Home / ਦੁਨੀਆ ਭਰ / ਸੋਨਾ ਖ੍ਰੀਦਣ ਵਾਲਿਆਂ ਲਈ ਵੱਡੀ ਖਬਰ

ਸੋਨਾ ਖ੍ਰੀਦਣ ਵਾਲਿਆਂ ਲਈ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਸੋਨੇ ਬਾਰੇ ਜਾਣਕਾਰੀ ਅਨੁਸਾਰ ਮਜ਼ਬੂਤ ਗਲੋਬਲ ਰੁਖ ਤੇ ਰੁਪਏ ਦੀ ਗਿਰਾਵਟ ਕਾਰਨ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ‘ਚ ਸੋਮਵਾਰ ਨੂੰ ਸੋਨੇ ਦੀ ਕੀਮਤ 255 ਰੁਪਏ ਵਧ ਕੇ 48,431 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਈ। HDFC ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਕਾਰੋਬਾਰੀ ਸੈਸ਼ਨ ‘ਚ ਸੋਨਾ 48,176 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ। ਚਾਂਦੀ ਵੀ 80 ਰੁਪਏ ਦੇ ਵਾਧੇ ਨਾਲ 64,793 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ।

ਪਿਛਲੇ ਕਾਰੋਬਾਰੀ ਸੈਸ਼ਨ ‘ਚ ਇਹ 64,713 ਰੁਪਏ ਪ੍ਰਤੀ ਕਿਲੋਗ੍ਰਾਮ ਸੀ।ਕੌਮਾਂਤਰੀ ਬਾਜ਼ਾਰ ‘ਚ ਸੋਨਾ ਚੜ੍ਹ ਕੇ 1,841 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਿਆ, ਜਦਕਿ ਚਾਂਦੀ ਲਗਭਗ 24.25 ਡਾਲਰ ਪ੍ਰਤੀ ਔਂਸ ‘ਤੇ ਰਹੀ।HDFC ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਵਸਤੂਆਂ) ਤਪਨ ਪਟੇਲ ਨੇ ਕਿਹਾ, ਨਿਊਯਾਰਕ ਸਥਿਤ ਕਮੋਡਿਟੀ ਐਕਸਚੇਂਜ ਕਾਮੈਕਸ ‘ਤੇ ਸੋਮਵਾਰ ਨੂੰ ਸਪੌਟ ਸੋਨੇ ਦੀਆਂ ਕੀਮਤਾਂ 0.32 ਫੀਸਦੀ ਵਧ ਕੇ 1,841 ਡਾਲਰ ਪ੍ਰਤੀ ਔਂਸ ਹੋ ਗਈਆਂ, ਜਿਸ ਨਾਲ ਸੋਨੇ ਦੀ ਕੀਮਤ ਮਜ਼ਬੂਤ ਹੋਈ।

ਦੱਸ ਦਈਏ ਕਿ ਰੁਪਿਆ 19 ਪੈਸੇ ਡਿੱਗ ਕੇ 74.62 ਪ੍ਰਤੀ ਡਾਲਰ ‘ਤੇ ਰਿਹਾ – ਭੂ-ਰਾਜਨੀਤਿਕ ਚਿੰਤਾਵਾਂ ਅਤੇ ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਤਿੱਖੀ ਗਿਰਾਵਟ ਦੇ ਵਿਚਕਾਰ ਵਿਦੇਸ਼ੀ ਮੁਦਰਾ ਬਾਜ਼ਾਰ ਤੋਂ ਵਾਪਸੀ ਦੇ ਕਾਰਨ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਸੋਮਵਾਰ ਨੂੰ ਰੁਪਿਆ ਅਮਰੀਕੀ ਮੁਦਰਾ ਦੇ ਮੁਕਾਬਲੇ 19 ਪੈਸੇ ਡਿੱਗ ਕੇ 74.62 (ਆਰਜ਼ੀ) ਹੋ ਗਿਆ।ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਵਿਦੇਸ਼ੀ ਬਾਜ਼ਾਰਾਂ ‘ਚ ਡਾਲਰ ਦੀ ਮਜ਼ਬੂਤੀ ਤੇ ਜੋਖਮ ਭਰੀ ਜਾਇਦਾਦ ਪ੍ਰਤੀ ਨਿਵੇਸ਼ ਧਾਰਨਾ ਕਮਜ਼ੋਰ ਹੋਣ ਤੇ ਵੀ ਰੁਪਏ ‘ਚ ਗਿਰਾਵਟ ਆਈ ਹੈ। ਵਪਾਰੀ ਬਾਜ਼ਾਰ ਦੇ ਹੋਰ ਸੰਕੇਤਾਂ ਲਈ 25-26 ਜਨਵਰੀ ਨੂੰ ਹੋਣ ਵਾਲੀ ਫੈਡਰਲ ਰਿਜ਼ਰਵ ਦੀ ਮੀਟਿੰਗ ਦੀ ਉਡੀਕ ਕਰ ਰਹੇ ਹਨ।. ਅੰਤਰ ਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ‘ਚ ਰੁਪਿਆ 74.43 ਪ੍ਰਤੀ ਡਾਲਰ ‘ਤੇ ਖੁੱਲ੍ਹਿਆ।

ਦੱਸ ਦਈਏ ਕਿ ਕਾਰੋਬਾਰ ਦੌਰਾਨ ਰੁਪਿਆ ਉੱਚ ਪੱਧਰ ‘ਤੇ 74.42 ਅਤੇ ਹੇਠਲੇ ਪੱਧਰ ‘ਤੇ 74.69 ‘ਤੇ ਚਲਾ ਗਿਆ। ਅੰਤ ਵਿਚ, ਰੁਪਿਆ ਆਪਣੀ ਪਿਛਲੀ ਬੰਦ ਕੀਮਤ ਦੇ ਮੁਕਾਬਲੇ 19 ਪੈਸੇ ਟੁੱਟ ਕੇ 74.62 ਪ੍ਰਤੀ ਡਾਲਰ ‘ਤੇ ਬੰਦ ਹੋਇਆ।ਪਿਛਲੇ ਕਾਰੋਬਾਰੀ ਸੈਸ਼ਨ ‘ਚ ਸ਼ੁੱਕਰਵਾਰ ਨੂੰ ਇਸ ਦੀ ਬੰਦ ਕੀਮਤ 74.43 ਪ੍ਰਤੀ ਡਾਲਰ ਸੀ। ਇਸ ਦੌਰਾਨ ਛੇ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੇ ਰੁਝਾਨ ਨੂੰ ਦਰਸਾਉਣ ਵਾਲਾ ਡਾਲਰ ਸੂਚਕ ਅੰਕ 0.12 ਫੀਸਦੀ ਡਿੱਗ ਕੇ 95.75 ‘ਤੇ ਆ ਗਿਆ।

error: Content is protected !!