Home / ਦੁਨੀਆ ਭਰ / ਪ੍ਰਕਾਸ਼ ਪੁਰਬ ਤੇ CM ਖੱਟੜ ਨੇ ਕੀਤੇ ਵੱਡੇ ਐਲਾਨ

ਪ੍ਰਕਾਸ਼ ਪੁਰਬ ਤੇ CM ਖੱਟੜ ਨੇ ਕੀਤੇ ਵੱਡੇ ਐਲਾਨ

ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 401ਵਾਂ ਪ੍ਰਕਾਸ਼ ਪੁਰਬ ਪਾਣੀਪਤ ‘ਚ ਸੂਬਾ ਪੱਧਰ ‘ਤੇ ਮਨਾਇਆ ਗਿਆ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਹਰਿਆਣਾ ਹੀ ਨਹੀਂ ਦੇਸ਼ ਭਰ ਤੋਂ ਲੋਕ ਇੱਥੇ ਪਹੁੰਚੇ। ਮੁੱਖ ਮੰਤਰੀ ਮਨੋਹਰ ਲਾਲ ਨੇ ਵੀ ਸ਼ਿਰਕਤ ਕੀਤੀ। ਉੱਥੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਾਨੂੰ ਆਪਣੇ ਇਤਿਹਾਸ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। ਸਾਨੂੰ ਗੁਰੂ ਸਾਹਿਬਾਨ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕਿਹਾ ਕਿ ਯਮੁਨਾਨਗਰ ਵਿਚ 60 ਏਕੜ ਜ਼ਮੀਨ ਵਿੱਚ ਮੈਡੀਕਲ ਕਾਲਜ ਬਣਾਇਆ ਜਾਵੇਗਾ। ਜਿਸ ਦਾ ਨਾਂ ਗੁਰੂ ਤੇਗ ਬਹਾਦਰ ਮੈਡੀਕਲ ਕਾਲਜ ਰੱਖਿਆ ਜਾਵੇਗਾ।

ਇਸ ਦੇ ਨਾਲ ਉਹਨਾਂ ਨੇ 4 ਵੱਡੇ ਐਲਾਨ ਵੀ ਕੀਤੇ 1- ਉਨ੍ਹਾਂ ਨੇ ਪਾਨੀਪਤ ਦੀ ਇਤਿਹਾਸਕ ਧਰਤੀ ‘ਤੇ ਆਯੋਜਿਤ ਹੋਏ ਸਮਾਗਮ ਸਥਾਨ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਦੇ ਨਾਮ ‘ਤੇ ਰੱਖਣ ਦਾ ਐਲਾਨ ਕੀਤਾ। 2- ਜਿਸ ਰਸਤੇ ਤੋਂ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਆਈ, ਉਸ ਰਸਤੇ ਦਾ ਨਾਮਕਰਨ ਵੀ ਸ੍ਰੀ ਗੁਰੂ ਤੇਗ ਬਹਾਦਰ ਮਾਰਗ ਰੱਖੇ ਜਾਣ ਦਾ ਐਲਾਨ ਕੀਤਾ। 3- ਯੁਮਨਾਨਗਰ ‘ਚ ਬਣਨ ਜਾ ਰਹੇ ਸਰਕਾਰੀ ਮੈਡੀਕਲ ਕਾਲਜ ਦਾ ਨਾਮ ਵੀ ਗੁਰੂ ਜੀ ਦੇ ਨਾਮ ‘ਤੇ ਹੋਵੇਗਾ। 4- ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਲੜਦੇ ਸਮੇਂ ਜਿਹੜੇ ਸ਼ਸਤਰਾਂ ਦੀ ਵਰਤੋਂ ਕੀਤੀ, ਉਨ੍ਹਾਂ ਦੀ ਪ੍ਰਦਰਸ਼ਨੀ ਦੇਸ਼ ਭਰ ‘ਚ ਲਗਾਈ ਜਾਵੇਗੀ। ਇਨ੍ਹਾਂ ਸ਼ਸਤਰਾਂ ਨੂੰ ਲੈ ਕੇ ਜਾਣ ਵਾਲਾ ਵਾਹਨ ਹਰਿਆਣਾ ਸਰਕਾਰ ਆਪਣੇ ਵਲੋਂ ਭੇਟ ਕਰੇਗੀ।

ਇਸ ਸਮਾਗਮ ਦੌਰਾਨ ਉਹਨਾਂ ਨੇ ਗਤਕਾ ਵੀ ਖੇਡਿਆ ਤੇ ਪੰਗਤ ਵਿਚ ਬੈਠ ਕੇ ਲੰਗਰ ਵੀ ਛਕਿਆ। ਦੱਸ ਦਈਏ ਕਿ ਇਸ ਪ੍ਰਗੋਰਾਮ ਵਿਚ ਸਵੇਰ ਤੋਂ ਹੀ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਗਰਮੀ ਦੇ ਮੱਦੇਨਜ਼ਰ ਠੰਡੀ ਲੱਸੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਤੋਂ ਇਲਾਵਾ ਗੰਨੇ ਦੇ ਰਸ ਦਾ ਵੀ ਪ੍ਰਬੰਧ ਕੀਤਾ ਗਿਆ ਸੀ।

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?