Home / ਦੁਨੀਆ ਭਰ / ਹਵਾਈ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ

ਹਵਾਈ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ

ਦੋ ਸਾਲ ਦੇ ਅੰਤਰਾਲ ਦੇ ਬਾਅਦ ਖੁੱਲ੍ਹੀ ਏਅਰਲਾਈਨਜ਼ ਦੀਆਂ ਟਿਕਟਾਂ ਦੀ ਵੱਧਦੀ ਕੀਮਤ ਪਹਿਲਾਂ ਹੀ ਸਿਰ ਦਰਦ ਬਣੀ ਹੋਈ ਹੈ। ਹੁਣ ਯਾਤਰੀਆਂ ਨੂੰ ਇਕ ਹੋਰ ਝ ਟਕੇ ਦਾ ਸਾਹਮਣਾ ਕਰਨਾ ਹੋਵੇਗਾ। ਕੈਨੇਡਾ ਦੀ ਵੱਡੀ ਹਵਾਈ ਕੰਪਨੀ ਏਅਰ ਕੈਨੇਡਾ ਨੇ ਫ਼ੈਸਲਾ ਕੀਤਾ ਹੈ ਉਹ ਦਿੱਲੀ ਤੋ ਵੈਨਕੂਵਰ ਲਈ 2 ਜੂਨ ਤੋਂ 6 ਸਤੰਬਰ 2022 ਤੱਕ ਆਪਣੀਆਂ ਉਡਾਣਾਂ ਰੱਦ ਕਰ ਰਿਹਾ ਹੈ। ਇਸਦਾ ਮੁੱਖ ਕਾਰਨ ਰੂਸ ਯੂਕਰੇਨ ਯੁੱਧ ਦੱਸਿਆ ਜਾ ਰਿਹਾ । ਕੰਪਨੀ ਦਾ ਕਹਿਣਾ ਹੈ ਕਿ ਰੂਸ ਤੇ ਯੂਕਰੇਨ ਵਿਚ ਚਲ ਰਹੇ ਵਾਰ ਕਾਰਨ ਇਸਨੁੰ ਹੋਰ ਰੂਟਾਂ ਰਾਹੀਂ ਦਿੱਲੀ ਪਹੁੰਚਣਾ ਪੈਂਦਾ ਹੈ।
ਪਰ ਇਸਦੇ ਨਾਲ ਹੀ ਰਾਹਤ ਦੀ ਗੱਲ ਇਹ ਹੈ ਕਿ ਕੈਨੇਡਾ ਆਪਣੀਆਂ ਹਫ਼ਤਾਵਾਰੀ ਉਡਾਣਾਂ ਜਾਰੀ ਰੱਖੇਗਾ, ਜਿਹਨਾਂ ਵਿਚ ਟੋਰਾਂਟੋ ਲਈ ਰੋਜ ਅਤੇ ਮਾਂਟਰੀਅਲ ਲਈ ਹਫ਼ਤੇ ਵਿਚ ਚਾਰ ਵਾਰ ਉਡਾਣਾਂ ਰੱਖੀਆਂ ਗਈਆਂ ਹਨ। ਉਹਨਾਂ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ 6 ਸਤੰਬਰ ਤੋਂ ਦਿੱਲੀ-ਵੈਨਕੂਵਰ ਲਈ ਨਾਨ ਸਟਾਪ ਉਡਾਣਾਂ ਮੁੜ ਸ਼ੁਰੂ ਕਰਨਗੇ। ਜੇਕਰ ਇਸ ਤੋਂ ਪਹਿਲਾਂ ਸੰਭਵ ਹੋਇਆ ਤਾਂ ਇਸ ਲਈ ਵੀ ਉਹ ਤਿਆਰ ਹਨ।

ਦੱਸ ਦਈਏ ਕਿ ਹਵਾਈ ਯਾਤਰੀਆਂ ਲਈ ਉਡਾਣ ਹੋਰ ਮਹਿੰਗੀ ਹੋਣ ਜਾ ਰਹੀ ਹੈ। ਏਅਰਕ੍ਰਾਫਟ ਫਿਊਲ (ATF) ਦੀਆਂ ਕੀਮਤਾਂ ‘ਚ ਵਾਧੇ (jet fuel prices) ਦਾ ਅਸਰ ਨਜ਼ਰ ਆਉਣ ਲੱਗਾ ਹੈ। ਤੇਲ ਕੀਮਤਾਂ ਦੀ ਮਾਰ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਏਅਰਲਾਈਨਜ਼ ਨੇ ਯਾਤਰੀ ਕਿਰਾਏ (Air fare) ਵਧਾ ਦਿੱਤੇ ਹਨ। ਏਅਰਲਾਈਨਜ਼ ਦੇ ਇਸ ਕਦਮ ਕਾਰਨ ਕੁਝ ਰੂਟਾਂ ‘ਤੇ ਹਵਾਈ ਕਿਰਾਇਆ ਲਗਭਗ ਦੁੱਗਣਾ ਹੋ ਗਿਆ ਹੈ। ਇਸ ਪ੍ਰਕਾਰ ਦਿੱਲੀ-ਮੁੰਬਈ, ਹੈਦਰਾਬਾਦ-ਦਿੱਲੀ ਅਤੇ ਚੇਨਈ-ਦਿੱਲੀ ਵਰਗੇ ਵਿਅਸਤ ਰੂਟਾਂ ‘ਤੇ ਔਸਤ ਕਿਰਾਏ ਇਕ ਸਾਲ ਪਹਿਲਾਂ ਦੇ ਮੁਕਾਬਲੇ 50-60 ਫੀਸਦੀ ਵਧ ਗਏ ਹਨ।

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?