Home / ਦੁਨੀਆ ਭਰ / ਕੈਨੇਡਾ ਜਾਣ ਦਾ ਸੁਨਹਿਰੀ ਮੌਕਾ

ਕੈਨੇਡਾ ਜਾਣ ਦਾ ਸੁਨਹਿਰੀ ਮੌਕਾ

ਵੱਡੀ ਖਬਰ ਆ ਕਨੇਡਾ ਤੋਂ ਜਾਣਕਾਰੀ ਅਨੁਸਾਰ ਕੈਨੇਡਾ ਨੇ ਸਟੱਡੀ, ਟੂਰਿਸਟ ਤੇ ਸਪਾਊਸ ਵੀਜ਼ੇ ਦੀ ਕੈਟਾਗਰੀ ਦੇ ਵੀਜ਼ਾ ਦੇਣ ਦੀ ਰਫ਼ਤਾਰ ਤੇਜ਼ ਕਰ ਦਿੱਤੀ ਹੈ। ਕੁਝ ਸਮੇਂ ਦੌਰਾਨ ਕੈਨੇਡਾ ਦਾ ਸਟੱਡੀ ਵੀਜ਼ਾ ਤਿੰਨ ਤੋਂ ਚਾਰ ਮਹੀਨਿਆਂ ਬਾਅਦ ਵੀ ਆਇਆ ਹੈ, ਜਿਸ ਕਾਰਨ ਬਹੁਤ ਸਾਰੇ ਬੱਚਿਆਂ ਦਾ ਪੜ੍ਹਾਈ ’ਚ ਗੈਪ ਪੈ ਗਿਆ ਤੇ ਬਹੁਤਿਆਂ ਦੀ ਆਈਲੈਟਸ ਦੀ ਵੈਲੀਡਿਟੀ ਖ਼ਤਮ ਹੋ ਗਈ ਹੈ। ਕੋਵਡ ਦੌਰਾਨ ਰਿਜ਼ਲਟ ’ਚ ਬਹੁਤ ਸਮਾਂ ਲੱਗਾ ਤੇ ਜਦੋਂ ਰਿਜ਼ਲਟ ਆਏ ਤਾਂ ਬਹੁਤ ਸਾਰੇ ਬੱਚਿਆਂ ਦੀ ਰਿਫਿਊਜ਼ਲ ਆਈ। ਇਸ ਦੌਰਾਨ ਚੰਗੇ ਤੇ ਹੋਣਹਾਰ ਵਿਦਿਆਰਥੀਆਂ ਨੂੰ ਵੀ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਿਆ।

new

ਦੱਸ ਦਈਏ ਕਿ ਜਿਸ ਕਾਰਨ ਹੁਣ ਕੈਨੇਡਾ ਵਿਚ ਨਵੀਂ ਬਣੀ ਸਰਕਾਰ ਨੇ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲ ਖਾਸ ਧਿਆਨ ਦਿੱਤਾ ਹੈ। 500 ਮਿਲੀਅਨ ਡਾਲਰ ਇਮੀਗ੍ਰੇਸ਼ਨ ਡਿਪਾਰਟਮੈਂਟ ’ਤੇ ਖਰਚ ਕੀਤਾ ਗਿਆ ਹੈ। ਇਸ ’ਚ ਹੋਰ ਜ਼ਿਆਦਾ ਤੇਜ਼ੀ ਲਿਆਉਣ ਲਈ ਨਵੇਂ ਵਰਕਰਜ਼ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ ਤਾਂ ਜੋ ਪਿਛਲੇ ਸਾਲ ਦੇ ਜਮ੍ਹਾ ਹੋਏ ਕੇਸਾਂ ਦਾ ਰਿਜ਼ਲਟ ਜਲਦੀ ਕੱਢਿਆ ਜਾਵੇ। ਇਸ ਦੇ ਨਾਲ ਹੀ ਕੈਨੇਡਾ ਦੇ ਸਪਾਊਸ ਕੇਸ ਦਰ ਜਲਦ ਆਉਣੇ ਸ਼ੁਰੂ ਹੋ ਗਏ ਹਨ। ਜਿਹੜੇ ਵਿਦਿਆਰਥੀ ਦਾ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ, ਉਨ੍ਹਾਂ ਕੋਲ ਆਪਣਾ ਕੇਸ ਦੁਬਾਰਾ ਅਪਲਾਈ ਕਰਨ ਦਾ ਮੌਕਾ ਹੈ।

ਦੱਸ ਦਈਏ ਕਿ ਹੁਣ ਨਵੇਂ ਲੱਗੇ ਕੇਸਾਂ ਦਾ ਰਿਜ਼ਲਟ ਬਹੁਤ ਹੀ ਜਲਦ ਆ ਰਿਹਾ ਹੈ ਤੇ ਨਤੀਜੇ ਸ਼ਾਨਦਾਰ ਆ ਰਹੇ ਹਨ। ਇਸ ਦੇ ਨਾਲ ਹੀ ਜਿਹੜੇ ਵਿਦਿਆਰਥੀ 2020-21 ਪਾਸ ਹਨ, ਓਵਰਆਲ 6 ਅਤੇ 5 ਬੈਂਡ ਹਨ, ਉਹ ਆਸਟ੍ਰੇਲੀਆ ਦੇ ਅਗਲੇ ਟੇਕ ਲਈ ਹੀ ਅਪਲਾਈ ਕਰਨ। ਹੁਣ ਤਕ ਆਸਟ੍ਰੇਲੀਆ ਨੇ ਬਹੁਤ ਹੀ ਵਧੀਆ ਨਤੀਜੇ ਦਿੱਤੇ ਹਨ। ਇਸ ਦੇ ਨਾਲ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਜਾ ਕੇ 20 ਘੰਟੇ ਦੀ ਜਗ੍ਹਾ 40 ਘੰਟੇ ਕੰਮ ਕਰਨ ਦਾ ਮੌਕਾ ਮਿਲਦਾ ਹੈ। ਗ੍ਰੈਜੂਏਟ ਵਿਦਿਆਰਥੀ ਆਪਣੇ ਸਪਾਊਸ ਨੂੰ ਵੀ ਨਾਲ ਲੈ ਕੇ ਜਾ ਸਕਦਾ ਹੈ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!