ਕ੍ਰਿਕੇਟਰ ਯੁਵਰਾਜ ਸਿੰਘ (Yuvraj Singh) ਅਤੇ ਹੇਜ਼ਲ ਕੀਚ (Hazel Keech) ਦੇ ਘਰ ਬੇਟੇ (Baby Boy) ਨੇ ਜਨਮ ਲਿਆ ਹੈ । ਇਸ ਦੀ ਜਾਣਕਾਰੀ ਯੁਵਰਾਜ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਦਿੱਤੀ ਹੈ । ਜਿਸ ਤੋਂ ਬਾਅਦ ਹਰ ਕੋਈ ਯੁਵਰਾਜ ਅਤੇ ਹੇਜ਼ਲ ਨੂੰ ਵਧਾਈ ਦੇ ਰਿਗਾ ਹੈ ।ਬੀਤੀ ਰਾਤ ਯੁਵਰਾਜ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ । ਯੁਵਰਾਜ ਸਿੰਘ ਨੇ ਲਿਖਿਆ ਕਿ ‘ਸਾਡੇ ਸਾਰੇ ਫੈਨਸ, ਪਰਿਵਾਰ ਤੇ ਦੋਸਤਾਂ ਨਾਲ ਇਹ ਖਬਰ ਸ਼ੇਅਰ ਕਰਦੇ ਹੋਏ ਕਾਫੀ ਖੁਸ਼ੀ ਹੋ ਰਹੀ ਹੈ ਕਿ ਪ੍ਰਮਾਤਮਾ ਨੇ ਸਾਨੂੰ ਬੇਬੀ ਬੁਆਏ ਦਾ ਆਸ਼ੀਰਵਾਦ ਦਿੱਤਾ ਹੈ ।
ਅਸੀਂ ਪ੍ਰਮਾਤਮਾ ਦਾ ਇਸ ਤੋਹਫੇ ਦੇ ਲਈ ਧੰਨਵਾਦ ਕਰਦੇ ਹਾਂ । ਇਸ ਮੈਸੇਜ ਨੂੰ ਹੇਜ਼ਲ ਕੀਚ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਯੁਵਰਾਜ ਸਿੰਘ ਦੇ ਦੋਸਤ ਅਤੇ ਕ੍ਰਿਕੇਟਰ ਇਰਫਾਨ ਪਠਾਣ ਨੇ ਵੀ ਵਧਾਈ ਦਿੰਦਿਆਂ ਲਿਖਿਆ ਕਿ ‘ਭਾਈ ਨੂੰ ਬਹੁਤ ਮੁਬਾਰਕਬਾਦ, ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਬਿਹਤਰੀਨ ਪਿਤਾ ਸਾਬਿਤ ਹੋਵੋਗੇ ।
ਛੋਟੇ ਨੂੰ ਬਹੁਤ ਸਾਰਾ ਪਿਆਰ, ਭਾਬੀ ਨੂੰ ਸਨਮਾਨ’। ਦੱਸ ਦਈਏ ਕਿ ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਨੇ 2015 ‘ਚ ਮੰਗਣਾ ਕਰਵਾਇਆ ਸੀ ਅਤੇ 2016 ‘ਚ ਇਸ ਜੋੜੀ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਸਾਹਿਬ ‘ਚ ਦੋਵਾਂ ਨੇ ਵਿਆਹ ਕਰਵਾਇਆ ਸੀ । ਇਸ ਵਿਆਹ ‘ਚ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਸ਼ਾਮਿਲ ਹੋਏ ਸਨ । ਹੇਜ਼ਲ ਅਤੇ ਯੁਵਰਾਜ ਸਿੰਘ ਦੋਵਾਂ ਦੀ ਲਵ ਮੈਰਿਜ ਹੋਈ ਸੀ । ਹੇਜ਼ਲ ਕੀਚ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ।