ਹੁਣ ਰਾਜਾ ਵੜਿੰਗ ਨੇ ਕੇਜਰੀਵਾਲ ਦਾ ਪੁਰਾਣਾ ਟਵੀਟ ਸਾਂਝੇ ਕਰਦੇ ਹੋਏ ਲਿਖਿਆ ਹੈ-ਪਿਆਰੇ ਭਗਵੰਤ ਮਾਨ ਜੀ, ਅੱਧਾ ਗਿਆਨ ਬਿਨਾਂ ਗਿਆਨ ਨਾਲੋਂ ਵੱਧ ਰਿਸਕੀ ਹੈ… ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦਾ ਜਨਮ ਦਿਨ 27 ਸਤੰਬਰ ਨੂੰ ਹੈ ਜਾਂ 28 ਨੂੰ ਹੈ, ਜਿਵੇਂ ਤੁਸੀਂ ਕਿਹਾ ਸੀ? ਕੌਣ ਸਹੀ ਹੈ? ਤੁਸੀਂ ਜਾਂ ਅਰਵਿੰਦ ਕੇਜਰੀਵਾਲ ਜੀ?
ਭਗਤ ਸਿੰਘ ਦੇ ਜਨਮ ਦਿਨ ਬਾਰੇ ਕਾਂਗਰਸ ਵਿਧਾਇਕ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੋੜਵਾਂ ਜਵਾਬ ਦਿੱਤਾ ਹੈ। ਰਾਜਾ ਵੜਿੰਗ ਨੇ ਅਰਵਿੰਦ ਕੇਜਰੀਵਾਲ ਦਾ ਇਕ ਪੁਰਾਣਾ ਟਵੀਟ ਸਾਂਝਾ ਕਰਕੇ ਮਾਨ ਨੂੰ ਪੁੱਛਿਆ ਹੈ ਕਿ ਤੁਹਾਡੇ ਦੋਵਾਂ ਵਿਚ ਸਹੀ ਕੌਣ ਹੈ।
ਇਸ ਟਵੀਟ ਵਿਚ ਕੇਜਰੀਵਾਲ ਭਗਤ ਸਿੰਘ ਦਾ ਜਨਮ ਦਿਨ 27 ਸਤੰਬਰ ਦੱਸ ਰਹੇ ਹਨ ਜਦੋਂ ਮਾਨ ਨੇ ਅੱਜ ਵਿਧਾਨ ਸਭਾ ਵਿਚ ਸ਼ਹੀਦੇ-ਏ-ਆਜ਼ਮ ਦਾ ਜਨਮ ਦਿਨ 28 ਸਤੰਬਰ ਦੱਸਿਆ ਹੈ।
ਦੱਸ ਦਈਏ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਵਿਚ ਖੜ੍ਹੇ ਹੋ ਕੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੂੰ ਪੁੱਛ ਲਿਆ ਕਿ ਭਗਤ ਸਿੰਘ ਦਾ ਜਨਮ ਦਿਨ ਕਦੋਂ ਆਉਂਦਾ ਹੈ। ਇਸ ਉਤੇ ਰਾਜਾ ਵਡਿੰਗ ਨੇ ‘ਨਾ’ ਵਿਚ ਆਪਣਾ ਸਿਰ ਹਿਲਾਇਆ, ਉਸ ਨੂੰ ਪਤਾ ਨਹੀਂ ਸੀ।