ਪੰਜਾਬ ਦੇ ਮੁੱਖ ਮਤਰੀ ਭਗਵੰਤ ਮਾਨ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਦੇ ਸੀਐੱਮ ਮਾਨ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਸ਼ਰਾਬ ਪੀ ਕੇ ਦਮਦਮਾ ਸਾਹਿਬ ਗਏ। ਸ਼ਰਾਬ ‘ਚ ਟੱਲੀ ਹੋਏ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿੱਖੇ “ਨਤਮਸਤਕ” ਹੋਏ। ਮੁੱਖ ਮੰਤਰੀ ਭਗਵੰਤ ਮਾਨ ਨੇ ਬੇਅਦਬੀ ਕੀਤੀ ਹੈ। ਅਕਾਲੀ ਦਲ ਨੇ ਕੀਤੀ ਮੈਡੀਕਲ ਕਰਵਾਉਣ ਦੀ ਮੰਗ ਕੀਤੀ ਹੈ।
ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ(Virsa Singh Valtoha) ਨੇ ਕਿਹਾ ਕਿ ਅਸੀਂ ਸੁਖਬੀਰ ਬਾਦਲ ਨਾਲ ਸਹਿਮਤ ਹਾਂ ਕਿਉਂਕਿ ਸਾਨੂੰ ਵੀ ਲੱਗ ਰਿਹਾ ਉਨ੍ਹਾਂ ਨੇ ਸ਼ਰਾਬ ਪੀਤੀ ਹੋਈ ਹੈ। ਉਨ੍ਹਾਂ ਨੇ ਇਹ ਵੀ ਕਿਹਾ CM Mann ਦਾ ਮੈਡੀਕਲ ਕਰਵਾਇਆ ਜਾਵੇ ਜੇ ਸੱਚ ਨਾ ਹੋਇਆ ਤਾਂ ਮੈਂ ਮਾਅਫ਼ੀ ਮੰਗ ਲਾਵਾਂਗਾ।ਆਪ ਆਗੂ ਮਲਵਿੰਦਰ ਕੰਗ(Malwinder Kang) ਨੇ ਕਿਹਾ ਜਦੋਂ ਵੀ ਅਕਾਲੀ ਦਲ ਮੂੰਹ ਖੋਲਦਾ ਕੁਝ ਨਾ ਕੁਝ ਗਲਤ ਬੋਲਦੇ ਹਨ। ਸੁਖਬੀਰ ਬਾਦਲ ਆਪਣੀਆਂ ਗਲਤੀਆਂ ਤੋਂ ਸਬਕ ਨਹੀਂ ਲੈ ਰਿਹੈ।