ਇਕ ਪਾਸੇ ਜਿਥੇ ਕੇਂਦਰ ਸਰਕਾਰ ਦੇ ਵੱਲੋਂ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਲਾਲ ਕਿਲ੍ਹੇ ਵਿਖੇ ਮਨਾਇਆ ਜਾ ਰਿਹਾ ਹੈ ਉਥੇ ਹੀ ਦੂਜੇ ਪਾਸੇ ਕੇਂਦਰ ਸਰਕਾਰ ਦੀ ਇਕ ਵੱਡੀ ਗ਼ਲਤੀ ਨਿਕਲ ਕੇ ਸਾਹਮਣੇ ਆਈ ਹੈ ਦੱਸ ਦੇਈਏ ਕਿ ਕੇਂਦਰੀ ਸੱਭਿਆਚਾਰ ਮੰਤਰੀ ਦੇ ਵੱਲੋਂ ਜਾਰੀ ਕੀਤੇ ਗਏ ਸੱਦਾ ਪੱਤਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰੂ ਤੇਗ ਬਹਾਦਰ ਸਿੰਘ ਲਿਖਿਆ ਗਿਆ ਹੈ ਜੋ ਕਿ ਬਹੁਤ ਵੱਡੀ ਗਲਤੀ ਹੈ ਇਸ ਭਾਰੀ ਗ਼ਲਤੀ ਤੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ
ਵਿੰਗ ਤੋਂ ਜਸਬੀਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿਚ ਭਾਰਤ ਸਰਕਾਰ ਦੀ ਗਲਤੀ ਘੱਟ ਅਤੇ ਦਿੱਲੀ ਕਮੇਟੀ ਦੇ ਨੁਮਾਇੰਦਿਆਂ ਦੀ ਗਲਤੀ ਜ਼ਿਆਦਾ ਹੈ ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਦਿੱਲੀ ਕਮੇਟੀ ਤੋਂ ਸਰਕਾਰ ਵੱਲੋਂ ਸਹਿਯੋਗ ਮੰਗਿਆ ਗਿਆ ਸੀ ਤਾਂ ਜੋ ਕੋਈ ਗ਼ਲਤੀ ਜਾਂ ਬੇਅਦਬੀ ਨਾ ਹੋ ਜਾਵੇ ਪਰ ਇਸ ਦੇ ਵਿੱਚ ਸਾਰੀ ਗਲਤੀ ਕਮੇਟੀ ਦੇ ਪ੍ਰਧਾਨ ਜਸਵੀਰ ਸਿੰਘ ਕਾਲਕਾ ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦੀ ਹੈ ਨਾਲ ਦੀ ਨਾਲ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸੋਸ਼ਲ ਮੀਡੀਅਾ ਰਾਹੀਂ ਮੈਨੂੰ ਇਕ ਚਿੱਠੀ ਪ੍ਰਾਪਤ ਹੋਈ ਹੈ ਜਿਹੜੀ ਕਿ ਕੇਂਦਰੀ ਸੱਭਿਆਚਾਰ ਮੰਤਰੀ ਦੇ ਵੱਲੋਂ ਜਾਰੀ ਕੀਤੀ ਗਈ ਹੈ
ਇੱਕ ਸੱਦਾ ਪੱਤਰ ਵੀ ਹੈ ਜੋ ਕਿ ਲਾਲ ਕਿਲੇ ਦੇ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਉਸ ਨੂੰ ਲੈ ਕੇ ਜੋ ਸੱਦਾ ਪੱਤਰ ਦਿੱਤਾ ਗਿਆ ਹੈ ਇਸ ਦੀ ਇੱਕ ਕਾਪੀ ਮੇਰੇ ਹੱਥ ਲੱਗੀ ਹੈ ਤੇ ਮੇਰੇ ਸੋਸ਼ਲ ਮੀਡੀਆ ਤੇ ਕਿਸੇ ਨੇ ਮੈਨੂੰ ਭੇਜਣੀ ਹੈ ਉਸਦੇ ਵਿੱਚ ਦੋ ਗ਼ਲਤੀਆਂ ਹਨ ਸਭ ਤੋਂ ਪਹਿਲੀ ਗ਼ਲਤੀ ਇਹ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ ਨਾਮ ਦੇ ਨਾਲ ਗੁਰੂ ਤੇਗ ਬਹਾਦਰ ਸਿੰਘ ਮੈਂ ਲਿਖਿਆ ਗਿਆ ਹੈ ਸਿੰਘ ਲਿਖਣਾ ਸਭ ਤੋਂ ਵੱਡੀ ਗਲਤੀ ਹੈ ਬਾਕੀ ਉਨ੍ਹਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਉਸ ਦੇ ਲਈ ਤੁਸੀ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ