Home / ਦੁਨੀਆ ਭਰ / ਸੋਨੇ ਬਾਰੇ ਆਈ ਵੱਡੀ ਖਬਰ

ਸੋਨੇ ਬਾਰੇ ਆਈ ਵੱਡੀ ਖਬਰ

ਗਲੋਬਲ ਬਾਜ਼ਾਰ ‘ਚ ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ ਕਾਰਨ ਬੁੱਧਵਾਰ ਨੂੰ ਭਾਰਤੀ ਬਾਜ਼ਾਰ ‘ਚ ਸੋਨਾ ਅਤੇ ਚਾਂਦੀ ਸਸਤੀ ਹੋ ਗਈ ਹੈ। ਅੱਜ ਮਲਟੀਕਮੋਡਿਟੀ ਐਕਸਚੇਂਜ (MCX) ‘ਤੇ ਸੋਨੇ ਦੀ ਕੀਮਤ ‘ਚ 144 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ।ਪਿਛਲੇ ਪੰਜ ਦਿਨਾਂ ‘ਚ ਸੋਨੇ ਦੀ ਕੀਮਤ ‘ਚ ਕਰੀਬ ਚਾਰ ਹਜ਼ਾਰ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ।

MCX ‘ਤੇ ਸਵੇਰੇ 9.10 ਵਜੇ 10 ਗ੍ਰਾਮ ਸੋਨੇ ਦੀ ਫਿਊਚਰ ਕੀਮਤ 144 ਰੁਪਏ ਦੀ ਗਿਰਾਵਟ ਨਾਲ 51,420 ਰੁਪਏ ‘ਤੇ ਆ ਗਈ। ਪਿਛਲੇ ਕੁਝ ਦਿਨਾਂ ਤੋਂ ਸੋਨੇ ਦੀ ਕੀਮਤ ‘ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। MCX ‘ਤੇ ਚਾਂਦੀ ਦੀ ਕੀਮਤ ਵੀ 372 ਰੁਪਏ ਘਟ ਗਈ ਹੈ ਅਤੇ ਸਵੇਰੇ ਚਾਂਦੀ 67,953 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਵਿਕ ਰਹੀ ਹੈ। ਕਰੀਬ ਇੱਕ ਮਹੀਨੇ ਵਿੱਚ ਪਹਿਲੀ ਵਾਰ ਚਾਂਦੀ ਦਾ ਭਾਅ 68 ਹਜ਼ਾਰ ਰੁਪਏ ਤੋਂ ਹੇਠਾਂ ਆਇਆ ਹੈ।

ਗਲੋਬਲ ਬਾਜ਼ਾਰ ‘ਚ ਵੀ ਆਈ ਹੈ ਗਿਰਾਵਟ : ਬੁੱਧਵਾਰ ਸਵੇਰੇ ਗਲੋਬਲ ਬਾਜ਼ਾਰ ‘ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਦੇਖਣ ਨੂੰ ਮਿਲੀ। ਵਿਸ਼ਵ ਬਾਜ਼ਾਰ ‘ਚ ਸੋਨਾ 1,923.60 ਡਾਲਰ ਪ੍ਰਤੀ ਔਂਸ ‘ਤੇ ਵਿਕ ਰਿਹਾ ਸੀ, ਜਦਕਿ ਚਾਂਦੀ 25.11 ਡਾਲਰ ਪ੍ਰਤੀ ਔਂਸ ‘ਤੇ ਵਿਕ ਰਹੀ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਕਾਰਨ ਹੁਣ ਨਿਵੇਸ਼ਕਾਂ ਦਾ ਉਤਸ਼ਾਹ ਬਾਜ਼ਾਰ ‘ਚ ਮੁੜ ਤੋਂ ਵਾਪਸੀ ਕਰ ਰਿਹਾ ਹੈ।

ਇਸ ਲਈ ਸੋਨਾ ਸਸਤਾ ਹੋ ਰਿਹਾ ਹੈ : ਰੂਸ ਅਤੇ ਯੂਕਰੇਨ ਵਿਚਾਲੇ ਜੰ ਗ ਖਤਮ ਹੋਣ ਦੀ ਉਮੀਦ ਵਧਣ ਨਾਲ ਗਲੋਬਲ ਪੱਧਰ ‘ਤੇ ਸੋਨੇ-ਚਾਂਦੀ ‘ਚ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ। ਕਰੂਡ ਦੀਆਂ ਕੀਮਤਾਂ ਵੀ 100 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਆ ਗਈਆਂ ਹਨ, ਜਿਸ ਕਾਰਨ ਦੁਨੀਆ ਭਰ ਦੇ ਸ਼ੇਅਰ ਬਾਜ਼ਾਰ ਤੇਜ਼ੀ ਨਾਲ ਵਾਪਸੀ ਕਰ ਰਹੇ ਹਨ ਅਤੇ ਨਿਵੇਸ਼ਕ ਸੋਨੇ ਦੀ ਬਜਾਏ ਬਾਜ਼ਾਰ ‘ਚ ਪੈਸਾ ਲਗਾ ਰਹੇ ਹਨ। ਦੂਜੇ ਪਾਸੇ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਅੱਜ ਤੋਂ ਸ਼ੁਰੂ ਹੋਣ ਵਾਲੀ ਮੀਟਿੰਗ ਵਿੱਚ ਵਿਆਜ ਦਰਾਂ ਵਿੱਚ ਵਾਧਾ ਕੀਤੇ ਜਾਣ ਦੀ ਸੰਭਾਵਨਾ ਹੈ। ਇਨ੍ਹਾਂ ਕਾਰਨਾਂ ਕਰਕੇ ਸੋਨੇ-ਚਾਂਦੀ ਦੀਆਂ ਕੀਮਤਾਂ ਲਗਾਤਾਰ ਡਿੱਗ ਰਹੀਆਂ ਹਨ।

Check Also

Canada ਦੇ ਗੁਰਦਵਾਰਾ ਸਾਹਿਬ ਨੂੰ ਪੈ ਗਿਆ ਘੇਰਾ

Canada ਦੇ ਗੁਰਦਵਾਰਾ ਸਾਹਿਬ ਨੂੰ ਪੈ ਗਿਆ ਘੇਰਾ, 3 ਜਣਿਆਂ ਨੂੰ Police ਨੇ ਕੀਤਾ ਗ੍ਰਿਫ਼ਤਾਰ …