Home / ਦੁਨੀਆ ਭਰ / ਗਰਮ ਪਾਣੀ ਪੀਣ ਦੇ ਅਨੇਕਾਂ ਫਾਇਦੇ

ਗਰਮ ਪਾਣੀ ਪੀਣ ਦੇ ਅਨੇਕਾਂ ਫਾਇਦੇ

ਸਾਡੇ ਸਰੀਰ ਲਈ ਸਭ ਤੋਂ ਜ਼ਿਆਦਾ ਪਾਣੀ ਹੈ ਪਰ ਕੀ ਤੁਹਾਨੂੰ ਇਹ ਪਤਾ ਹੈ ਕਿ ਪਾਣੀ ਪੀਣ ਦਾ ਵੀ ਇਕ ਤਰੀਕਾ ਅਤੇ ਸਮਾਂ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦਸਾਂਗੇ ਸਮੇਂ ਮੁਤਾਬਕ ਪਾਣੀ ਪੀਣ ਨਾਲ ਤੁਹਾਨੂੰ ਕੀ-ਕੀ ਫਾਇਦੇ ਹੋ ਸਕਦੇ ਹਨ। ਪਾਣੀ ਦੀ ਸਹੀ ਮਾਤਰਾ ਦਾ ਸੇਵਨ ਤੁਹਾਡੀ ਉਮਰ ਅਤੇ ਬੁੱਧੀ ਦੋਵਾਂ ਨੂੰ ਵਧਾ ਸਕਦਾ ਹੈ। ਸਵੇਰੇ ਉਠ ਕੇ ਪਾਣੀ ਪੀਣ ਦੇ ਫਾਇਦਿਆਂ ਦੀ ਲਿਸਟ ਬਹੁਤ ਲੰਬੀ ਹੈ।

ਇਨ੍ਹਾਂ ਵਿਚ ਕੁੱਝ ਰੋਗ ਸਵੇਰੇ ਉਠ ਕੇ ਪਾਣੀ ਪੀਣ ਨਾਲ ਠੀਕ ਹੋ ਜਾਂਦੇ ਹਨ। ਸਵੇਰੇ ਉਠਦਿਆਂ ਹੀ 3-4 ਗਿਲਾਸ ਪਾਣੀ ਪੀਓ। ਉਸ ਤੋਂ ਬਾਅਦ ਤੁਸੀਂ ਆਪਣੇ ਦੰਦਾਂ ਨੂੰ ਬਰੱਸ ਕਰ ਲਓ। ਬਰੱਸ਼ ਕਰਨ ਤੋਂ ਬਾਅਦ ਤੁਸੀਂ 45 ਮਿੰਟਾਂ ਤੱਕ ਕੁੱਝ ਵੀ ਖਾਣਾ-ਪੀਣਾ ਨਹੀਂ ਹੈ। 45 ਮਿੰਟਾਂ ਤੋਂ ਬਾਅਦ ਤੁਸੀਂ ਆਪਣਾ ਨਾਸ਼ਤਾ ਜਾਂ ਚਾਹ ਕੌਫੀ ਲੈ ਸਕਦੇ ਹੋ ਅਤੇ ਅਗਲੇ 2 ਘੰਟਿਆਂ ਦੇ ਲਈ ਕੁਝ ਵੀ ਸੇਵਨ ਨਾ ਕਰੋ ਅਤੇ ਇਹੀ ਤਰੀਕਾ ਆਪਣੇ ਦੁਪਹਿਰ ਅਤੇ ਰਾਤ ਦੇ ਖਾਣੇ ਸਮੇਂ ਅਪਣਾਓ। ਭਾਰ ਨੂੰ ਕੰਟਰੋਲ ਕਰੇ ਅੱਜਕਲ ਬਹੁਤ ਸਾਰੇ ਲੋਕ ਮੋਟਾਪੇ ਤੋਂ ਪ੍ਰੇਸ਼ਾਨ ਰਹਿੰਦੇ ਹਨ,ਉਨ੍ਹਾਂ ਨੂੰ ਡਾਈਟਿੰਗ ਅਤੇ ਕਸਰਤ ਨਾਲ ਵੀ ਕੋਈ ਫਰਕ ਨਹੀਂ ਪੈਂਦਾ। ਅਜਿਹੇ ਲੋਕਾਂ ਨੂੰ ਰੋਜ਼ਾਨਾ ਖਾਲੀ ਪੇਟ ਕੋਸਾ ਪਾਣੀ ਪੀਣਾ ਚਾਹੀਦਾ ਹੈ, ਜਿਸ ਨਾਲ ਮੋਟਾਪੇ ਤੋਂ ਛੁਟਕਾਰਾ ਮਿਲੇਗਾ ਅਤੇ ਭਾਰ ਵੀ ਕੰਟਰੋਲ ‘ਚੋ ਰਹੇਗਾ।

2. ਕਬਜ਼ ਤੋਂ ਰਾਹਤ ਕਬਜ਼ ਦੀ ਸਮੱਸਿਆ ਕਈ ਬੀਮਾਰੀਆਂ ਦਾ ਕਾਰਨ ਬਣਦੀ ਹੈ। ਕਬਜ਼ ਦੀ ਪ੍ਰੇਸ਼ਾਨੀ ਨੂੰ ਜੜ੍ਹ ਤੋਂ ਖਤਮ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਰੋਜ਼ਾਨਾ ਖਾਲੀ ਪੇਟ ਕੋਸਾ ਪਾਣੀ ਪੀਤਾ ਜਾਵੇ। 3. ਖੂਨ ਸਾਫ ਕਰੇ ਗਰਮ ਪਾਣੀ ਪੀਣ ਨਾਲ ਸਰੀਰ ‘ਚੋਂ ਸਾਰੇ ਗੰਦੇ ਪਦਾਰਥ ਯੂਰਿਨ ਅਤੇ ਪਸੀਨੇ ਰਾਹੀ ਬਾਹਰ ਨਿਕਲ ਜਾਂਦੇ ਹਨ। ਕੋਸਾ ਪਾਣੀ ਪੀਣ ਨਾਲ ਖੂਨ ਸਾਫ ਹੁੰਦਾ ਹੈ। 4. ਸਰਦੀ-ਜ਼ੁਕਾਮ ਤੋਂ ਰਾਹਤ ਕਾਫੀ ਲੋਕਾਂ ਨੂੰ ਮੌਸਮ ‘ਚ ਬਦਲਾਅ ਕਾਰਨ ਜ਼ੁਕਾਮ ਦੀ ਸ਼ਿਕਾਇਤ ਰਹਿੰਦੀ ਹੈ। ਜ਼ੁਕਾਮ ਤੋਂ ਛੁਟਕਾਰਾ ਪਾਉਣ ਲਈ ਕੋਸਾ ਪਾਣੀ ਪੀਣਾ ਚਾਹੀਦਾ ਹੈ। ਕੋਸਾ ਪਾਣੀ ਪੀਣ ਨਾਲ ਗਲਾ ਵੀ ਠੀਕ ਰਹਿੰਦਾ ਹੈ।

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?