Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਪੰਜਾਬ ਚ ਮੀਂਹ ਬਾਰੇ ਵੱਡੀ ਖਬਰ

ਪੰਜਾਬ ਚ ਮੀਂਹ ਬਾਰੇ ਵੱਡੀ ਖਬਰ

ਉੱਤਰੀ ਭਾਰਤ ਦੇ ਕਈ ਸੂਬੇ ਇਨ੍ਹੀਂ ਦਿਨੀਂ ਜ਼ਬਰਦਸਤ ਗਰਮੀ ਦਾ ਸਾਹਮਣਾ ਕਰ ਰਹੇ ਹਨ। ਯੂਪੀ, ਬਿਹਾਰ, ਦਿੱਲੀ, ਹਰਿਆਣਾ, ਪੰਜਾਬ ਆਦਿ ਸੂਬਿਆਂ ‘ਚ ਤਾਪਮਾਨ ਲਗਾਤਾਰ ਵਧ ਰਿਹਾ ਹੈ। ਹਾਲਾਂਕਿ ਆਉਣ ਵਾਲੇ ਦਿਨਾਂ ‘ਚ ਕਈ ਸੂਬਿਆਂ ‘ਚ ਮੌਸਮ ‘ਚ ਬਦਲਾਅ ਹੋਣ ਵਾਲਾ ਹੈ। ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।ਮੌਸਮ ਵਿਭਾਗ ਨੇ ਖ਼ਰਾਬ ਮੌਸਮ ਦੇ ਮੱਦੇਨਜ਼ਰ ਕਿਸਾਨਾਂ ਨੂੰ ਕਣਕ ਦੀ ਵਾਢੀ ਨਾ ਕਰਨ ਲਈ ਵੀ ਸੁਚੇਤ ਕੀਤਾ ਹੈ।

ਮੰਡੀਆਂ ਵਿੱਚ ਵੀ ਅਨਾਜ ਦੀ ਸੰਭਾਲ ਦਾ ਪ੍ਰਬੰਧ ਕੀਤਾ ਜਾਵੇ। ਸੂਬੇ ‘ਚ ਧੂੜ ਦੇ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਤਾਪਮਾਨ ਘਟ ਜਾਵੇਗਾ।ਹਾਲਾਂਕਿ ਸ਼ੁੱਕਰਵਾਰ ਤੋਂ ਮੌਸਮ ਸਾਫ਼ ਹੋ ਜਾਵੇਗਾ। ਦੂਜੇ ਪਾਸੇ ਬੁੱਧਵਾਰ ਨੂੰ ਵੀ ਕਈ ਜ਼ਿਲ੍ਹਿਆਂ ਵਿੱਚ ਸਵੇਰੇ ਅਤੇ ਦੁਪਹਿਰ ਸਮੇਂ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਇਸ ਨਾਲ ਗਰਮੀ ਤੋਂ ਰਾਹਤ ਮਿਲੀ। ਹੁਸ਼ਿਆਰਪੁਰ ਅਤੇ ਬਰਨਾਲਾ ਵਿੱਚ ਤਾਪਮਾਨ 41.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬਾਕੀ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ 38 ਤੋਂ 40 ਡਿਗਰੀ ਸੈਲਸੀਅਸ ਦੇ ਦਾਇਰੇ ਵਿੱਚ ਰਿਹਾ।

ਦੱਸ ਦਈਏ ਕਿ #ਅਲਰਟ ਮੌਜੂਦਾ ਮੌਸਮ ਅਲਰਟ🌩⚡ ਤੇਜ ਧੂੜ ਹਨੇਰੀ ਨਾਲ ਕਾਰਵਾਈ ਸ਼ਾਮੀ ਗੰਗਾਨਗਰ, ਹਨੂੰਮਾਨਗੜ, ਮੁਕਤਸਰ ਅਤੇ ਫਾਜਿਲਕਾ ਤੋਂ ਬਣੇ ਗਰਜ-ਚਮਕ ਵਾਲੇ ਬੱਦਲ ਮੌਜੂਦਾ ਸਮੇਂ ਬਠਿੰਡਾ, ਰਾਮਪੁਰਾ, ਮੌੜ, ਨਥਾਣਾ, ਸਿਰਸਾ, ਸਰਦੂਲਗੜ ਖੇਤਰਾਂ ਤੋਂ ਧੂੜ-ਭਰੀ ਤੇਜ ਹਨੇਰੀ ਨਾਲ ਹਲਕੇ ਦਰਮਿਆਨੇ ਛਰਾਟੇ ਪਾਉਦੇਂ ਗੁਜਰ ਰਹੇ ਹਨ, ਆਉਦੇਂ ਕੁਝ ਘੰਟਿਆਂ ਦਰਮਿਆਨ ਇਹ ਬੱਦਲ ਬਰਨਾਲਾ, ਮੋਗਾ, ਮਾਨਸਾ, ਭੀਖੀ, ਮਲੇਰਕੋਟਲਾ, ਸੰਗਰੂਰ, ਸੁਨਾਮ, ਪਟਿਆਲਾ, ਲੁਧਿਆਣਾ, ਰਾਏਕੋਟ, ਫਤਿਹਗੜ ਸਾਹਿਬ, ਚੰਡੀਗੜ ਅਤੇ ਮੋਹਾਲੀ ਖੇਤਰਾਂ ਚ ਧੂੜ ਹਨੇਰੀ ਨਾਲ ਕਿਤੇ-ਕਿਤੇ ਗਰਜ- ਲਿਛਕ ਨਾਲ ਟੁੱਟਵੇਂ ਮੀਂਹ/ ਛਰਾਟੇਂਆ ਦੀ ਕਾਰਵਾਈ ਵੀ ਹੋ ਸਕਦੀ ਹੈ।

Check Also

ਸਤੰਬਰ ‘ਚ ਭਾਰੀ ਮੀਂਹ ਤੇ ਹੜ੍ਹ ਦੀ ਚੇਤਾਵਨੀ !

ਪੰਜਾਬ ‘ਚ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ, ਜਿੱਥੇ ਦਿਨ ਦੇ ਵੇਲੇ ਗਰਮੀ ਹੁੰਦੀ ਹੈ, …