Home / ਦੁਨੀਆ ਭਰ / ਕੈਨੇਡਾ ਤੋਂ ਇਨ੍ਹਾਂ ਲਈ ਵੱਡੀ ਖਬਰ

ਕੈਨੇਡਾ ਤੋਂ ਇਨ੍ਹਾਂ ਲਈ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਕਨੇਡਾ ਤੋਂ ਪੰਜਾਬੀ ਭਾਈਚਾਰੇ ਲਈ ਜਾਣਕਾਰੀ ਅਨੁਸਾਰ ਕੈਨੇਡਾ ਸਰਕਾਰ ਵਲੋਂ ਆਪਣੇ ਬਜਟ ਵਿੱਚ ਅਹਿਮ ਫੈਸਲਾ ਲੈਂਦਿਆਂ ਵਿਦੇਸ਼ੀਆਂ ‘ਤੇ ਕੈਨੇਡਾ ਵਿੱਚ ਰਿਹਾਇਸ਼ੀ ਘਰ ਖ੍ਰੀਦੇ ਜਾਣ ‘ਤੇ ਰੋਕ ਲਾਉਣ ਦਾ ਫੈਸਲਾ ਲਿਆ ਗਿਆ ਹੈ। ਪਤਾ ਲੱਗਾ ਹੈ ਕਿ ਸਰਕਾਰ ਨੇ ਇਹ ਫੈਸਲਾ ਇਸ ਲਈ ਲਿਆ ਹੈ ਤਾਂ ਜੋ ਕਨੇਡਾ ਵਿੱਚ ਲਗਾਤਾਰ ਮਹਿੰਗੀ ਹੁੰਦੀ ਹਾਊਸਿੰਗ ਮਾਰਕੀਟ ਨੂੰ ਠੱਲ ਪਾਈ ਜਾ ਸਕੇ ਤੇ ਕੈਨੇਡਾ ਵਾਸੀਆਂ ਲਈ ਆਪਣੇ ਸੁਪਨਿਆਂ ਦੇ ਘਰ ਖ੍ਰੀਦਣਾ ਆਸਾਨ ਰਹੇ।

new

ਦੱਸ ਦਈਏ ਕਿ ਕੈਨੇਡਾ ਸਰਕਾਰ ਦਾ ਇਹ ਫੈਸਲਾ ਆਉਂਦੇ ਅਗਲੇ 2 ਸਾਲ ਅਮਲ ਵਿੱਚ ਰਹੇਗਾ। ਇਨ੍ਹਾਂ ਹੀ ਨਹੀਂ ਸਰਕਾਰ ਵਲੋਂ 40 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਪਹਿਲਾ ਘਰ ਖ੍ਰੀਦਣ ਮੌਕੇ ਰਾਹਤ ਦੇਣ ਦਾ ਫੈਸਲਾ ਲਿਆ ਗਿਆ ਹੈ ਤੇ ਟੈਕਸ ਫਰੀ ਫਰਸਟ ਹੋਮ ਸੇਵਿੰਗ ਅਕਾਉਂਟ ਰਾਂਹੀ $40,000 ਤੱਕ ਦੀ ਬਚਤ ਕੀਤੀ ਜਾ ਸਕੇਗੀ। ਸਰਕਾਰ ਵਲੋਂ ਆਉਂਦੇ 5 ਸਾਲਾਂ ਵਿੱਚ ਹਾਊਸਿੰਗ ਪੈਕੇਜ ਤਹਿਤ $10 ਬਿਲੀਅਨ ਖਰਚੇ ਜਾਣ ਦਾ ਵਿਚਾਰ ਹੈ। ਇਸਤੋਂ ਇਲਾਵਾ ਅਗਲੇ ਹਫ਼ਤੇ ਅੱਧਾ ਪ੍ਰਤਿਸ਼ਤ ਵਿਆਜ ਦਰਾਂ ਵੀ ਵੱਧ ਸੱਕਦੀਆ ਹਨ।

ਦੱਸ ਦਈਏ ਕਿ ਸਰਕਾਰ ਨੇ ਇੱਕ ਸਾਲ ਦੇ ਅੰਦਰ ਆਪਣੇ ਘਰ ਵੇਚਣ ਵਾਲੇ ਵਿਦੇਸ਼ੀਆਂ ‘ਤੇ ਘਰ ਖਰੀਦਣ ‘ਤੇ ਦੋ ਸਾਲ ਦੀ ਪਾਬੰਦੀ ਅਤੇ ਜ਼ਿਆਦਾ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ। ਹਾਲਾਂਕਿ, ਦੋਵਾਂ ਚਾਲਾਂ ਵਿੱਚ ਸਥਾਈ ਨਿਵਾਸੀਆਂ ਅਤੇ ਵਿਦੇਸ਼ੀ ਵਿਦਿਆਰਥੀਆਂ ਨੂੰ ਕੁਝ ਛੋਟਾਂ ਸਮੇਤ ਕਈ ਅਪਵਾਦ ਸ਼ਾਮਿਲ ਹਨ। ਸਰਕਾਰ ਪਿਛਲੇ ਸਾਲ ਕੀਮਤਾਂ ਵਿੱਚ 20 ਫੀਸਦੀ ਤੋਂ ਵੱਧ ਵਾਧੇ ਅਤੇ ਕਿਰਾਏ ਦੀਆਂ ਦਰਾਂ ਵਿੱਚ ਵੀ ਵਾਧਾ ਹੋਣ ਕਾਰਨ ਦਬਾਅ ਵਿੱਚ ਹੈ।।।। । ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!