Home / ਦੁਨੀਆ ਭਰ / ਇਸ ਗੁਰਸਿੱਖ ਨੌਜਵਾਨ ਬਾਰੇ ਆਈ ਵੱਡੀ ਖਬਰ

ਇਸ ਗੁਰਸਿੱਖ ਨੌਜਵਾਨ ਬਾਰੇ ਆਈ ਵੱਡੀ ਖਬਰ

ਦੁਨੀਆਂ ਵਿਚ ਜਿੱਥੇ ਬਹੁਤ ਸਾਰੇ ਲੋਕਾਂ ਵਲੋ ਕਈ ਤਰ੍ਹਾਂ ਦੀ ਭਲਾਈ ਦੇ ਕੰਮ ਕੀਤੇ ਜਾਂਦੇ ਹਨ। ਉਥੇ ਹੀ ਅਜਿਹੀਆਂ ਸ਼ਖਸੀਅਤਾਂ ਨਾਲ ਭਾਣੇ ਵੀ ਸਾਰੇ ਲੋਕਾਂ ਨੂੰ ਔਖੇ ਕਰ ਕੇ ਰੱਖ ਦਿੰਦੇ ਹਨ। ਪੰਜਾਬ ਅੰਦਰ ਜਿਥੇ ਅੱਜਕਲ੍ਹ ਬਹੁਤ ਸਾਰੀਆਂ ਹੋਣੀਆਂ ਵਿੱਚ ਵਾਧਾ ਵੇਖਿਆ ਜਾ ਰਿਹਾ ਹੈ।

ਦੱਸ ਦਈਏ ਕਿ ਹੁਣ ਇੱਕ ਗੁਰਸਿੱਖ ਨੌਜਵਾਨ ਦੀ ਗੁਰਦੁਆਰਾ ਸਾਹਿਬ ਵਿੱਚ ਹੋਈ ਮੌ ਤ ਕਾਰਨ ਇਲਾਕੇ ਵਿਚ ਸੋਗ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਖਬਰ ਚੋਗਾਵਾਂ ਵਿਚ ਸਥਿਤ ਗੁਰਦੁਆਰਾ ਬਾਬਾ ਧਰਮ ਸਿੰਘ ਵਿਖੇ ਭਾਣੇ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਇੱਕ ਸਿੱਖ ਨੌਜਵਾਨ ਵੱਲੋਂ ਰੋਜਾਨਾਂ ਦੀ ਤਰਾਂ ਮੱਛੀਆਂ ਨੂੰ ਪ੍ਰਸ਼ਾਦਿ ਪਾਏ ਜਾ ਰਹੇ ਸਨ, ਉੱਥੇ ਹੀ ਉਸ ਨੌਜਵਾਨ ਦਾ ਪੈਰ ਫਿਸਲ ਗਿਆ ਅਤੇ ਉਹ ਸਰੋਵਰ ਵਿੱਚ ਡਿੱਗ ਗਿਆ, ਜਿਸ ਕਾਰਨ ਉਹ ਨੌਜਵਾਨ ਪੂਰਾ ਹੋ ਗਿਆ।।

ਦੱਸ ਦਈਏ ਕਿ ਇਸ ਨੌਜਵਾਨ ਦੀ ਪਹਿਚਾਣ ਮਿਸਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਤਰਨਾ ਦਲ ਦੇ ਮੁਖੀ ਬਾਬਾ ਰਘਬੀਰ ਸਿੰਘ ਖਿਆਲਾ ਦੇ 18 ਸਾਲਾ ਪੋਤਰੇ ਗੁਰਸੇਵਕ ਸਿੰਘ ਦੇ ਰੂਪ ਵਿਚ ਹੋਈ ਹੈ। ਇਹ ਨੌਜਵਾਨ ਗੁਰਦੁਆਰਾ ਬਾਬਾ ਧਰਮ ਸਿੰਘ ਜੀ ਵਿਖੇ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਮੱਛੀਆਂ ਨੂੰ ਪ੍ਰਸ਼ਾਦੇ ਪਾਉਣ ਲਈ ਜਾਂਦਾ ਸੀ। ਜੋ ਕਿ ਇਸ ਸਮੇਂ ਬਾਬਾ ਨੌਧ ਸਿੰਘ ਬਾਬਾ ਦੀਪ ਸਿੰਘ ਗੁਰਮਤਿ ਵਿਦਿਆਲਿਆਂ ਚੱਬਾ ਵਿੱਚ ਗੁਰਬਾਣੀ ਦੀ ਸੰਥਿਆ ਕਰ ਰਿਹਾ ਸੀ।

ਉੱਥੇ ਹੀ ਇਹ ਨੌਜਵਾਨ ਗੁਰਸੇਵਕ ਸਿੰਘ ਦੀ ਬਾਡੀ ਨੂੰ ਉਸਦੇ ਪਿੰਡ ਖਿਆਲਾ ਵਿਖੇ ਲਿਆਂਦਾ ਗਿਆ ਜਿੱਥੇ ਉਸਦਾ ਅੰਤਿਮ ਰਸਮਾਂ ਕਰ ਦਿੱਤਾ ਗਿਆ। ਇਸ ਨੌਜਵਾਨ ਦੇ ਅੰਤਿਮ ਸੰਸਕਾਰ ਵਿਚ ਬਹੁਤ ਸਾਰੀਆਂ ਸਮਾਜ ਸੇਵਾ ਵਾਲੇ ਸੰਤ ਮਹਾਪੁਰਸ਼ ਅਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸ਼ਾਮਲ ਹੋ ਕੇ ਨੌਜਵਾਨ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਅਤੇ ਪਰਿਵਾਰ ਨਾਲ ਹਮਦ ਰਦੀ ਜ਼ਾਹਰ ਕੀਤੀ ਗਈ ਹੈ।

error: Content is protected !!