Home / ਦੁਨੀਆ ਭਰ / ਕੈਨੇਡਾ ਤੋਂ ਆਈ ਵੱਡੀ ਖੁਸ਼ਖਬਰੀ

ਕੈਨੇਡਾ ਤੋਂ ਆਈ ਵੱਡੀ ਖੁਸ਼ਖਬਰੀ

ਜਨਵਰੀ 2022 ‘ਚ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਘੋਸ਼ਣਾ ਕੀਤੀ ਸੀ ਕਿ ਕੈਨੇਡਾ ਦੀ ਸਪਾਊਸਲ ਸਪਾਂਸਰਸ਼ਿਪ ਨਵੇਂ ਬਿਨੈਕਾਰਾਂ ਲਈ ਆਪਣੇ 12-ਮਹੀਨਿਆਂ ਦੇ ਪ੍ਰੋਸੈਸਿੰਗ ਸਟੈਂਡਰਡ ਵਿਚ ਵਾਪਸ ਆ ਗਈ ਹੈ। ਕੈਨੇਡੀਅਨ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਦੀਆਂ ਕੋਸ਼ਿਸ਼ਾਂ ਨੇ ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਨੂੰ ਮੁੜ ਲੀਹ ‘ਤੇ ਆਉਣ ਦੀ ਇਜਾਜ਼ਤ ਦਿਤੀ ਹੈ। IRCC ਨੇ ਇਕ ਪੋਰਟਲ ਵੀ ਲਾਂਚ ਕੀਤਾ ਹੈ ਜਿਥੇ ਪਤੀ-ਪਤਨੀ ਅਤੇ ਬੱਚੇ ਸਪਾਂਸਰਸ਼ਿਪ ਬਿਨੈਕਾਰ ਆਪਣੀਆਂ ਇਮੀਗ੍ਰੇਸ਼ਨ ਅਰਜ਼ੀਆਂ ਨੂੰ ਆਨਲਾਈਨ ਟਰੈਕ ਕਰ ਸਕਦੇ ਹਨ। 12 ਮਹੀਨਿਆਂ ਦਾ ਸੇਵਾ ਮਿਆਰ ਇਕੋ ਜਿਹਾ ਹੁੰਦਾ ਹੈ ਭਾਵੇਂ ਪਤੀ-ਪਤਨੀ ਅੰਦਰੂਨੀ ਜਾਂ ਬਾਹਰੀ ਬਿਨੈਕਾਰਾਂ ਵਜੋਂ ਅਰਜ਼ੀ ਦੇ ਰਹੇ ਹਨ।

ਦੱਸ ਦਈਏ ਕਿ ਦੋਵਾਂ ਮਾਮਲਿਆਂ ਵਿਚ, ਪ੍ਰੋਸੈਸਿੰਗ ਸਮੇਂ ਵਿਚ ਬਿਨੈਕਾਰਾਂ ਨੂੰ ਬਾਇਓਮੈਟ੍ਰਿਕਸ ਦੇਣ ਲਈ ਲੋੜੀਂਦਾ ਸਮਾਂ IRCC ਲਈ ਸਪਾਂਸਰ ਅਤੇ ਸਪਾਂਸਰ ਕੀਤੇ ਜਾ ਰਹੇ ਵਿਅਕਤੀ ਦਾ ਮੁਲਾਂਕਣ ਕਰਨ ਲਈ, ਅਤੇ ਨਾਲ ਹੀ ਇਹ ਯਕੀਨੀ ਬਣਾਉਣ ਲਈ ਸਮਾਂ ਸ਼ਾਮਲ ਹੁੰਦਾ ਹੈ ਕਿ ਬਿਨੈਕਾਰ ਯੋਗਤਾ ਲੋੜਾਂ ਨੂੰ ਪੂਰਾ ਕਰਦੇ ਹਨ। ਪਤੀ-ਪਤਨੀ ਸਪਾਂਸਰਸ਼ਿਪ ਲਈ ਯੋਗਤਾ ਨਿਯਮ ਨਿਰਧਾਰਿਤ ਕੀਤੇ ਗਏ ਨੇ। ਉਮਰ ਘੱਟੋ-੍ਘੱਟ 18 ਸਾਲ ਹੋਣੀ ਚਾਹੀਦੀ ਹੈ। ਇਸ ‘ਚ ਕੈਨੇਡੀਅਨ ਨਾਗਰਿਕ ਜਾਂ ਸਥਾਈ ਨਿਵਾਸੀ ਜਾਂ ਕੈਨੇਡੀਅਨ ਇੰਡੀਅਨ ਐਕਟ ਅਧੀਨ ਰਜਿਸਟਰਡ ਸਵਦੇਸ਼ੀ ਵਿਅਕਤੀ ਸ਼ਾਮਲ ਹਨ ਪਰ ਇਹ ਸਿੱਧ ਕਰਨਾ ਪਵੇਗਾ ਕਿ ਉਹਨਾਂ ਨੂੰ ਸਮਾਜਿਕ ਸਹਾਇਤਾ ਪ੍ਰਾਪਤ ਨਹੀਂ ਹੋ ਰਹੀ ਹੈ। ਸਪਾਂਸਰ ਕੀਤੇ ਜਾ ਰਹੇ ਵਿਅਕਤੀ ਨੂੰ ਵੀ ਕੁਝ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨ ਦੀ ਲੋੜ ਪੈਂਦੀ ਹੈ:ਜਿਹਨਾਂ ‘ਚ ਪਤੀ\ਪਤਨੀ ਦਾ ਇਕ ਸਮਾਰੋਹ ਵਿਚ ਪ੍ਰਾਯੋਜਕ ਨਾਲ ਕਾਨੂੰਨੀ ਤੌਰ `ਤੇ ਵਿਆਹ ਹੋਇਆ ਹੋਣਾ ਚਾਹੀਦਾ ਹੈ। ਕਾਮਨ-ਲਾਅ ਪਾਰਟਨਰ ਦੀ ਗੱਲ ਕੀਤੀ ਜਾਵੇ ਤਾਂ ਉਹ ਘਟੋ-ਘਟ 12 ਮਹੀਨਿਆਂ ਲਈ ਸਪਾਂਸਰ ਨਾਲ ਰਹੇ ਹੋਣੇ ਚਾਹੀਦੇ ਹਨ।

ਦੱਸ ਦਈਏ ਕਿ ਇਹਨਾਂ ਸਾਰੀਆਂ ਸ਼੍ਰੇਣੀਆਂ ਦੇ ਅਧੀਨ ਇਮੀਗ੍ਰੇਸ਼ਨ ਲਈ ਸਪਾਂਸਰ ਹੋਣ ਲਈ ਵਿਦੇਸ਼ੀ ਨਾਗਰਿਕਾਂ ਦੀ ਉਮਰ ਘਟੋ-ਘਟ 18 ਸਾਲ ਹੋਣੀ ਚਾਹੀਦੀ ਹੈ। ਨਾਲ ਹੀ, ਵਿਦੇਸ਼ੀ ਨਾਗਰਿਕਾਂ ਨੂੰ ਇਕ ਸਿਹਤ, ਸੁਰਖਿਆ, ਅਤੇ ਅਪਰਾਧਿਕ ਸਕ੍ਰੀਨਿੰਗ ਪਾਸ ਕਰਨੀ ਪਵੇਗੀ ਤਾਂ ਹੀ ਉਹਨਾਂ ਨੂੰ ਕੈਨੇਡਾ ਵਿਚ ਸਵੀਕਾਰ ਕੀਤਾ ਜਾਵੇਗਾ।ਅਰਜ਼ੀ ਦਾਖਲ ਕਰਨ ਲਈ ਵੀ ਕੈਨੇਡਾ ਸਰਕਾਰ ਨੇ ਕਈ ਨਿਯਮ ਤੇ ਸ਼ਰਤਾਂ ਰੱਖੀਆਂ ਹਨ। ਸਪਾਂਸਰਸ਼ਿਪ ਪ੍ਰਕਿਰਿਆਵਾਂ ਦੀਆਂ ਦੋ ਕਿਸਮਾਂ ਹਨ: ਅੰਦਰੂਨੀ ਅਤੇ ਬਾਹਰੀ ਸਪਾਂਸਰਸ਼ਿਪ। ਕੈਨੇਡਾ ਦੇ ਅੰਦਰੋਂ ਸਪਾਂਸਰਸ਼ਿਪ ਲਈ ਅਰਜ਼ੀ ਦੇਣ ਵਾਲੇ ਜੋੜਿਆਂ ਨੂੰ ਅੰਦਰੂਨੀ ਮੰਨਿਆ ਜਾਂਦਾ ਹੈ ਤੇ ਜਿਨ੍ਹਾਂ ਦਾ ਜੀਵਨ ਸਾਥੀ ਵਿਦੇਸ਼ ਵਿਚ ਹੈ, ਆਊਟਲੈਂਡ ਦੇ ਤਹਿਤ ਅਰਜ਼ੀ ਦੇ ਸਕਦੇ ਨੇ। ਅੰਦਰੂਨੀ ਸਪਾਂਸਰਸ਼ਿਪ ਲਈ ਯੋਗ ਹੋਣ ਲਈ, ਵਿਦੇਸ਼ੀ ਪਤੀ ਜਾਂ ਪਤਨੀ ਜਾਂ ਕਾਮਨ-ਲਾਅ ਪਾਰਟਨਰ ਕੋਲ ਵੀ ਇਕ ਵਰਕਰ, ਵਿਦਿਆਰਥੀ, ਜਾਂ ਵਿਜ਼ਟਰ ਵਜੋਂ, ਕੈਨੇਡਾ ਵਿਚ ਵੈਧ ਅਸਥਾਈ ਰੁਤਬਾ ਹੋਣਾ ਚਾਹੀਦਾ ਹੈ। ਅੰਦਰੂਨੀ ਸਪਾਂਸਰਸ਼ਿਪ ਅਰਜ਼ੀ ਪ੍ਰਕਿਰਿਆ ਦੇ ਦੌਰਾਨ, ਪ੍ਰਾਯੋਜਿਤ ਵਿਅਕਤੀ ਕੈਨੇਡਾ ਵਿਚ ਰਹਿਣ, ਕੰਮ ਕਰਨ ਜਾਂ ਅਧਿਐਨ ਕਰਨਾ ਜਾਰੀ ਰਖਣ ਦੇ ਯੋਗ ਹੋਵੇਗਾ।

ਜਾਣਕਾਰੀ ਅਨੁਸਾਰ ਆਮ ਤੌਰ `ਤੇ ਇਹ ਉਮੀਦ ਕੀਤੀ ਜਾਂਦੀ ਹੈ ਕਿ ਅੰਦਰੂਨੀ ਸਪਾਂਸਰਸ਼ਿਪ ਬਿਨੈਕਾਰ ਕੈਨੇਡਾ ਵਿਚ ਹੀ ਰਹਿਣਗੇ ਜਦੋਂ ਤੱਕ ਉਨ੍ਹਾਂ ਦੀ ਅਰਜ਼ੀ ਦੀ ਪ੍ਰਕਿਰਿਆ ਕੀਤੀ ਜਾ ਰਹੀ ਹੈ।ਆਊਟਲੈਂਡ ਸਪਾਂਸਰਸ਼ਿਪ ਵਿਦੇਸ਼ੀ ਜੀਵਨ ਸਾਥੀਆਂ ਲਈ ਹੈ ਜੋ ਅਰਜ਼ੀ ਦੇ ਸਮੇਂ ਕੈਨੇਡਾ ਵਿਚ ਕਾਨੂੰਨੀ ਤੌਰ `ਤੇ ਨਹੀਂ ਰਹਿ ਰਹੇ ਹਨ। ਕਨੇਡਾ ਵਿਚ ਰਹਿ ਰਹੇ ਬਿਨੈਕਾਰ ਆਊਟਲੈਂਡ ਸਪਾਂਸਰਸ਼ਿਪ ਦੀ ਚੋਣ ਵੀ ਕਰ ਸਕਦੇ ਹਨ ਕਿਉਂਕਿ ਇਹ ਬਿਨੈ-ਪਤਰ ਦੀ ਪ੍ਰਕਿਰਿਆ ਦੌਰਾਨ ਕੈਨੇਡਾ ਆਉਣ ਅਤੇ ਜਾਣ ਦੀ ਇਜਾਜ਼ਤ ਦਿੰਦਾ ਹੈ। ਇਹ ਉਹਨਾਂ ਲਈ ਸਭ ਤੋਂ ਵਧੀਆ ਵਿਕਲਪ ਹੋ ਸਕਦਾ ਹੈ ਜਿਨ੍ਹਾਂ ਦੇ ਕੰਮ ਜਾਂ ਨਿਜੀ ਸਥਿਤੀ ਕਾਰਨ ਉਹਨਾਂ ਨੂੰ ਦੇਸ਼ ਛਡਣ ਦੀ ਲੋੜ ਹੁੰਦੀ ਹੈ।ਕੈਨੇਡੀਅਨ ਸਥਾਈ ਨਿਵਾਸੀ ਆਪਣੇ ਜੀਵਨ ਸਾਥੀ ਨੂੰ ਇਕ ਆਊਟਲੈਂਡ ਬਿਨੈਕਾਰ ਵਜੋਂ ਸਪਾਂਸਰ ਕਰ ਸਕਦੇ ਹਨ ਜੇਕਰ ਉਹ ਕੈਨੇਡਾ ਵਿਚ ਰਹਿ ਰਹੇ ਹਨ, ਜਦੋਂ ਕਿ ਕੈਨੇਡੀਅਨ ਨਾਗਰਿਕ ਵਿਦੇਸ਼ ਤੋਂ ਇਕ ਆਊਟਲੈਂਡ ਬਿਨੈਕਾਰ ਵਜੋਂ ਆਪਣੇ ਜੀਵਨ ਸਾਥੀ ਨੂੰ ਸਪਾਂਸਰ ਕਰ ਸਕਦੇ ਹਨ।

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?