Home / ਦੁਨੀਆ ਭਰ / ਹਵਾਈ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ

ਹਵਾਈ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ

ਗੱਲ ਕੀਤੀ ਜਾਵੇ ਜੇਕਰ ਹਵਾਈ ਉਡਾਣਾਂ ਦੀ ਤਾਂ , ਹਵਾਈ ਉਡਾਣਾਂ ਦੇ ਉੱਪਰ ਵੀ ਕਰੋਨਾ ਦੇ ਚੱਲਦੇ ਕਾਫੀ ਪਾਬੰਦੀਆਂ ਲਗਾਈਆਂ ਹੋਈਆਂ ਸਨ । ਪਰ ਹੁਣ ਮੁੜ ਤੋਂ ਹਵਾਈ ਉਡਾਣਾਂ ਦੇ ਉੱਪਰ ਕਈ ਦੇਸ਼ਾਂ ਦੇ ਵੱਲੋਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ । ਇਸੇ ਦੇ ਚੱਲਦੇ ਹੁਣ ਇੱਕ ਦੇਸ਼ ਜੋ ਪੰਜਾਬੀਆਂ ਦਾ ਸਭ ਤੋਂ ਪਸੰਦੀਦਾ ਦੇਸ਼ ਹੈ । ਉਸ ਦੇਸ਼ ਦੇ ਅੰਤਰਰਾਸ਼ਟਰੀ ਯਾਤਰੀਆਂ ਦੇ ਲਈ ਇਕ ਵੱਡਾ ਐਲਾਨ ਕਰ ਦਿੱਤਾ ਹੈ ।ਦਰਅਸਲ ਨਿਊਜ਼ੀਲੈਂਡ ਦੀ ਫਲੈਗ ਕੈਰੀਅਰ ਏਅਰਲਾਈਨ ਏਅਰ ਨਿਊਜ਼ੀਲੈਂਡ ਨੇ ਅੱਜ ਕਿਹਾ ਹੈ ਕਿ ਉਸ ਦੀਆਂ ਅੰਤਰਰਾਸ਼ਟਰੀ ਉਡਾਣਾਂ ‘ਚ ਬੈਠਣ ਵਾਲੇ ਯਾਤਰੀਆਂ ਦੇ ਲਈ ਕਰੋਨਾ ਤੋਂ ਬਚਣ ਦੇ ਲਈ ਟੀਕਾਕਰਣ ਹੋਣਾ ਜ਼ਰੂਰੀ ਹੈ ।

ਦੱਸ ਦਈਏ ਕਿ ਇਹ ਉਦੇਸ਼ ਅੰਤਰਰਾਸ਼ਟਰੀ ਯਾਤਰੀਆਂ ਦੇ ਲਈ ਸਖ਼ਤ ਨੀਤੀਆਂ ਦੇ ਵਿਚੋਂ ਇਕ ਹੈ । ਇਸ ਤੋਂ ਇਲਾਵਾ ਏਅਰ ਨਿਊਜ਼ੀਲੈਂਡ ਨੇ ਅੰਤਰਰਾਸ਼ਟਰੀ ਯਾਤਰੂਆਂ ਦੇ ਲਈ ਨੌੰ ਜਾਬ ,ਨੋ ਫਲਾਈ, ਕਵਿਡ 19 ਦੀ ਨੀਤ ਦੀ ਘੋਸ਼ਣਾ ਕੀਤੀ ਹੈ। ਜੋ ਕਿ ਫਰਵਰੀ ਦੇ ਵਿਚ ਲਾਗੂ ਹੋ ਜਾਵੇਗੀ । ਇੰਨਾ ਹੀ ਨਹੀਂ ਸਗੋਂ ਏਅਰ ਨਿਊਜ਼ੀਲੈਂਡ ਦੀ ਯਾਤਰਾ ਕਰਨ ਦੇ ਚਾਹਵਾਨ ਯਾਤਰੂਆਂ ਦੇ ਲਈ ਪਹਿਲਾ ਟੀਕਾਕਰਨ ਤੋਂ ਬਾਅਦ ਹੀ ਅੰਤਰਰਾਸ਼ਟਰੀ ਏਅਰ ਦੀ ਯਾਤਰਾ ਕਰਨ ਦੇ ਲਈ ਕਿਹਾ ਗਿਆ ਹੈ ।

ਦੱਸ ਦਈਏ ਕਿ ਮਿਲੀ ਜਾਣਕਾਰੀ ਅਨੁਸਾਰ ਫਰਵਰੀ ਮਹੀਨੇ ਦੇ ਵਿਚ ਨੋ ਜਾਬ, ਨੋ ਫਲਾਈ , ਦੀ ਨੀਤੀ ਲਾਗੂ ਹੋਣ ਜਾ ਰਹੀ ਹੈ । ਉਸ ਨੀਤੀ ਦੇ ਮੁਤਾਬਕ ਏਅਰਲਾਈਨ ਜ਼ਰੀਏ ਅੰਤਰਰਾਸ਼ਟਰੀ ਨੈੱਟਵਰਕ ਤੇ ਕਿਤੇ ਵੀ ਯਾਤਰਾ ਕਰਨ ਵਾਲੇ ਗਾਹਕਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਕਰੋਨਾ ਵਿਰੁੱਧ ਟੀਕਾਕਰਨ ਦੀ ਜ਼ਰੂਰਤ ਹੋਵੇਗੀ । ਅਠਾਰਾਂ ਸਾਲ ਜਾਂ ਫਿਰ ਇਸ ਤੋਂ ਵੱਧ ਉਮਰ ਦੇ ਸਾਰੇ ਯਾਤਰੀਆਂ ਦੇ ਲਈ ਟੀਕਾਕਰਨ ਕਰਵਾਉਣਾ ਲਾਜ਼ਮੀ ਹੋਵੇਗਾ । ਇੰਨਾ ਹੀ ਨਹੀਂ ਸਗੋਂ ਜੋ ਯਾਤਰੂ ਏਅਰ ਨਿਊਜ਼ੀਲੈਂਡ ਦੇ ਜਹਾਜ਼ ਰਾਹੀਂ ਨਿਊਜ਼ੀਲੈਂਡ ਪਹੁੰਚ ਰਹੇ ਹਨ ਜਾਂ ਫਿਰ ਉੱਥੋਂ ਰਵਾਨਾ ਹੁੰਦੇ ਹਨ ਉਨ੍ਹਾਂ ਸਾਰੇ ਯਾਤਰੂਆਂ ਦੇ ਲਈ ਟੀਕਾਕਰਣ ਲਾਜ਼ਮੀ ਹੋਵੇਗਾ ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।। ।

error: Content is protected !!