Home / ਦੁਨੀਆ ਭਰ / ਦਸਮੇਸ਼ ਪਿਤਾ ਜੀ ਦੀਆਂ ਪਵਿੱਤਰ ਨਿਸ਼ਾਨੀਆਂ

ਦਸਮੇਸ਼ ਪਿਤਾ ਜੀ ਦੀਆਂ ਪਵਿੱਤਰ ਨਿਸ਼ਾਨੀਆਂ

ਲੱਭ ਗਿਆ ਉਹ ਘਰ ਜਿੱਥੇ ਦਸ਼ਮੇਸ਼ ਪਿਤਾ ਜੀ ਦੀਆਂ 300 ਸਾਲ ਪੁਰਾਣੀਆਂ ਨਿਸ਼ਾਨੀਆਂ ਨੇ ਤੇਗਾ ਸਾਹਿਬ, ਛੋਟੀ ਤੇ ਵੱਡੀ ਦਸਤਾਰ, ਚੋਲਾ ਸਾਹਿਬ. ਬਾਜ ਦੀ ਡੋਰ, ਛੋਟੀ ਬੀੜ ਸਾਹਿਬ, ਆਉ ਦੇਖਦੇ ਹਾਂ ਪੂਰੀ ਵੀਡੀਓ। ਇਤਿਹਾਸ ਭਾਈ ਡੱਲਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੇ ਜੀਵਨ ਦੀ ਆਖਰੀ ਜੰਗ ਲੜਨ ਤੋਂ ਬਾਅਦ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ ) ਵਿਖੇ ਪਹੁੰਚੇ | ਇਥੇ ਚੌਧਰੀ ਭਾਈ ਡੱਲੇ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ |

ਭਾਈ ਡੱਲਾ ਗੁਰੂ ਜੀ ਦਾ ਸਰਧਾਲੂ ਤਾਂ ਸੀ ਪਰ ਆਪਣੀ ਤਾਕਤ ਦਾ ਥੋੜਾ ਹੰਕਾਰ ਗੁਰੂ ਜੀ ਕੋਲ ਕਰਦਾ ਰਹਿੰਦਾ ਸੀ ਕਿ ਮੇਰੇ ਕੋਲ ਬਹੁਤ ਤਾਕਤਵਰ ਤੇ ਬਹਾਦਰ ਨੌਜਵਾਨ ਹਨ ਜੇ ਉਹ ਤੁਹਾਡੇ ਨਾਲ ਹੁੰਦੇ ਤਾ ਤੁਹਾਨੂੰ ਅੱਜ ਇਹ ਦਿਨ ਨਾ ਦੇਖਨੇ ਪੈਂਦੇ | ਇਕ ਦਿਨ ਕੋਈ ਮਿਸਤਰੀ ਸਿੰਘ ਗੁਰੂ ਜੀ ਨੂੰ ਰਫਲ ਭੇਂਟ ਕਰਨ ਲਈ ਆ ਗਿਆ | ਗੁਰੂ ਜੀ ਨੇ ਕੌਤਕ ਵਰਤਾ ਦਿਤਾ ਤੇ ਭਾਈ ਡੱਲੇ ਨੂੰ ਕਿਹਾ ਅਸੀਂ ਬੰਦੂਕ ਦਾ ਨਿਸਾਨਾ ਪਰਖਣਾ ਹੈ ਤੂ ਆਪਣੇ ਕਿਸੇ ਨੌਜਵਾਨ ਨੂੰ ਲੈ ਕੇ ਆ,

 

ਪਰ ਭਾਈ ਡੱਲੇ ਦਾ ਕੋਈ ਵੀ ਨੌਜਵਾਨ ਰਫਲ ਦੇ ਅੱਗੇ ਹੋਣ ਨੂੰ ਤਿਆਰ ਨਾ ਹੋਇਆ | ਗੁਰੂ ਜੀ ਭਾਈ ਡੱਲੇ ਨੂੰ ਕਹਿਣ ਲੱਗੇ ਹੁਣ ਤੂ ਇਹ ਸੁਨੇਹਾ ਸਾਡੇ ਸਿੰਘਾ ਨੂੰ ਜਾ ਕੇ ਦੇ , ਜਦ ਇਹ ਸੁਨੇਹਾ ਭਾਈ ਬੀਰ ਸਿੰਘ ਤੇ ਭਾਈ ਧੀਰ ਸਿੰਘ ਕੋਲ ਪਹੁੰਚਿਆ ਤਾ ਉਹ ਭੱਜ ਕੇ ਆਏ ਤੇ ਇਕ ਦੂਜੇ ਤੋ ਮੁਹਰੇ ਹੋ ਕੇ ਬੰਦੂਕ ਦੇ ਅੱਗੇ ਖੜਨ ਲੱਗੇ | ਗੁਰੂ ਜੀ ਨੇ ਬੰਦੂਕ ਉੱਤੇ ਨੂ ਕਰ ਕੇ ਚਲਾ ਦਿੱਤੀ | ਇਹ ਦੇਖ ਕੇ ਭਾਈ ਡੱਲੇ ਦਾ ਹੰਕਾਰ ਟੁੱਟ ਗਿਆ ਤੇ ਉਸਨੇ ਗੁਰੂ ਜੀ ਦੇ ਚਰਨੀ ਪੈ ਕੇ ਮਾਫ਼ੀ ਮੰਗੀ | ਹੁਣ ਭਾਈ ਡੱਲਾ ਆਪਣੀ ਤਾਕਤ ਦੀ ਬਜਾਏ ਗੁਰੂ ਜੀ ਦੀਆ ਬਖਸਿਸਾ ਤੇ ਮਾਨ ਕਰਨ ਲੱਗ ਪਿਆ ਤੇ ਖੰਡੇ ਦੀ ਪਾਹੁਲ ( ਅਮ੍ਰਿਤ ) ਛਕ ਕੇ ਗੁਰੂ ਜੀ ਦਾ ਨਿਮਾਣਾ ਸਿਖ ਬਣ ਗਿਆ |

ਇਤਿਹਾਸ ਦੀ ਸਾਝ ਤੁਹਾਡੇ ਨਾਲ ਪਾਉਦੇ ਹੋਏ ਕਿਸੇ ਵੀ ਤਰਾਂ ਦੀ ਭੁਲ ਜਾਂ ਕਮੀ ਰਹਿ ਗਈ ਹੋਵੇ ਤਾਂ ਗੁਰੂ ਸਾਹਿਬ ਅਤੇ ਸਿੱਖ ਸੰਗਤਾਂ ਬਖਸ਼ਣ ਜੋਗ ਹਨ ਜੀ | ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ ਜੀ

Check Also

ਕੈਨੇਡਾ ’ਚ ਬਟਾਲਾ ਦੇ ਨੌਜਵਾਨ ਦੀ…….

ਬਟਾਲਾ ਦੇ ਬਾਉਲੀ ਇੰਦਰਜੀਤ ਦੇ ਰਹਿਣ ਵਾਲੇ 30 ਸਾਲਾਂ ਨੌਜਵਾਨ ਪ੍ਰਭਜੀਤ ਸਿੰਘ ਦੀ ਕੈਨੇਡਾ ਵਿਚ …