Home / ਦੁਨੀਆ ਭਰ / ਮੁਫਤ ਬੱਸਾਂ ਬਾਰੇ ਆਈ ਵੱਡੀ ਖਬਰ

ਮੁਫਤ ਬੱਸਾਂ ਬਾਰੇ ਆਈ ਵੱਡੀ ਖਬਰ

ਦੱਸ ਦੇਈਏ ਕੀ ਹੁਣ ਪੰਜਾਬ ਵਿੱਚ ਮੁਫ਼ਤ ਸਫ਼ਰ ਕਰਨ ਦੀ ਸਹੂਲਤ ਤੋਂ ਬਾਅਦ ਇਹ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਵਿਚ ਜਿੱਥੇ ਔਰਤਾਂ ਨੂੰ ਮੁਫਤ ਸਫਰ ਕਰਨ ਦੀ ਸਹੂਲਤ ਜਾਰੀ ਕੀਤੀ ਗਈ ਹੈ ਉਥੇ ਹੀ ਇਸ ਯੋਜਨਾ ਦੇ ਤਹਿਤ ਰੋਡਵੇਜ਼, ਪਨਬਸ ਅਤੇ ਪੀ ਆਰ ਟੀ ਸੀ ਨੂੰ ਬਣਦਾ ਹੋਇਆ ਬਕਾਇਆ ਅਜੇ ਤੱਕ ਪੂਰਾ ਜਾਰੀ ਨਹੀਂ ਕੀਤਾ ਗਿਆ ਹੈ। ਜਿੱਥੇ ਔਰਤਾਂ ਦੇ ਮੁਫ਼ਤ ਸਫ਼ਰ ਕਰਨ ਦਾ ਬਕਾਇਆ 250 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ।

ਉਥੇ ਪੰਜਾਬ ਸਰਕਾਰ ਵੱਲੋਂ 15 ਕਰੋੜ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਹੈ। ਜੋ ਕਿ ਸੋਮਵਾਰ ਤੱਕ ਜਾਰੀ ਹੋਣ ਦੀ ਉਮੀਦ ਰੱਖੀ ਜਾ ਰਹੀ ਹੈ।ਇਸ ਬਾਬਤ ਜਿੱਥੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਟ੍ਰਾਂਸਪੋਰਟ ਮੰਤਰੀ ਵੱਲੋ ਮੀਟਿੰਗ ਕੀਤੀ ਗਈ ਸੀ। ਉਥੇ ਹੀ ਪਹਿਲੀ ਸਰਕਾਰ ਦੇ ਸਮੇਂ ਦੇ ਪੈਂਡਿੰਗ ਬਿੱਲਾਂ ਨੂੰ ਲੈ ਕੇ ਵੀ ਮੁੱਦਾ ਉਠਾਇਆ ਗਿਆ ਸੀ। ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਵੱਲੋਂ ਆਰਥਿਕ ਸਥਿਤੀ ਨੂੰ ਦੇਖਦੇ ਹੋਏ 15 ਕਰੋੜ ਰੁਪਏ ਜਾਰੀ ਕੀਤੇ ਜਾ ਰਹੇ ਹਨ।

ਦੱਸਿਆ ਗਿਆ ਹੈ ਕਿ ਪਨਬਸ ਅਤੇ ਰੋਡਵੇਜ਼ ਦੇ 130 ਕਰੋੜ ਅਤੇ ਪੀ ਆਰ ਟੀ ਸੀ ਦੇ 120 ਕਰੋੜ ਰੁਪਏ ਦਾ ਸਫ਼ਰ ਔਰਤਾਂ ਵੱਲੋਂ ਮੁਫ਼ਤ ਵਿੱਚ ਕੀਤਾ ਗਿਆ ਹੈ ਜਿਸ ਦਾ ਬਕਾਇਆ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਹੈ। ਜਿਸ ਸਬੰਧੀ ਸਰਕਾਰ ਕੋਲ ਬਿੱਲ ਬਕਾਇਆ ਹਨ। ਔਰਤਾਂ ਦੀ ਫਰੀ ਵਾਲੀ ਟਿਕਟ ਕੱਟੀ ਜਾਂਦੀ ਹੈ, ਉਸ ਦਾ ਸਾਰਾ ਬਿੱਲ ਮਹੀਨੇ ਦੇ ਅਖੀਰ ਵਿੱਚ ਪੀਆਰਟੀਸੀ , ਪਨਬਸ ਅਤੇ ਰੋਡਵੇਜ਼ ਵੱਲੋਂ ਸਰਕਾਰ ਨੂੰ ਭੇਜ ਦਿੱਤਾ ਜਾਂਦਾ ਹੈ।

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?