ਕਿਸਾਨੀ ਅੰਦੋਲਨ ਦੇ ਚੱਲਦੇ ਕਿਸਾਨਾਂ ਦੇ ਵੱਲੋਂ ਟੋਲ ਪਲਾਜ਼ਾ ਤੇ ਧਰਨੇ ਲਗਾਏ ਗਏ ਸਨ, ਜਿਸ ਦੇ ਚੱਲਦੇ ਇਕ ਸਾਲ ਤਕ ਟੋਲ ਪਲਾਜ਼ੇ ਬਿਲਕੁਲ ਬੰਦ ਰਹੇ ਸਨ । ਜਿਵੇਂ ਹੀ ਕਿਸਾਨੀ ਅੰਦੋਲਨ ਖ਼ਤਮ ਹੋਇਆ ਟੋਲ ਟੈਕਸ ਤੇ ਵਿਚ ਵਾਧਾ ਕੀਤਾ ਗਿਆ । ਜਿਸ ਦੇ ਚੱਲਦੇ ਕਿਸਾਨਾਂ ਦੇ ਵੱਲੋਂ ਕਾਫੀ ਵਿਰੋਧ ਕੀਤਾ ਗਿਆ । ਇਸੇ ਵਿਚਕਾਰ ਹੁਣ ਕੇਂਦਰ ਸਰਕਾਰ ਅਗਲੇ ਤਿੰਨ ਮਹੀਨਿਆਂ ਲਈ ਟੋਲ ਪਲਾਜ਼ਿਆਂ ਨੂੰ ਲੈ ਕੇ ਇਕ ਵੱਡਾ ਐਲਾਨ ਹੋ ਚੁੱਕਿਆ ਹੈ । ਦਰਅਸਲ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਟੋਲ ਪਲਾਜ਼ਿਆਂ ਦੇ ਨੇਡ਼ੇ ਰਹਿਣ ਵਾਲੇ ਲੋਕਾਂ ਲਈ ਵੱਡਾ ਐਲਾਨ ਕਰ ਦਿੱਤਾ ਹੈ ।
ਦੱਸ ਦਈਏ ਕਿ
ਉਨ੍ਹਾਂ ਕਿਹਾ ਹੈ ਕਿ ਜਿਹੜੇ ਲੋਕ ਟੌਲ ਪਲਾਜ਼ਿਆਂ ਦੇ ਨੇਡ਼ੇ ਰਹਿੰਦੇ ਹਨ ਤੇ ਉਨ੍ਹਾਂ ਕੋਲ ਆਧਾਰ ਕਾਰਡ ਵੀ ਹੈ ਅਸੀਂ ਉਨ੍ਹਾਂ ਸਾਰਿਆਂ ਨੂੰ ਹੁਣ ਪਾਸ ਮੁਹੱਈਆ ਕਰਵਾਵਾਂਗੇ । ਕੇਂਦਰੀ ਮੰਤਰੀ ਨੇ ਇਸ ਤੋਂ ਇਲਾਵਾ ਗੱਲਬਾਤ ਕਰਦਾ ਹੋਇਆ ਇਹ ਯਕੀਨ ਦਿਵਾਇਆ ਕਿ ਇਸ ਅੱਠ ਕਿਲੋਮੀਟਰ ਦੇ ਅੰਦਰ ਸਿਰਫ਼ ਇਕ ਟੋਲ ਪਲਾਜ਼ਾ ਹੋਵੇਗਾ ਅਤੇ ਜੇਕਰ ਕੋਈ ਹੋਰ ਟੋਲ ਪਲਾਜ਼ਾ ਆਉਂਦਾ ਹੈ ਤਾਂ ਅਗਲੇ ਤਿੰਨ ਮਹੀਨਿਆਂ ਵਿੱਚ ਉਸ ਨੂੰ ਬੰਦ ਕਰ ਦਿੱਤਾ ਜਾਵੇਗਾ ।
ਦੱਸ ਦਈਏ ਕਿ
ਇਸ ਤੋਂ ਇਲਾਵਾ ਉਨ੍ਹਾਂ ਨੇ ਸਵੈ ਨਿਰਭਰ ਖੁਸ਼ਹਾਲ ਮਜ਼ਬੂਤ ਭਾਰਤ ਬਣਾਉਣ ਦੇ ਮੋਦੀ ਸਰਕਾਰ ਦੇ ਸੰਕਲਪ ਪ੍ਰਤੀ ਮੰਤਰਾਲੇ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ 2024 ਤੱਕ ਭਾਰਤ ਦਾ ਸਡ਼ਕੀ ਬੁਨਿਆਦੀ ਢਾਂਚਾ ਅਮਰੀਕਾ ਦੇ ਬਰਾਬਰ ਹੋ ਜਾਵੇਗਾ । ਜਿਸ ਨਾਲ ਵਿਕਾਸ ਅਤੇ ਆਰਥਿਕ ਵਿਕਾਸ ਹੋਵੇਗਾ ਅਤੇ ਲੋਕਾਂ ਨੂੰ ਸੈਰ ਸਪਾਟੇ ਦੇ ਲਈ ਉਤਸ਼ਾਹ ਮਿਲੇਗਾ ।
ਦੱਸ ਦਈਏ ਕਿ
ਰਾਸ਼ਟਰੀ ਰਾਜਧਾਨੀ ਵਿੱਚ ਟ੍ਰੈਫਿਕ ਜਾਮ ਦਾ ਹਵਾਲਾ ਦਿੰਦੇ ਹੋਏ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਅਤੇ ਹੋਰਾਂ ਨੂੰ ਹਵਾਈ ਅੱਡੇ ਤੱਕ ਕਿਵੇਂ ਜਾਣਾ ਪਿਆ। ਇੱਥੇ ਪਹਿਲਾਂ ਅਤੇ ਉਥੋਂ ਆਉਣ ਲਈ ਧੌਲਾ ਕੂਆਂ ਵਿੱਚ ਜਾਮ ਦਾ ਸਾਹਮਣਾ ਕਰਨਾ ਪੈਂਦਾ ਸੀ। ਜ਼ਿਕਰਯੋਗ ਹੈ ਕਿ ਸਮੇਂ ਸਮੇਂ ਤੇ ਸਰਕਾਰਾਂ ਵੱਲੋਂ ਦੇਸ਼ ਦੇ ਲੋਕਾਂ ਦੀ ਭਲਾਈ ਨੂੰ ਵੇਖਦਿਆਂ ਖੇਤਰਾਂ ਤੇ ਕਾਰਜ ਕੀਤੇ ਖੇਤੀ ਨੀਤੀਆਂ ਵਿੱਚ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ । ਇਸੇ ਵਿਚਕਾਰ ਕੇਂਦਰ ਸਰਕਾਰ ਨੇ ਟੋਲ ਪਲਾਜ਼ਿਆਂ ਨੂੰ ਲੈ ਕੇ ਐਲਾਨ ਕਰ ਦਿੱਤਾ ਹੈ ।