Home / ਸਿੱਖੀ ਖਬਰਾਂ / ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਕਥਾ

ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਕਥਾ

ਇਸੇ 18ਵੀਂ ਸਦੀ ਵਿੱਚ ਸਰਬੱਤ ਖ਼ਾਲਸਾ ਸੰਸਦ ਦੀ ਤਰ੍ਹਾਂ ਸਿੱਖਾਂ ਦਾ ਅਕਾਲ ਤਖ਼ਤ, ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿੱਚ ਹਰ ਦੋ ਸਾਲ ਬਾਅਦ ਹੋਣ ਵਾਲਾ ਇੱਕ ਇਕੱਠ ਸੀ, ਜਿੱਥੇ ਸਿੱਖਾਂ ਨੂੰ ਆਉਣ ਵਾਲੀ ਕਿਸੇ ਵੀ ਪਰੇਸ਼ਾਨੀ ਦਾ ਹੱਲ ਲੱਭਿਆ ਜਾਂਦਾ ਸੀ। ਸਰਬੱਤ ਖ਼ਾਲਸਾ ਦੇ ਹੀ ਪ੍ਰਬੰਧਨ ਤਹਿਤ ਪੰਜਾਬ ਵਿੱਚ ਸਿੱਖਾਂ ਦੇ 12 ਖੇਤਰ ਜਾਂ ਮਿਸਲਾਂ ਸਨ। ਉਨ੍ਹਾਂ ਵਿੱਚੋਂ ਪੰਜ ਜ਼ਿਆਦਾ ਸ਼ਕਤੀਸ਼ਾਲੀ ਸਨ।

ਸ਼ੁਕਰਚਕੀਆ ਰਾਵੀ ਅਤੇ ਚੇਨਾਬ ਵਿਚਕਾਰ ਫੈਲਿਆ ਹੋਇਆ ਸੀ, ਗੁੱਜਰਾਂ ਵਾਲਾ ਇਸਦੇ ਕੇਂਦਰ ਵਿੱਚ ਸੀ। ਇਸੇ ਖੇਤਰ ਤੋਂ ਅਫ਼ਗਾਨ ਹਮਲਾ ਕਰਦੇ ਸਨ। ਲਾਹੌਰ ਅਤੇ ਅੰਮ੍ਰਿਤਸਰ ਜ਼ਿਆਦਾ ਸ਼ਕਤੀਸ਼ਾਲੀ ਭੰਗੀ ਮਿਸਲ ਕੋਲ ਸਨ।ਪੂਰਬ ਵਿੱਚ ਮਾਝਾ (ਫਤਿਹਗੜ੍ਹ ਚੂੜੀਆਂ, ਬਟਾਲਾ ਅਤੇ ਗੁਰਦਾਸਪੁਰ) ਕਨ੍ਹੱਈਆ ਮਿਸਲ ਦੇ ਖੇਤਰ ਸਨ। ਨਕਈ ਕੁਸੂਰ ਦੇ ਆਮ ਖੇਤਰ ਦੇ ਸ਼ਾਸਕ ਸਨ।

ਰਾਮਗੜ੍ਹੀਆ, ਆਹਲੂਵਾਲੀਆ ਅਤੇ ਸਿੰਘਪੁਰੀਆ ਮਿਸਲਾਂ ਜ਼ਿਆਦਾਤਰ ਦੋਆਬਾ ਦੇ ਖੇਤਰ ਵਿੱਚ ਸਨ।ਬਚਪਨ ਵਿੱਚ ਹੀ ਚੇਚਕ ਨੇ ਖੱਬੀ ਅੱਖ ਦੀ ਰੌਸ਼ਨੀ ਖੋਹ ਲਈ ਅਤੇ ਚਿਹਰੇ ‘ਤੇ ਨਿਸ਼ਾਨ ਪਾ ਦਿੱਤੇ ਸਨ। ਛੋਟਾ ਕੱਦ, ਗੁਰਮੁਖੀ ਅੱਖਰਾਂ ਦੇ ਇਲਾਵਾ ਨਾ ਕੁਝ ਪੜ੍ਹ ਸਕਦੇ ਸਨ ਨਾ ਕੁਝ ਲਿਖ ਸਕਦੇ ਸਨ। ਹਾਂ, ਘੋੜ ਸਵਾਰੀ ਅਤੇ ਲ ੜਾ ਈ ਦਾ ਗਿਆਨ ਬਹੁਤ ਸਿੱਖਿਆ ਸੀ।

ਪਹਿਲੀ ਲੜਾਈ 10 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੇ ਮੋਢੇ ਨਾਲ ਮੋਢਾ ਮਿਲਾ ਕੇ ਲੜੀ। ਮੈਦਾਨ-ਏ-ਜੰਗ ਵਿੱਚ ਲੜਕਪੁਣੇ ਵਿੱਚ ਹੀ ਤਿੰਨ ਜਿੱਤਾਂ ਹਾਸਲ ਕੀਤੀਆਂ ਤਾਂ ਇਸ ਕਾਰਨ ਪਿਤਾ ਨੇ ਰਣਜੀਤ ਨਾਮ ਰੱਖ ਦਿੱਤਾ।
ਮਹਾਂ ਸਿੰਘ ਦੇ ਕਨ੍ਹੱਈਆ ਮਿਸਲ ਦੇ ਮੁਖੀਆ ਜੈ ਸਿੰਘ ਨਾਲ ਚੰਗੇ ਸਬੰਧ ਸਨ, ਪਰ ਜੰਮੂ ਤੋਂ ਜਿੱਤ ਦੇ ਮਾਲ ਦੇ ਮਾਮਲੇ ‘ਤੇ ਮਤਭੇਦ ਹੋ ਗਿਆ।

ਉਨ੍ਹਾਂ ਨੇ ਉਸ ਦੇ ਵਿ ਰੁੱਧ ਵਿੱਚ ਰਾਮਗੜ੍ਹੀਆ ਮਿਸਲ ਨਾਲ ਗੱਠਜੋੜ ਕਰ ਲਿਆ। ਸਾਲ 1785 ਵਿੱਚ ਬਟਾਲਾ ਦੀ ਲੜਾਈ ਵਿੱਚ ਕਨ੍ਹੱਈਆ ਮਿਸਲ ਦੇ ਹੋਣ ਵਾਲੇ ਮੁਖੀ ਗੁਰਬ਼ਖ਼ਸ਼ ਸਿੰਘ ਮਾ ਰੇ ਗਏ। ਗੁਰਬਖ਼ਸ਼ ਦੀ ਪਤਨੀ ਸਦਾ ਕੌਰ ਨੇ ਕਨ੍ਹੱਈਆ ਮਿਸਲ ਦੇ ਮੁਖੀ ਅਤੇ ਆਪਣੇ ਸਹੁਰੇ ‘ਤੇ ਸਮਝੌਤਾ ਕਰਨ ਲਈ ਦਬਾਅ ਪਾਇਆ ਅਤੇ ਉਹ ਉਸ ਦੀ ਗੱਲ ਮੰਨ ਵੀ ਗਏ।

Check Also

ਭਾਈ ਅੰਮ੍ਰਿਤਪਾਲ ਨੇ ਜੇਲ੍ਹ ਚ ਸ਼ੁਰੂ ਕੀਤਾ ਚੰਡੀ ਦਾ ਪਾਠ