ਇਸ ਅਪ੍ਰੈਲ ਦੇ ਮਹੀਨੇ ਵਿੱਚ ਵੀ ਜਿੱਥੇ ਗਰਮੀ ਦਾ ਪ੍ਰਕੋਪ ਵਧਦਾ ਹੀ ਜਾ ਰਿਹਾ ਹੈ। ਉਥੇ ਹੀ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿਚ ਪਾਰੇ ਵਿੱਚ ਵੀ ਭਾਰੀ ਵਾਧਾ ਹੋਣ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਆਪਣੀ ਪੂਰੀ ਤਰਾਂ ਇਹਤਿਆਤ ਵਰਤਨੀ ਚਾਹੀਦੀ ਹੈ।
ਹੁਣ ਮੌਸਮ ਵਿਭਾਗ ਤੋਂ ਸਮੇਂ ਸਮੇਂ ਤੇ ਆਉਣ ਵਾਲੇ ਦਿਨਾ ਬਾਰੇ ਜਾਣਕਾਰੀ ਜਾਰੀ ਕਰ ਦਿੱਤੀ ਜਾਂਦੀ ਹੈ। ਹੁਣ ਪੰਜਾਬ ਵਿੱਚ ਮੌਸਮ ਦਾ ਯੈਲੋ ਅਲਰਟ ਜਾਰੀ ਹੋਇਆ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਜਿੱਥੇ ਹੀਟ ਵੇਵ ਦੇ ਚਲਣ ਦੀ ਜਾਣਕਾਰੀ ਪਹਿਲਾਂ ਵੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੀ।
ਉਥੇ ਹੀ ਹੁਣ ਲੁਧਿਆਣਾ ਵਿੱਚ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਇਨ੍ਹਾਂ ਦਿਨਾਂ ਵਿੱਚ ਪਾਰਾ 6 ਤੋਂ 8 ਡਿਗਰੀ ਤੱਕ ਹੋਰ ਵਧ ਜਾਵੇਗਾ। ਜਿੱਥੇ ਇਸ ਤੇਜ਼ ਗਰਮੀ ਦੀ ਲਹਿਰ ਚੱਲੇਗੀ ਉਥੇ ਹੀ ਲੋਕ ਵੀ ਬੇਵਸ ਅਤੇ ਲਾਚਾਰ ਨਜ਼ਰ ਆ ਰਹੇ ਹਨ। ਕਿਉਂ ਕਿ ਸ਼ੁੱਕਰਵਾਰ ਨੂੰ ਸਾਰਾ ਦਿਨ ਇਸ ਹੀਟ ਵੇਵ ਦੇ ਕਾਰਨ ਲੁਧਿਆਣੇ ਦਾ ਸ਼ਹਿਰ ਵੀ ਤੰਦੂਰ ਵਾਂਗ ਤਪਦਾ ਰਿਹਾ ਹੈ।
ਉੱਥੇ ਹੀ ਡਾਕਟਰ ਵੱਲੋਂ ਵੀ ਲੋਕਾਂ ਨੂੰ ਲੰਮੇ ਸਮੇਂ ਤੱਕ ਧੁੱਪ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਹੈ। ਲੋਕਾਂ ਨੂੰ ਵੱਧ ਤੋਂ ਵੱਧ ਪਾਣੀ ਪੀਣ ਬਾਰੇ ਆਖਿਆ ਜਾ ਰਿਹਾ ਹੈ ਤਾਂ ਜੋ ਤੇਜ਼ ਧੁੱਪ ਦੇ ਕਾਰਨ ਡੀਹਾਈਡਰੇਸ਼ਨ ਨਾ ਹੋ ਸਕੇ। ਉਥੇ ਹੀ ਤੇਜ਼ ਧੁੱਪ ਫਸਲਾ ਲਈ ਵੀ ਨੁਕਸਾਨਦਾਇਕ ਸਾਬਤ ਹੋ ਰਹੀ ਹੈ। ਮੌਸਮ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਵੀ ਤਾਪਮਾਨ ਵਿਚ ਭਾਰੀ ਵਾਧਾ ਹੋਵੇਗਾ।