ਪੰਜਾਬ ਵੱਖ ਵੱਖ ਧਰਮ , ਜਾਤਾਂ , ਨਸਲਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇੱਥੇ ਵੱਖ ਵੱਖ ਧਰਮਾਂ ਨੂੰ ਵੱਖ ਵੱਖ ਰੀਤੀ ਰਿਵਾਜਾਂ ਨਾਲ ਪੁੱਜਿਆ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਅਜਿਹੇ ਧਾਰਮਕ ਸਥਾਨ ਦੇ ਦਰਸ਼ਨ ਕਰਵਾ ਰਹੇ ਆ ਜਿੱਥੇ ਲੋਕਾਂ ਦੀ ਮਾਨਤਾ ਹੈ ਦਾਰੂ ਚੜਾਉਣ ਨਾਲ ਇੱਛਾਵਾਂ ਪੂਰੀਆਂ ਹੁੰਦੀਆਂ ਹਨ । ਇਹ ਮੇਲਾ ਤਿੰਨ ਦਿਨ ਲਗਦਾ ਹੈ। ਇਹ ਪਿੰਡ ਬੀੜ ਸਿਖਾਂ ਕੋਟਕਪੂਰੇ ਕੋਲ ਹੈ । ਇੱਥੇ ਨਵੇਂ ਵਿਆਹੇ ਜੋੜੇ ਮੱਥਾ ਟੇਕਣ ਆਉਂਦੇ ਹਨ ਅਤੇ ਦਾਰੂ ਚੜਾਉਂਦੇ ਹਨ । ਇਸਦਾ ਇਤਹਾਸ 350 ਸਾਲ ਪੁਰਾਣਾ ਹੈ।।
ਦੱਸ ਦਈਏ ਕਿ ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ[1] ਲੱਗਦੀ ਹੈ।
ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ।[2] ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਦੱਸ ਦਈਏ ਕਿ 1947 ਦੀ ਭਾਰਤ-ਵੰਡ ਤੋਂ ਬਾਅਦ ਬਰਤਾਨਵੀ ਭਾਰਤ ਦੇ ਪੰਜਾਬ ਸੂਬੇ ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਵੰਡਿਆ ਗਿਆ ਸੀ। 1966 ਵਿੱਚ ਭਾਰਤੀ ਪੰਜਾਬ ਦੀ ਮੁੜ ਵੰਡ ਹੋਈ ਸੀ। ਇਸ ਦੇ ਤਿੰਨ ਹਿੱਸੇ ਕੀਤੇ ਗਏ ਅਤੇ ਨਤੀਜੇ ਵਜੋਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਹੋਂਦ ਵਿੱਚ ਆਏ ਅਤੇ ਪੰਜਾਬ ਬਣਿਆ। ਇਹ ਭਾਰਤ ਦਾ ਇਕੱਲਾ ਸੂਬਾ ਹੈ ਜਿੱਥੇ ਸਿੱਖ ਬਹੁਮਤ (57.69%) ਵਿੱਚ ਹਨ।