Home / ਦੁਨੀਆ ਭਰ / ਰੇਲ ਦਾ ਸਫ਼ਰ ਕਰਨ ਵਾਲਿਆਂ ਲਈ ਖੁਸ਼ਖ਼ਬਰੀ

ਰੇਲ ਦਾ ਸਫ਼ਰ ਕਰਨ ਵਾਲਿਆਂ ਲਈ ਖੁਸ਼ਖ਼ਬਰੀ

ਵੱਡੀ ਖਬਰ ਆ ਰਹੀ ਹੈ ਰੇਲ ਗੱਡੀਆਂ ਤੇ ਸਫਰ ਕਰਨ ਵਾਲਿਆਂ ਲਈ ਜਾਣਕਾਰੀ ਅਨੁਸਾਰ ਭਾਰਤੀ ਰੇਲਵੇ ‘ਚ ਸਫਰ ਕਰਨ ਵਾਲੇ ਯਾਤਰੀਆਂ ਲਈ ਖੁਸ਼ਖਬਰੀ ਹੈ। ਦੱਸ ਦੇਈਏ ਕਿ ਦੇਸ਼ ਵਿੱਚ ਕਰੋਨਾ ਔਖ ਦੇ ਬਾਅਦ ਤੋਂ ਰੇਲਵੇ ਦੀਆਂ ਪੈਂਟਰੀ ਕਾਰਾਂ ਪਿਛਲੇ 18 ਮਹੀਨਿਆਂ ਤੋਂ ਸੁੰਨਸਾਨ ਪਈਆਂ ਹਨ ਅਤੇ ਇਸਦੀ ਕੇਟਰਿੰਗ ਸੇਵਾ ਬੰਦ ਹੈ।

ਦੱਸ ਦਈਏ ਕਿ ਮੌਜੂਦਾ ਸਮੇਂ ਵਿੱਚ ਭਾਰਤੀ ਰੇਲਵੇ ਦੀ ਰੇਲਗੱਡੀ ਵਿੱਚ ਸਿਰਫ਼ ਚਾਹ, ਕੌਫੀ, ਸੂਪ ਆਦਿ ਹੀ ਉਪਲਬਧ ਹਨ।ਹੁਣ ਜਲਦੀ ਹੀ ਟਰੇਨਾਂ ‘ਚ ਸਫਰ ਦੌਰਾਨ ਤਾਜ਼ਾ ਖਾਣਾ ਮਿਲਣਾ ਸ਼ੁਰੂ ਹੋ ਜਾਵੇਗਾ। ਦਰਅਸਲ, ਰੇਲਵੇ ਬੋਰਡ ਨੇ ਗੱਡੀਆਂ ‘ਚ ਪੈਂਟਰੀ ਕਾਰ ਲਗਾਉਣ ਦਾ ਆਦੇਸ਼ ਦਿੱਤਾ ਹੈ।

ਦੱਸ ਦਈਏ ਕਿ ਬੋਰਡ ਨੇ ਕਿਹਾ ਹੈ ਕਿ ਭਾਰਤੀ ਰੇਲਵੇ ਕੰਪਨੀ ਆਈਆਰਸੀਟੀਸੀ ਰੇਲਗੱਡੀ ਵਿੱਚ ਕੁਕਿੰਗ ਸੇਵਾ ਸ਼ੁਰੂ ਕਰ ਸਕਦੀ ਹੈ। ਇਸ ਤੋਂ ਇਲਾਵਾ ਰੈਡੀ ਟੂ ਈਟ ਮੀਲ ਦੀ ਮੌਜੂਦਾ ਸਹੂਲਤ ਨੂੰ ਜਾਰੀ ਰੱਖਣ ਲਈ ਵੀ ਕਿਹਾ ਗਿਆ ਹੈ।ਰੇਲਵੇ ਬੋਰਡ ਵੱਲੋਂ ਆਈਆਰਸੀਟੀਸੀ ਦੇ ਸੀਐਮਡੀ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿੱਚ ਆਮ ਰੇਲ ਸੇਵਾ ਸ਼ੁਰੂ ਹੋ ਗਈ ਹੈ। ਬੋਰਡ ਨੇ ਕਿਹਾ ਹੈ ਕਿ ਦੇਸ਼ ਭਰ ਵਿੱਚ ਰੈਸਟੋਰੈਂਟ, ਹੋਟਲ ਅਤੇ ਖੁੱਲ੍ਹ ਗਏ ਹਨ। ਰੇਲਵੇ ਵਿੱਚ ਯਾਤਰੀਆਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਹੁਣ ਟ੍ਰੇਨ ‘ਚ ਖਾਣਾ ਪਕਾਉਣ ਦੀ ਸੁਵਿਧਾ ਸ਼ੁਰੂ ਕੀਤੀ ਜਾ ਸਕਦੀ ਹੈ।

ਦੱਸ ਦਈਏ ਕਿ ਲੱਖਾਂ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਦੀ ਹੈ ਕੇਟਰਿੰਗ ਸੇਵਾ – ਜ਼ਿਕਰਯੋਗ ਹੈ ਕਿ ਕੇਟਰਿੰਗ ਸੇਵਾ ਬੰਦ ਹੋਣ ਕਾਰਨ ਲੱਖਾਂ ਲੋਕਾਂ ਦਾ ਰੁਜ਼ਗਾਰ ਵੀ ਪ੍ਰਭਾਵਿਤ ਹੋਇਆ ਹੈ। ਇੱਕ ਅੰਦਾਜ਼ੇ ਮੁਤਾਬਕ ਤਕਰੀਬਨ 5 ਲੱਖ ਲੋਕ ਇਸ ਨਾਲ ਸਿੱਧੇ ਅਤੇ ਅਸਿੱਧੇ ਤੌਰ ‘ਤੇ ਜੁੜੇ ਹੋਏ ਹਨ। ਕੇਟਰਿੰਗ ਸੇਵਾ ਮੁੜ ਸ਼ੁਰੂ ਹੋਣ ਨਾਲ ਇਸ ਨਾਲ ਜੁੜੇ ਲੋਕਾਂ ਅਤੇ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ।

error: Content is protected !!