Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ

ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ

ਵੱਡੀ ਖਬਰ ਆ ਰਹੀ ਹੈ ਮੌਸਮ ਵਿਭਾਗ ਬਾਰੇ ਜਾਣਕਾਰੀ ਅਨੁਸਾਰ #ਅਲਰਟ ਗਰਜ-ਚਮਕ ਨਾਲ ਹਨੇਰੀ ਪਹਿਲਾਂ ਦੱਸੇ ਅਨੁਸਾਰ ਅੱਜ ਸੂਬੇ ਦੇ ਥੋੜੇ-ਬਹੁਤ ਖੇਤਰਾਂ ਚ ਟੁੱਟਵੇਂ ਗਰਜ-ਚਮਕ ਵਾਲੇ ਬੱਦਲ ਬਣੇ ਹੋਏ ਹਨ ਜੋ ਨਾਲ ਲੱਗਦੇ ਹੋਰ ਖੇਤਰਾਂ ਚ ਸ਼ੀਜਣ ਦੀ ਪਹਿਲੀ ਧੂੜ ਹਨੇਰੀ ਨੂੰ ਅੰਜ਼ਾਮ ਦੇ ਸਕਦੇ ਹਨ, ਕੇਂਦਰੀ ਮਾਲਵਾ ਬੱਦਲਵਾਈ ਜਿਆਦਾ ਐਕਟਿਵ ਆ, ਮੁਕਤਸਰ, ਫਰੀਦਕੋਟ ਕਾਰਵਾਈ ਤੋਂ ਬਾਅਦ ਪਟਿਆਲਾ, ਸੰਗਰੂਰ, ਬਠਿੰਡਾ, ਮਾਨਸਾ, ਬਰਨਾਲਾ ਟੁੱਟਵੇਂ ਛਰਾਟੇ ਜਾਰੀ, ਸ਼ਾਮ ਅਤੇ ਰਾਤ ਤੱਕ ਕਿਤੇ-ਕਿਤੇ ਹੋਰ ਖੇਤਰਾਂ ਚ ਵੀ ਗਰਜ-ਚਮਕ ਵਾਲੇ ਬੱਦਲ ਤੇਜ ਛਰਾਟੇਆਂ ਨਾਲ ਧੂੜ ਹਨੇਰੀ ਛੱਡ ਸਕਦੇ ਹਨ। ਖਾਸਕਰ ਪੂਰਬੀ ਪੰਜਾਬ, ਕਪੂਰਥਲਾ ਲਾਗੇ ਵੀ ਛੋਟੀ ਕਾਰਵਾਈ ਜਾਰੀ ਜੋਕਿ ਜਲੰਧਰ, ਹੁਸਿਆਰਪੁਰ ਵੱਲ ਵੱਧ ਸਕਦੀ ਹੈ।

new

ਮੌਸਮ ਵਿਭਾਗ ਦੀ ਚੇਤਾਵਨੀ, ਪੰਜਾਬ ‘ਚ ਕੱਲ੍ਹ ਪਵੇਗਾ ਮੀਂਹ, ਚੱਲਣਗੀਆਂ ਧੂੜ ਭਰੀਆਂ ਹਵਾਵਾਂ ਪੰਜਾਬ ਦੇ ਨਾਲ ਨਾਲ ਹੋਰਨਾਂ ਸੂਬਿਆਂ ਵਿੱਚ ਵੀ ਗਰਮੀ ਦਾ ਪ੍ਰਭਾਵ ਜਾਰੀ ਹੈ। ਹਰਿਆਣਾ ਅਤੇ ਪੰਜਾਬ ਵਿੱਚ ਵੀ ਗਰਮੀ ਨੇ ਰਿਕਾਰਡ ਤੋੜੇ ਹਨ। ਦੋਵਾਂ ਰਾਜਾਂ ਵਿੱਚ ਪਾਰਾ 40 ਡਿਗਰੀ ਸੈਲਸੀਅਸ ਤੋਂ ਉੱਪਰ ਹੈ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਪੱਛਮੀ ਗੜਬੜੀ ਕਾਰਨ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ।

ਮੰਗਲਵਾਰ ਅਤੇ ਬੁੱਧਵਾਰ ਨੂੰ ਦੱਖਣੀ ਪੰਜਾਬ ਅਤੇ ਹਰਿਆਣਾ ਵਿੱਚ 20 ਤੋਂ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧੂੜ ਭਰੀਆਂ ਹਵਾਵਾਂ ਚੱਲ ਸਕਦੀਆਂ ਹਨ। ਐਤਵਾਰ ਨੂੰ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਹੀਟ ਵੇਵ ਸ਼ੁਰੂ ਹੋ ਗਈ। ਅੰਮ੍ਰਿਤਸਰ, ਤਰਨਤਾਰਨ, ਮੋਗਾ, ਕਪੂਰਥਲਾ, ਜਲੰਧਰ, ਐਸਏਐਸ ਨਗਰ ਵਿੱਚ ਗਰਮੀ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ।ਇਸ ਕਾਰਨ ਇਨ੍ਹਾਂ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਇਸ ਤੋਂ ਪਹਿਲਾਂ ਫਿਰੋਜ਼ਪੁਰ, ਪਟਿਆਲਾ, ਲੁਧਿਆਣਾ, ਬਰਨਾਲਾ, ਮਾਨਸਾ, ਬਠਿੰਡਾ, ਸੰਗਰੂਰ, ਫਤਿਹਗੜ੍ਹ ਸਾਹਿਬ, ਮੁਕਤਸਰ, ਫਾਜ਼ਿਲਕਾ ਵਿੱਚ ਹੀਟਵੇਵ ਚੱਲ ਰਹੀ ਸੀ। ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ ਲਗਾਤਾਰ ਤੀਜੇ ਦਿਨ 40 ਡਿਗਰੀ ਤੋਂ ਉਪਰ ਰਿਹਾ। 11 ਸਾਲਾਂ ‘ਚ ਇਹ ਪਹਿਲੀ ਵਾਰ ਹੈ ਕਿ ਅਪ੍ਰੈਲ ਦੇ ਦੂਜੇ ਹਫਤੇ ਹੀ ਤਾਪਮਾਨ 40 ਡਿਗਰੀ ਨੂੰ ਪਾਰ ਕਰ ਗਿਆ ਹੈ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

ਅੰਮ੍ਰਿਤਪਾਲ ਦੇ ਮਾਪਿਆਂ ਨੇ ਕੀਤਾ ਵੱਡਾ ਖੁਲਾਸਾ

ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ …

error: Content is protected !!