Home / ਦੁਨੀਆ ਭਰ / ਸ਼੍ਰੀ ਰਾਮ ਚੰਦਰ ਜੀ ਨਾਨਕ ਪਿੰਡ

ਸ਼੍ਰੀ ਰਾਮ ਚੰਦਰ ਜੀ ਨਾਨਕ ਪਿੰਡ

ਪੰਜਾਬ ਚ ਮਿਲਿਆ ਸ਼੍ਰੀ ਰਾਮ ਚੰਦਰ ਜੀ ਦਾ ਜਨਮ ਸਥਾਨ (ਨਾਨਕੇ ਪਿੰਡ) 10000 ਸਾਲ ਤੋਂ ਜਿਆਦਾ ਪੁਰਾਣਾ ਕਿਲਾ ਸ਼੍ਰੀ ਰਾਮ ਜੀ ਦੇ ਮਾਤਾ-ਪਿਤਾ ਇੱਥੇ ਰਹਿੰਦੇ ਰਹੇ। ਦੱਸ ਦਈਏ ਕਿ ਇਹ ਪਿੰਡ ਰਾਮ ਚੰਦਰ ਜੀ ਦੇ ਮਾਤਾ, ਮਾਤਾ ਕੋਸ਼ਲਿਆ ਜੀ ਦਾ ਵੀ ਜਨਮ ਸਥਾਨ ਹੈ | ਰਾਜਾ ਦਸ਼ਰਥ ਮਾਤਾ ਕੋਸ਼ਲਿਆ ਨੂੰ ਵਿਆਉਣ ਇਥੇ ਹੀ ਆਏ ਸਨ | ਇਸ ਬਾਉਲੀ ਤੇ ਉਹਨਾਂ ਦੀ ਬਾਰਾਤ ਰੁਕੀ ਸੀ ਅਤੇ ਰਾਜਾ ਦਸਰਥ ਵਿਆਉਣ ਪਿੰਡ ਦੇ ਅੰਦਰ ਗਏ ਸਨ | ਇਹ ਬਾਉਲੀ ਰਾਮ ਚੰਦਰ ਜੀ ਦੇ ਨਾਨਾ ਜੀ ਰਾਜਾ ਕੋਹ ਰਾਮ ਨੇ ਬਣਵਾਈ ਸੀ | ਪੁਰਾਣੇ ਸਮੇਂ ਵਿਚ ਇਸ ਪਿੰਡ ਦਾ ਨਾਮ ਵੀ ਰਾਜਾ ਕੋਹ ਰਾਮ ਦੇ ਨਾਮ ਤੇ ਕੋਹਰਾਮ ਹੀ ਸੀ | ਪਰ ਮੁਗਲਾਂ ਦੇ ਰਾਜ ਵਖਤ ਉਹਨਾ ਨੇ ਇਸ ਪਿੰਡ ਦਾ ਨਾਮ ਬਦਲ ਕੇ ਘੁਰਮ ਰਖ ਦਿੱਤਾ ਕਿਉਂਕੇ ਉਹ ਰਾਮ ਅਖਰ ਨਹੀਂ ਬੋਲ ਦੇ | ਪੀਰ ਭੀਖਣ ਸ਼ਾਹ ਜੀ ਇਸੇ ਬਾਉਲੀ ਤੇ ਰਹਿੰਦੇ ਸਨ।

ਦੱਸ ਦਈਏ ਕਿ ਵਿਸ਼ਨੂੰ ਭਗਵਾਨ ਜੀ ਨੇ ਹੀ ਰਾਮ ਜੀ ਦੇ ਰੂਪ ਵਿਚ ਰਾਜਾ ਦਸ਼ਰਥ ਦੇ ਘਰ ਉਸ ਦਿਨ ਅਵਤਾਰੀ ਰੂਪ ਵਿਚ ਜਨਮ ਲਿਆ ਸੀ। ਭਗਵਾਨ ਸ਼੍ਰੀ ਰਾਮ ਜੀ ਦਾ ਜੀਵਨ ਚਰਿੱਤਰ ਬੜਾ ਹੀ ਤਿਆਗੀ, ਧਰਮ ਰੱਖਿਅਕ, ਵਚਨ-ਪਾਲਕ ਸੀ। ਸਾਖਸ਼ਾਤ ਪਰਮ ਪੁਰਸ਼ ਪ੍ਰਮਾਤਮਾ ਹੋਣ ‘ਤੇ ਵੀ ਸ਼੍ਰੀ ਰਾਮ ਚੰਦਰ ਜੀ ਨੇ ਜੀਵਾਂ ਨੂੰ ਸੱਚ ‘ਤੇ ਰਸਤੇ ਚਲਾਉਣ ਲਈ ਅਜਿਹੀਆਂ ਆਦਰਸ਼ ਲੀਲਾਵਾਂ ਕੀਤੀਆਂ, ਜਿਨ੍ਹਾਂ ਨੂੰ ਸਾਰੇ ਲੋਕ ਸੁੱਖ ਪੂਰਵਕ ਕਰ ਸਕਦੇ ਸਨ। ਇਨ੍ਹਾਂ ਸ਼੍ਰੀ ਰਾਮ ਚੰਦਰ ਜੀ ਦਾ ਪੁੰਨਯ ਜਨਮ ਦਿਨ ਚੇਤਰ ਪੱਖ ਦੀ ਨੌਮੀ-ਰਾਮ ਨੌਮੀ ਹੈ।

ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਕਾਲ ਦੀਆਂ ਗੱਲਾਂ ‘ਤੇ ਅਮਲ ਕਰਕੇ ਮਨੁੱਖ ਜੀਵਨ ਵਿਚ ਸ਼ਾਂਤੀ ਪ੍ਰਾਪਤ ਕਰ ਸਕਦਾ ਹੈ। ਸ਼ਾਸ਼ਤਰਾਂ ਅਨੁਸਾਰ ਭਵ ਸਾਗਰ ਪਾਰ ਹੋ ਸਕਦਾ ਹੈ। ਭਗਵਾਨ ਸ਼੍ਰੀ ਰਾਮ ਚੰਦਰ ਜੀ ਨੇ ਆਪਣੇ ਬਚਪਨ ਦੇ ਕਾਰਨਾਮਿਆਂ ਨਾਲ ਹੀ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ। ਸ਼੍ਰੀ ਰਾਮ ਚੰਦਰ ਜੀ ਨੇ ਰਾਜਾ ਦਸ਼ਰਥ ਦੇ ਘਰ ਜਨਮ ਲੈ ਕੇ ਜਿਨ੍ਹਾਂ ਮਨੁੱਖੀ ਅਸੂਲਾਂ ਦੀ ਸਥਾਪਨਾ ਕੀਤੀ ਸੀ, ਉਨ੍ਹਾਂ ਦੀ ਉਦਾਹਰਣ ਅੱਜ ਕਿਧਰੇ ਖੋਜ ਕੀਤੇ ਵੀ ਨਹੀਂ ਮਿਲਦੀ।

ਉਨ੍ਹਾਂ ਦੇ ਜੀਵਨ ਕਾਲ ਵਿਚ ਜਿਨ੍ਹਾਂ ਮਰਿਆਦਾਵਾਂ ਦੀ ਪਾਲਣਾ ਕੀਤੀ ਗਈ, ਉਨ੍ਹਾਂ ਵਿਸ਼ੇਸ਼ਤਾਈਆਂ ਕਾਰਨ ਇਤਿਹਾਸ ਵਿਚ ਉਨ੍ਹਾਂ ਨੂੰ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਕਿਹਾ ਜਾਂਦਾ ਹੈ। ਭਗਵਾਨ ਸ਼੍ਰੀ ਰਾਮ ਜੀ ਨੇ ਜਿਸ ਆਦਰਸ਼ ਸੰਤਾਨ ਦੇ ਰੂਪ ਵਿਚ ਜੋ ਆਦਰਸ਼ ਕਾਇਮ ਕੀਤਾ ਮਨੁੱਖ ਉਸ ਤੋਂ ਯੁਗਾਂ ਤਕ ਪ੍ਰੇਰਿਤ ਰਹੇਗਾ। ਇਕ ਪਾਸੇ ਤਾਂ ਰਾਜ ਲਕਸ਼ਮੀ ਦਾ ਸੰਪੂਰਨ ਭੋਗ ਅਤੇ ਦੂਜੇ ਪਾਸੇ ਪਿਤਾ ਦੀ ਆਗਿਆ ਦਾ ਪਾਲਣ। ਇਸ ਤਰ੍ਹਾਂ ਦੀ ਦੁਵਿਧਾ ਭਰੀ ਸਥਿਤੀ ਵਿਚ ਕੋਈ ਵੀ ਇਨਸਾਨ ਭਟਕ ਸਕਦਾ ਹੈ ਪਰ ਭਗਵਾਨ ਸ਼੍ਰੀ ਰਾਮ ਜੀ ਨੇ ਪਿਤਾ ਦੀ ਰਘੁਕੁਲ ਰੀਤ ਦਾ ਪਾਲਣ ਕੀਤਾ।।

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?