Home / ਵੀਡੀਓ / ਘਰ ਬਣਾਉਣ ਤੋਂ ਪਹਿਲਾਂ ਦੇਖ ਲਵੋ ਇਹ ਕੋਠੀ

ਘਰ ਬਣਾਉਣ ਤੋਂ ਪਹਿਲਾਂ ਦੇਖ ਲਵੋ ਇਹ ਕੋਠੀ

ਸ਼ੋਸ਼ਲ ਮੀਡੀਆ ਤੇ ਹਵਾ ਵਿੱਚ ਉੱਡ ਰਹੇ ਮਕਾਨ ਦੀਆਂ ਵੀਡੀਓ ਖੂਬ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਨੂੰ ਦੇਖ ਤੁਸੀਂ ਵੀ ਹੈਰਾਨ ਹੋਏ ਹੋਵੋਗੇ ਕਿ 2 ਥਮਲਿਆਂ ਉੱਤੇ ਕਿਵੇਂ ਇਹ ਮਕਾਨ ਖੜਾ ਹੈ। ਇਸ ਸੱਚ ਕਰ ਦਿਖਾਇਆ ਹੈ ਲੁਧਿਆਣਾ ਦੇ ਈਸ਼ਰ ਨਗਰ ਦੇ ਬਲਵਿੰਦਰ ਸਿੰਘ ਨੇ, ਜਿਨ੍ਹਾਂ ਨੇ 2 ਥਮਲਿਆਂ ਉੱਤੇ ਹੀ ਮਕਾਨ ਖੜਾ ਕਰ ਦਿੱਤਾ। ਇਸ ਸਬੰਧ ਵਿੱਚ ਮਕਾਨ ਮਾਲਿਕ ਬਲਵਿੰਦਰ ਸਿੰਘ ਫੌਜੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਕਾਨ ਦੀਆਂ ਪੌੜੀਆਂ ਤੋਂ ਪਾਣੀ ਜਾਂਦਾ ਸੀ।

ਜਿਸ ਕਰਕੇ ਉਨ੍ਹਾਂ ਨੇ ਗੋਲਾਈ ਬਣਾ ਦਿੱਤੀ ਜੋ ਕਿ ਪੁਰਾਣੇ ਕਿਲੇ ਦੀ ਤਰ੍ਹਾਂ ਬਣ ਗਈ। ਇਸ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਇੱਕ ਥਮਲੇ ਉੱਤੇ ਕਮਰਾ ਬਣਾਇਆ ਜਾਵੇ ਪਰ ਥਮਲਾ ਛੋਟਾ ਰਹਿਣ ਕਾਰਨ ਉਨ੍ਹਾਂ ਨੇ 2 ਥਮਲਿਆਂ ਤੇ ਕਮਰਾ ਖੜ੍ਹਾ ਕਰ ਦਿੱਤਾ। ਉਨ੍ਹਾਂ ਨੇ ਥਮਲਿਆਂ ਦੀ ਮਜ਼ਬੂਤੀ ਲਈ ਕੁਇੰਟਲ ਦੇ ਕਰੀਬ ਸਰੀਆ ਲਗਵਾਇਆ ਅਤੇ ਪੂਰਾ ਤਸੱਲੀਬਖਸ਼ ਕੰਮ ਕਰਕੇ ਥਮਲਿਆਂ ਨੂੰ ਖੜਾ ਕੀਤਾ। ਉਨ੍ਹਾਂ ਨੇ ਅੱਜ ਤੋਂ 25 ਸਾਲ ਪਹਿਲਾਂ 2 ਥਮਲਿਆ ਉੱਤੇ ਕਮਰਾ ਖੜਾ ਕੀਤਾ ਸੀ।

ਜਿਸ ਉੱਤੇ 2 ਲੱਖ ਰੁਪਏ ਦਾ ਖਰਚਾ ਆਇਆ। ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਥਮਲੇ ਬਣਾਉਣ ਵਾਲੇ ਮਿਸਤਰੀ ਸੁਰਿੰਦਰ ਸਿੰਘ ਨੇ ਉਨ੍ਹਾਂ ਦੇ ਕਹਿਣ ਉੱਤੇ ਕੰਮ ਕੀਤਾ। ਉਹ ਉਨ੍ਹਾਂ ਨੂੰ ਸਵਾਲ ਕਰਦਾ ਰਹਿੰਦਾ ਸੀ ਕਿ ਬਣਾਉਣਾ ਕੀ ਹੈ। ਜਦੋਂ ਕਮਰੇ ਦਾ ਲੈਂਟਰ ਪੈ ਗਿਆ ਤਾਂ ਮਿਸਤਰੀ ਨੇ ਦੇਖ ਕੇ ਕਿਹਾ ਕਿ ਉਸ ਨੂੰ ਖੁਦ ਨੂੰ ਵੀ ਯਕੀਨ ਨਹੀਂ ਹੋ ਰਿਹਾ ਕਿ ਇਹ ਮਕਾਨ ਉਸ ਨੇ ਹੀ ਬਣਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੋਣ ਕਾਰਨ

ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂ ਉਨ੍ਹਾਂ ਦੇ ਮਕਾਨ ਨੂੰ ਦੇਖਦੇ ਹਨ ਅਤੇ ਉਥੇ ਫੋਟੋਆਂ ਖਿੱਚ ਕੇ ਲੈ ਕੇ ਜਾਂਦੇ ਹਨ। ਉਹ ਵੀ ਗਰਮੀਆਂ ਤੇ ਸਰਦੀਆਂ ਦੇ ਮੌਸਮ ਵਿਚ ਇਥੇ ਹੀ ਬੈਠਦੇ ਹਨ। ਬਲਵਿੰਦਰ ਸਿੰਘ ਹੁਣ ਕਿਲੇ ਦੇ ਨਾਲ ਰੇਲਿੰਗ ਬਣਾਉਣ ਬਾਰੇ ਵੀ ਸੋਚ ਰਹੇ ਹਨ। ਇਸ ਕਲਾਕਾਰੀ ਨੂੰ ਦੇਖ ਹਰ ਕੋਈ ਹੈਰਾਨ ਹੋ ਜਾਂਦਾ ਹੈ।ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Check Also

ਹਰਪ੍ਰੀਤ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ’ਚ ਭੇਜਿਆ

ਪੰਜਾਬ ਦੀ ਜਲੰਧਰ ਦਿਹਾਤੀ ਪੁਲਿਸ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ …