Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ

ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ

ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਮੌਸਮ ਬਾਰੇ ਜਾਣਕਾਰੀ ਅਨੁਸਾਰ ਦੱਸ ਦਈਏ ਕਿ ਪੰਜਾਬ ਚ ਇਸ ਸਮੇ ਠੰਡ ਦਾ ਸੀਜਨ ਚੱਲ ਪਿਆ ਹੈ। ਜਿਸ ਤੋਂ ਬਾਅਦ ਮੌਸਮ ਇੱਕ ਦਮ ਬਦਲ ਗਿਆ ਹੈ। ਆਉ ਜਾਣਦੇ ਹਾਂ ਪੂਰੀ ਮੌਸਮ ਰਿਪੋਰਟ।।

ਦੱਸ ਦਈਏ ਕਿ ਰਹਿੰਦੇ ਨਵੰਬਰ ਮਹੀਨੇ ਪੰਜਾਬ ਨੂੰ ਕੋਈ ਖਾਸ ਪੱਛਮੀ ਸਿਸਟਮ ਪ੍ਰਭਾਵਿਤ ਕਰਦਾ ਨਹੀਂ ਵਿਖ ਰਿਹਾ ਅਤੇ ਦਸੰਬਰ ਮਹੀਨੇ ਵੀ ਪੱਛਮੀ ਸਿਸਟਮਾਂ ਦੀ ਆਮਦ ਘੱਟ ਹੀ ਰਹਿੰਦੀ ਜਾਪ ਰਹੀ ਹੈ, ਜਿਸਦੇ ਅਸਰ ਵਜੋਂ ਸੂਬੇ ਚ ਲੰਬਾ ਖੁਸ਼ਕ ਦੌਰ ਜਾਰੀ ਰਹਿ ਸਕਦਾ, ਹਲਾਂਕਿ ਦਸੰਬਰ ਮਹੀਨੇ 1-2 ਮੱਧਮ ਦਰਜੇ ਦੇ ਪੱਛਮੀ ਸਿਸਟਮਾਂ ਦੀ ਆਸ ਰਹੇਗੀ।

ਬੀਤੇ ਕੁਝ ਦਿਨਾਂ ਤੋਂ ਖੁਸਕ ਪੱਛਮੀ ਹਵਾਵਾਂ ਦੇ ਚੱਲਣ ਨਾਲ ਰਾਤਾਂ ਦਾ ਪਾਰਾ ਕਿਤੇ-ਕਿਤੇ 4°-5° ਡਿਗਰੀ ਸੈਲਸ਼ੀਅਸ ਅਤੇ ਬਹੁਤੇ ਖੇਤਰਾਂ ਚ 5 ਤੋਂ 10° ਵਿਚਕਾਰ ਦਰਜ ਕੀਤਾ ਜਾ ਰਿਹਾ ਹੈ, ਕੱਲ ਤੋਂ ਅਗਲੇ 3-4 ਦਿਨ ਪੁਰੇ (ਪੂਰਬੀ ਹਵਾਵਾਂ) ਦੀ ਵਾਪਸੀ ਹੋਣ ਨਾਲ ਨਮੀਂ ਚ ਵਾਧਾ ਹੋਵੇਗਾ ਜਿਸਦੇ ਕਾਰਨ ਰਾਤਾਂ ਦੇ ਪਾਰੇ ਚ ਕੋਈ ਖਾਸ ਗਿਰਾਵਟ ਦੀ ਉਮੀਦ ਨਹੀਂ ਹੈ, ਪਰ ਨਮੀਂ ਵੱਧਣ ਕਾਰਨ ਸਵੇਰ ਵੇਲੇ ਥੋੜੇ ਖੇਤਰਾਂ ਚ ਸ਼ੀਜਣ ਦੀ ਪਹਿਲੀ ਧੁੰਦ ਵੇਖਣ ਨੂੰ ਮਿਲ ਸਕਦੀ ਹੈ।ਧਿਆਨ ਦਿਉ ਜੀ :- ਸਿਆਲ ਰੁੱਤ ਦਾ ਪੂਰਵ-ਅਨੁਮਾਨ ਜਲਦ ਜਾਰੀ ਕੀਤਾ ਜਾਵੇਗਾ।

ਜਾਣਕਾਰੀ ਅਨੁਸਾਰ ਕਈ ਦਿਨਾਂ ਦੇ ਧੂੰਆਖਲੇਂ ਮੌਸਮ ਤੋਂ ਜਲਦ ਰਾਹਤ ਦੀ ਸੰਭਾਵਣਾ ਹੈ, ਪਰਾਲੀ ਸਾੜਣ ਦਾ ਕੰਮ ਲੱਗਭਗ 80% ਨੇਪਰੇ ਚੜ ਚੁੱਕਾ ਹੈ , ਹਲਾਂ ਕਿ ਪਰਸੋਂ ਐਤਵਾਰ ਨੂੰ ਕਿਤੇ -ਕਿਤੇ ਹਵਾ ਮੱਠੀ ਰਹਿਣ ਨਾਲ ਸਮੌਗ ਬਣ ਸਕਦੀ ਹੈ, ਪਰ ਅਗਾਮੀ ਹਫਤੇ ਦੌਰਾਨ ਸਾਫ ਅਤੇ ਸੋਹਣੇ ਮੌਸਮ ਦੀ ਮੁੜ ਵਾਪਸੀ ਹੋਣ ਦੀ ਆਸ ਹੈ ਕਿਉਂ ਕਿ ਅਗਲੇ ਹਫਤੇ ਦੌਰਾਨ ਵੀ ਖੁਸ਼ਕ ਪੱਛਮੀ ਹਵਾਵਾਂ ਦਾ ਪ੍ਰਭਾਵ ਬਣਿਆ ਰਹੇਗਾ ਜਿਸ ਸਦਕਾ ਰਾਤਾਂ ਦੇ ਤਾਪਮਾਨ 2-3° ਤੱਕ ਹੋਰ ਘੱਟ ਸਕਦੇ ਹਨ ਅਤੇ ਸੂਬੇ ਦੇ ਬਹੁਤੇ ਖੇਤਰਾਂ ਚ ਰਾਤਾਂ ਦਾ ਪਾਰਾ Single digit ਵਿੱਚ ਆ ਸਕਦਾ ਹੈ।

ਦੱਸ ਦਈਏ ਕਿ ਅੱਜ ਸ਼ੀਜਣ ਚ ਪਹਿਲੀ ਵਾਰ ਆਦਮਪੁਰ (ਜਲੰਧਰ) 8.2° ਘੱਟੋ-ਘੱਟ ਪਾਰੇ ਨਾਲ ਸੂਬੇ ਚ ਸਭ ਤੋਂ ਠੰਡਾਂ ਖੇਤਰ ਰਿਹਾ।
ਅਗਲੇ 8-10 ਦਿਨ ਮੀਂਹ ਦੀ ਕੋਈ ਖਾਸ ਉਮੀਦ ਨਹੀਂ ਹੈ, ਜਿਆਦਾਤਰ ਮੌਸਮ ਹੀ ਖੁਸ਼ਕ ਹੀ ਰਹੇਗਾ, ਖੁਸ਼ਕ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨ ਵੀਰ ਕਣਕ ਦੀ ਬਿਜਾਈ ਕਰ ਸਕਦੇ ਹਨ। ਇਸ ਜਾਣਕਾਰੀ ਨੂੰ ਸ਼ੇਅਰ ਕਰੋ ਤੇ ਆਪਣੇ ਵਿਚਾਰ ਜਰੂਰ ਕਰੋ ਤੇ ਆਪਣਾ ਫੇਸਬੁੱਕ ਪੇਜ ਪੰਜਾਬ ਦਾ ਮੌਸਮ ਤੇ ਖੇਤੀਬਾੜੀ ਜਰੂਰ ਲਾਇਕ ਕਰੋ ਜੀ ।।

error: Content is protected !!