ਇਸ ਵੇਲੇ ਦੀ ਵੱਡੀ ਖ਼ਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ ਮੋਗਾ ਦੇ ਡੀ ਸੀ ਦਫਤਰ ਦੇ ਬਾਹਰ ਉਗਰਾਹਾਂ ਗਰੁੱਪ ਦੇ ਵੱਲੋਂ ਕੇਂਦਰ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਜਿਥੇ ਉਗਰਾਹਾਂ ਗਰੁੱਪ ਵੱਲੋਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਦੱਸ ਦਸੰਬਰ ਨੂੰ ਉਨ੍ਹਾਂ ਵੱਲੋਂ ਜੋ ਐੱਮਐੱਸਪੀ ਦੀ ਗਾਰੰਟੀ ਬਿਜਲੀ ਦੇ ਬਿੱਲ ਜਿਹੀਆਂ ਲਿਖਤੀ ਰੂਪ ਵਿੱਚ ਸ਼ਰਤਾਂ ਮੰਨੀਆਂ ਗਈਆਂ ਸੀ ਉਹ ਅਜੇ ਤਕ ਲਾਗੂ ਨਹੀਂ ਹੋਇਆ ਉਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜੇਕਰ ਸਰਕਾਰ ਨੇ
ਸਾਡੀਆਂ ਮੰਗਾਂ ਨਹੀਂ ਮੰਨੀਆਂ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ ਉੱਥੇ ਉਗਰਾਹਾਂ ਗਰੁੱਪ ਦੇ ਵਲੋਂ ਪੰਜਾਬ ਸਰਕਾਰ ਵੱਲੋਂ ਤਿੱਨ ਸੌ ਯੂਨਿਟ ਮਾਫ ਕਰਨ ਨੂੰ ਲੈ ਕੇ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਚਾਹੇ ਤਿੰਨ ਸੌ ਯੂਨਿਟ ਮਾਫ ਕਰ ਦੇਵੇ ਚਾਹੇ ਚਾਰ ਸੌ ਯੂਨਿਟ ਮੁਆਫ ਕਰ ਦੇਵੇ ਇਸ ਦਾ ਬੋਝ ਕਿਤੇ ਨਾ ਕਿਤੇ ਆਮ ਲੋਕਾਂ ਤੇ ਹੀ ਪਵੇਗਾ ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਦੀਆਂ ਯੂਨਿਟਾਂ
ਮੁਆਫ਼ ਕਰਨੀਆਂ ਨੇ ਤਾਂ ਲੋੜਵੰਦਾਂ ਦੇ ਬਿਜਲੀ ਦੇ ਬਿੱਲ ਮੁਆਫ ਕੀਤੇ ਜਾਣ ਨਾਹ ਕੇ ਕਰੋੜਪਤੀ ਉਦਯੋਗਪਤੀਆਂ ਤੇ ਸਰਮਾਏਦਾਰਾਂ ਦੇ ਇਸ ਦੌਰਾਨ ਕਿਸਾਨ ਆਗੂਆਂ ਦੇ ਵੱਲੋਂ ਹੋਰ ਕੀ ਕੁਝ ਗੱਲਬਾਤ ਕੀਤੀ ਗਈ ਅਤੇ ਕੇਂਦਰ ਸਰਕਾਰ ਨੂੰ ਕੀ ਚਿਤਾਵਨੀਆਂ ਦਿੱਤੀਆਂ ਗਈਆਂ ਉਸ ਨੂੰ ਜਾਣਨ ਦੇ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ