਖਰੀਦਣ ਲਈ ਟ੍ਰੈਕਟਰ ਦੀ ਅੱਧੀ ਕੀਮਤ ਦੇਣੀ ਪਵੇਗੀ ਅਤੇ ਬਾਕੀ ਪੈਸਾ ਸਰਕਾਰ ਦੇਵੇਗੀ। ਇਸੇ ਤਰਾਂ ਕਈ ਸੂਬਾ ਸਰਕਾਰਾਂ ਵੱਲੋਂ ਵੀ ਆਪਣੇ ਪੱਧਰ ‘ਤੇ ਕਿਸਾਨਾਂ ਨੂੰ ਟਰੈਕਟਰਾਂ ‘ਤੇ 20 ਤੋਂ 50 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ।
ਦੱਸ ਦੇਈਏ ਕਿ ਸਰਕਾਰ ਵੱਲੋਂ ਸਿਰਫ਼ ਇੱਕ ਟਰੈਕਟਰ ‘ਤੇ ਹੀ ਸਬਸਿਡੀ ਦਿੱਤੀ ਜਾਂਦੀ ਹੈ। ਜਿਹੜੇ ਕਿਸਾਨ ਸਰਕਾਰ ਦੀ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹਨ ਉਨ੍ਹਾਂ ਕੋਲ ਆਧਾਰ ਕਾਰਡ, ਜ਼ਮੀਨ ਦੇ ਕਾਗਜ਼, ਬੈਂਕ ਵੇਰਵੇ ਅਤੇ ਪਾਸਪੋਰਟ ਸਾਈਜ਼ ਫੋਟੋ ਹੋਣੀ ਜਰੂਰੀ ਹੈ। ਇਸ ਸਕੀਮ ਦਾ ਲਾਭ ਲੈਣ ਲਈ ਕਿਸਾਨ ਕਿਸੇ ਵੀ ਨਜ਼ਦੀਕੀ CSC ਕੇਂਦਰ ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ।