Home / ਦੁਨੀਆ ਭਰ / ਕਿਸਾਨਾਂ ਲਈ ਮਾਨ ਸਰਕਾਰ ਦਾ ਵੱਡਾ ਐਲਾਨ

ਕਿਸਾਨਾਂ ਲਈ ਮਾਨ ਸਰਕਾਰ ਦਾ ਵੱਡਾ ਐਲਾਨ

ਪੁੱਤਾਂ ਵਾਂਗ ਪਾਲੀਆਂ ਆਪਣੀਆਂ ਫ਼ਸਲਾਂ ਨੂੰ ਗ਼ੁਲਾਬੀ ਸੁੰਡੀ ਕਰਕੇ ਜਿਹੜੇ ਮੰਡੀ ਤਕ ਨਹੀਂ ਲੈ ਕੇ ਜਾ ਸਕੇ, ਉਹਨਾਂ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਵੰਡੇ। ਜਿਹੜੇ ਚਿੱਟੀਆਂ ਅਤੇ ਗ਼ੁਲਾਬੀ ਸੁੰਡੀਆਂ ਦੇ ਨਾਂਅ ‘ਤੇ ਕਰੋੜਾਂ ਰੁਪਏ ਖਾਧੇ ਗਏ ਨੇ, ਉਹਨਾਂ ਦੀ ਵੀ ਜਾਂਚ ਕਰਾਂਗੇ ਤੇ ਉਹ ਪੈਸੇ ਵੀ ਤੁਹਾਡੀਆਂ ਜੇਬ੍ਹਾਂ ਤਕ ਵਾਪਸ ਪਹੁੰਚਾਵਾਂਗੇ। ਮਾਨਸਾ ਜ਼ਿਲ੍ਹਾ ਵਿਖੇ ਗੁਲਾਬੀ ਸੁੰਡੀ ਤੋਂ ਖਰਾਬ ਹੋਈ ਨਰਮੇ ਦੀ ਫ਼ਸਲ ਦੇ ਮੁਆਵਜ਼ੇ ਦੇ ਚੈੱਕ ਵੰਡਣ ਦੌਰਾਨ ਕਿਸਾਨਾਂ ਨੂੰ ਸੰਬੋਧਨ। ਦੇਸ਼ ਦਾ ਢਿੱਡ ਭਰਨ ਵਾਲੇ ਸਾਡੇ ਅੰਨਦਾਤਾ ਲਈ ‘ਆਪ’ ਦੀ ਸਰਕਾਰ ਹਮੇਸ਼ਾ ਤਤਪਰ ਰਹੇਗੀ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮਾਨਸਾ ਵਿਖੇ ਗੁਲਾਬੀ ਸੁੰਡੀ ਕਾਰਨ ਖ਼ਰਾਬ ਹੋਈ ਨਰਮੇ ਦੀ ਫਸਲ ਸਬੰਧੀ ਮੁਆਵਜ਼ੇ ਦੇ ਚੈੱਕ ਕਿਸਾਨਾਂ- ਮਜ਼ਦੂਰਾਂ ਨੂੰ ਵੰਡੇ।ਇਸ ਦੌਰਾਨ ਉਨ੍ਹਾਂ ਨੇ ਟਵਿਟਰ ਉਤੇ ਸਮਾਗਮ ਦੀਆਂ ਕੁਝ ਤਸਵੀਰਾਂ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਪੁੱਤਾਂ ਵਾਂਗ ਪਾਲੀਆਂ ਆਪਣੀਆਂ ਫ਼ਸਲਾਂ ਨੂੰ ਗੁਲਾਬੀ ਸੁੰਡੀ ਕਰਕੇ ਜਿਹੜੇ ਮੰਡੀ ਤੱਕ ਨਹੀਂ ਲੈ ਕੇ ਜਾ ਸਕੇ, ਉਹਨਾਂ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਵੰਡੇ। ਜਿਹੜੇ ਚਿੱਟੀਆਂ ਅਤੇ ਗ਼ੁਲਾਬੀ ਸੁੰਡੀਆਂ ਦੇ ਨਾਂਅ ‘ਤੇ ਕਰੋੜਾਂ ਰੁਪਏ ਖਾਧੇ ਗਏ ਨੇ, ਉਹਨਾਂ ਦੀ ਵੀ ਜਾਂਚ ਕਰਾਂਗੇ ਤੇ ਉਹ ਪੈਸੇ ਵੀ ਤੁਹਾਡੀਆਂ ਜੇਬ੍ਹਾਂ ਤਕ ਵਾਪਸ ਪਹੁੰਚਾਵਾਂਗੇ।’ਇਸ ਤੋਂ ਪਹਿਲਾਂ ਮਾਨਸਾ ਦੀ ਬਾਹਰਲੀ ਅਨਾਜ ਮੰਡੀ ਵਿੱਚ ਇਸ ਸਬੰਧੀ ਸਮਾਗਮ ਕਰਵਾਇਆ ਗਿਆ ਹੈ।

ਸਮਾਗਮ ਦੌਰਾਨ ਮਾਨਸਾ, ਬੁਢਲਾਡਾ, ਸਰਦੂਲਗੜ੍ਹ, ਮੌੜ ਮੰਡੀ ਤਲਵੰਡੀ ਸਾਬੋ ਸਬ ਡਵੀਜਨਾਂ ਦੇ ਕਿਸਾਨਾਂ-ਮਜ਼ਦੂਰਾਂ ਨੂੰ ਚੈੱਕ ਤਕਸੀਮ ਕੀਤੇ ਗਏ।ਦੱਸ ਦਈਏ ਕਿ ਨਰਮੇ ਦੀ ਖਰਾਬ ਫਸਲ ਦੇ ਮੁਆਵਜ਼ੇ ਦਾ ਐਲਾਨ ਪਿਛਲੇ ਚੰਨੀ ਸਰਕਾਰ ਨੇ ਕੀਤਾ ਸੀ। ਪਰ ਸਰਕਾਰ ਦੀ ਟਾਲ-ਮਟੋਲ ਵਾਲੀ ਨੀਤੀ ਕਾਰਨ ਵੱਖ ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਸਰਕਾਰ ਵਿਰੁੱਧ ਅੰਦੋਲਨ ਵਿੱਢਿਆ ਹੋਇਆ ਸੀ, ਜਿਸ ਤਹਿਤ ਮਾਨਸਾ ਦੇ ਸਕੱਤਰੇਤ ਨੂੰ ਵੀ ਘੇਰਾ ਪਾਈ ਰੱਖਿਆ ਹੈ।ਹੁਣ ਮਾਨ ਸਰਕਾਰ ਨੇ ਅੱਜ ਮੁਆਵਜ਼ੇ ਦੇ ਚੈੱਕ ਵੰਡਣ ਦੀ ਸ਼ੁਰੂਆਤ ਕੀਤੀ।

Check Also

ਕੈਨੇਡਾ ’ਚ ਬਟਾਲਾ ਦੇ ਨੌਜਵਾਨ ਦੀ…….

ਬਟਾਲਾ ਦੇ ਬਾਉਲੀ ਇੰਦਰਜੀਤ ਦੇ ਰਹਿਣ ਵਾਲੇ 30 ਸਾਲਾਂ ਨੌਜਵਾਨ ਪ੍ਰਭਜੀਤ ਸਿੰਘ ਦੀ ਕੈਨੇਡਾ ਵਿਚ …