Home / ਸਿੱਖੀ ਖਬਰਾਂ / ਦਰਸ਼ਨ ਕਰੋ 400 ਸਾਲ ਪੁਰਾਣੇ ਘਰ ਦੇ

ਦਰਸ਼ਨ ਕਰੋ 400 ਸਾਲ ਪੁਰਾਣੇ ਘਰ ਦੇ

ਗੁਰਦੁਆਰਾ ਸ਼੍ਰੀ ਚੋਲ੍ਹਾ ਸਾਹਿਬ ਜ਼ਿਲ੍ਹਾ ਤਰਨ ਤਾਰਨ ਦੇ ਤਹਿਸੀਲ ਦੇ ਪਿੰਡ ਚੋਲ੍ਹਾ ਵਿਚ ਸਥਿਤ ਹੈ | ਇਸ ਪਿੰਡ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋ ਪ੍ਰਾਪਤ ਹੈ | ਜਦੋਂ ਗੁਰੂ ਸਾਹਿਬ ਇਥੇ ਆਏ ਤਾਂ ਇਸ ਪਿੰਡ ਦਾ ਨਾਮ ਭੈਣੀ ਸੀ | ਗੁਰੂ ਸਾਹਿਬ ਸੰਗਤ ਨੂੰ ਉਪਦੇਸ਼ ਦੇ ਰਹੇ ਸਨ ਕੇ ਪਿੰਡ ਦੀ ਇਕ ਬੀਬੀ ਨੇ ਗੁਰੂ ਸਾਹਿਬ ਲਈ ਚੂਰੀ ਲੈਕੇ ਆਈ | ਗੁਰੂ ਸਾਹਿਬ ਇਹ ਛਕਕੇ ਬਹੁਤ ਖੁਸ਼ ਹੋਏ ਅਤੇ ਉਸਦਾ ਧਨਵਾਦ ਕਰਦੇ ਹੋਏ ਤੇ ਕਿਹਾ ਭਾਈ ਤੂੰ ਤਾਂ ਸਾਦੇ ਲਈ ਚੋਲ੍ਹਾ ਤਿਆਰ ਕਰ ਲਿਆਈ ਹੈਂ ਗੁਰੂ ਸਹਿਬ ਨੇ ਇਹ ਸ਼ਬਦ ਉਚਾਰੇ

ਆਸਾ ਮ ੫ : ਅਲਖੁ ਲਖਾਇਆ ਗੁਰ ਤੇ ਪਾਇਆ ਨਾਨਕ ਇਹ ਹਰਿ ਕਾ ਚੋਲ੍ਹਾ|| ਧਨਾਸਰੀ ਮ ੫ : ਸੀਤਲ ਸਾਂਤਿ ਮਹਾ ਸੁਖੁ ਪਾਇਆ ਸੰਤਸੰਗਿ ਰਹਿਉ ਉਲ੍ਹਾ|| ਹਰਿ ਧਨੁ ਸੰਚਨ ਭੋਜਨ ਇਹੁ ਨਾਨਕ ਕੀਨੋ ਚੋਲ੍ਹਾ|| ਉਸਤੋਂ ਬਾਅਦ ਇਸ ਨਗਰ ਦਾ ਨਾਮ ਚੋਲ੍ਹਾ ਪੈ ਗਿਆ ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ (ਸ਼੍ਰੀ ਕੋਠੜੀ ਸਾਹਿਬ) ਵਾਲੇ ਸਥਾਨ ਤੇ ਗੁਰੂ ਸਾਹਿਬ ਸਮੇਤ ਪਰਿਵਾਰ ੨ ਸਾਲ ੫ ਮਹੀਨੇ ਅਤੇ ੨੩ ਦਿਨ ਰਹੇ |

ਗੁਰ ਅਰਜਨ ਦਾ ਜਨਮ ਚੌਥੇ ਗੁਰੂ ਗੁਰੂ ਰਾਮਦਾਸ ਅਤੇ ਬੀਬੀ ਭਾਨੀ ਦੇ ਘਰ 19 ਵੈਸਾਖ, ਸੰਮਤ 1620 (15 ਅਪ੍ਰੈਲ, 1563) ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ। ਆਪ ਸਿੱਖਾਂ ਦੇ ਪੰਜਵੇ ਗੁਰੂ ਸਨ[2] ਬਚਪਨ ਦੇ ਮੁੱਢਲੇ 11 ਸਾਲ ਆਪਣੇ ਨਾਨਾ ਗੁਰੂ ਅਮਰਦਾਸ ਦੀ ਦੇਖ-ਰੇਖ ਹੇਠ ਗੁਜ਼ਾਰਨ ਦੇ ਨਾਲ-ਨਾਲ ਆਪ ਜੀ ਨੇ ਨਾਨਾ ਗੁਰੂ ਤੋਂ ਗੁਰਮੁਖੀ ਦੀ ਵਿੱਦਿਆ ਦੀ ਮੁਹਾਰਤ ਹਾਸਲ ਕੀਤੀ, ਦੇਵਨਾਗਰੀ ਪਿੰਡ ਦੀ ਧਰਮਸ਼ਾਲਾ ਤੋਂ ਸਿੱਖੀ, ਸੰਸਕ੍ਰਿਤ ਦਾ ਗਿਆਨ ਪੰਡਿਤ ਬੇਣੀ ਕੋਲੋਂ, ਗਣਿਤ ਵਿੱਦਿਆ ਮਾਮਾ ਮੋਹਰੀ ਜੀ ਤੋਂ ਹਾਸਲ ਕੀਤੀ ਅਤੇ ਆਪ ਜੀ ਨੂੰ ਧਿਆਨ ਲਗਾਉਣ ਦੀ ਵਿੱਦਿਆ ਆਪ ਜੀ ਦੇ ਮਾਮਾ ਜੀ, ਬਾਬਾ ਮੋਹਨ ਜੀ ਨੇ ਸਿਖਾਈ।

ਗੁਰ ਅਮਰਦਾਸ ਦਾ ਸੱਚਖੰਡ ਵਾਪਸੀ ਦਾ ਸਮਾਂ ਨੇੜੇ ਆ ਜਾਣ ਕਰਕੇ ਤੀਜੇ ਗੁਰੂ ਸਾਹਿਬ ਜੀ ਨੇ 1 ਸਤੰਬਰ, 1574 ਚੌਥੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ, ਬਾਬਾ ਬੁੱਢਾ ਜੀ ਨੇ ਗੁਰਿਆਈ ਤਿਲਕ ਦੀ ਰਸਮ ਅਦਾ ਕੀਤੀ, ਉਸੇ ਦਿਨ ਹੀ ਸ੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤਿ ਸਮਾਏ,।।

Check Also

ਘਰ ਦੇ ਵੱਡੇ ਹਮੇਸ਼ਾ ਕਰਦੇ ਇਹ ਗਲਤੀ

ਹੇ ਮੇਰੇ ਖਸਮ-ਪ੍ਰਭੂ! ਮੇਰੇ ਉੱਤੇ) ਦਇਆ ਕਰ। ਹੇ ਮੇਰੇ ਠਾਕੁਰ! ਮੈਨੂੰ ਇਹੋ ਜਿਹੀ ਅਕਲ ਬਖ਼ਸ਼ …