Home / ਦੁਨੀਆ ਭਰ / ਸਿਲੰਡਰ ਵਰਤਣ ਵਾਲਿਆਂ ਲਈ ਆਈ ਵੱਡੀ ਖਬਰ

ਸਿਲੰਡਰ ਵਰਤਣ ਵਾਲਿਆਂ ਲਈ ਆਈ ਵੱਡੀ ਖਬਰ

ਜਿੱਥੇ ਲੋਕਾਂ ਦੇ ਘਰਾਂ ਵਿਚ ਵਰਤੀ ਜਾਣ ਵਾਲੀ ਗੈਸ ਦੀ ਕੀਮਤ ਲਗਾਤਾਰ ਵਧ ਰਹੀ ਹੈ। ਹੁਣ ਐਲਪੀਜੀ ਵਪਾਰਕ ਗੈਸ ਸਿਲੰਡਰ ਦੀ ਕੀਮਤ 105 ਰੁਪਏ ਵਧਣ ਕਾਰਨ ਲੋਕਾਂ ਦੀਆਂ ਜੇਬਾਂ ਢਿੱਲੀਆਂ ਹੋਣਗੀਆਂ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਵਿੱਚ ਹੁਣ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਤਾਂ ਨਹੀਂ ਹੋਇਆ ਹੈ ਪਰ ਵਪਾਰਕ ਐਲ ਪੀ ਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਵਾਧਾ ਹੋ ਗਿਆ ਹੈ। ਜਿੱਥੇ ਕੁਝ ਦਿਨ ਪਹਿਲਾਂ ਹੀ ਐਲ ਪੀ ਜੀ ਗੈਸ ਸਿਲੰਡਰ ਦੀ ਕੀਮਤ ਵਿੱਚ 27 ਰੁਪਏ ਦਾ ਵਾਧਾ 5 ਕਿਲੋ ਦੇ ਕਮਰਸ਼ੀਅਲ ਐਲ ਪੀ ਜੀ ਗੈਸ ਸਲੰਡਰ ਵਿੱਚ ਕੀਤਾ ਗਿਆ ਸੀ।

ਜਿਸ ਤੋਂ ਪਿੱਛੋਂ ਹੁਣ ਇਕ ਵਾਰ ਫਿਰ ਦਿੱਲੀ ਵਿਚ 105 ਰੁਪਏ 19 ਕਿਲੋ ਦੇ ਵਪਾਰਕ ਐਲ ਪੀ ਜੀ ਗੈਸ ਸਿਲੰਡਰ ਦੀ ਕੀਮਤ ਵਧਾ ਦਿੱਤੀ ਗਈ ਹੈ। ਇਸ ਵਾਧੇ ਦੇ ਕਾਰਨ ਹੁਣ ਦਿੱਲੀ ਵਿਚ 19 ਕਿਲੋ ਦੇ ਵਪਾਰਕ ਐਲ ਪੀ ਜੀ ਗੈਸ ਸਿਲੰਡਰ ਦੀ ਕੀਮਤ 105 ਰੁਪਏ ਵਧੇਰੇ ਹੋ ਗਈ ਹੈ ਉੱਥੇ ਹੀ 19 ਕਿਲੋ ਵਪਾਰਕ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਕਲਕੱਤਾ ਦੇ ਵਿੱਚ 108 ਰੁਪਏ ਮਹਿੰਗੀ ਹੋ ਗਈ ਹੈ।

ਘਰੇਲੂ ਐਲਪੀਜੀ ਗੈਸ ਸਿਲੰਡਰਾਂ ਦੀ ਕੀਮਤ ਵਿੱਚ ਜਿੱਥੇ ਕੋਈ ਤਬਦੀਲੀ ਨਹੀਂ ਹੋਈ ਹੈ ਉਥੇ ਹੀ ਆਖਰੀ ਵਾਰ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਬਦਲਾਅ ਪਿਛਲੇ ਸਾਲ 6 ਅਕਤੂਬਰ ਨੂੰ ਕੀਤਾ ਗਿਆ ਸੀ। ਪਰ ਜਿਥੇ ਅੱਜ 1 ਮਾਰਚ ਤੋਂ ਵਪਾਰਕ ਗੈਸ ਸਿਲੰਡਰ ਦੀਆਂ ਨਵੀਆਂ ਕੀਮਤਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਵਪਾਰਕ ਦੁਕਾਨਦਾਰਾਂ ਦੇ ਖਰਚੇ ਵਿਚ ਵਾਧਾ ਹੋ ਗਿਆ ਹੈ।

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?