Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ

ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ

ਵੱਡੀ ਖਬਰ ਆ ਰਹੀ ਹੈ ਮੌਸਮ ਬਾਰੇ ਜਾਣਕਾਰੀ ਅਨੁਸਾਰ ਅਗਲੇ 3-4 ਦਿਨ ਖਿੱਤੇ ਪੰਜਾਬ ਚ ਮੌਸਮ ਆਮਤੌਰ ਤੇ ਸਾਫ਼ ਰਹੇਗਾ। ਅਗਲੇ ਦੋ ਦਿਨ ਵਗਦੀ ਪੱਛੋੰ ਨਾਲ ਮੌਸਮ ਖੁਸ਼ਕ ਤੇ ਸੁਹਾਵਣਾ ਬਣਿਆ ਰਹੇਗਾ। ਅੱਗੋ ਚੜ੍ਹਦੇ ਕੱਤਕ ਬੰਗਾਲ ਦੀ ਖਾੜੀ ਤੋਂ ਘੱਟ ਦਬਾਅ ਦਾ ਸਿਸਟਮ ਯੂਪੀ ਤੇ ਕੇੰਦਰੀ ਭਾਰਤ ਪੁੱਜੇਗਾ,

ਸਿਸਟਮ ਤਕੜਾ ਹੋਣ ਕਾਰਨ ਪੁਰੇ ਦਾ ਵਹਾਅ ਪੰਜਾਬ ਤੱਕ ਪੁੱਜੇਗਾ ਜੋਕਿ ਪੂਰਬੀ ਜੈਟ ਨਾਲ ਮਿਲ ਕੇ ਪੰਜਾਬ/ਹਰਿਆਣੇ ਚ 16/17/18 ਅਕਤੂਬਰ ਨੂੰ ਭਾਰੀ ਬਾਰਿਸ਼ ਦੇ ਸਕਦਾ ਹੈ ਖਾਸਕਰ ਪੂਰਬੀ ਪੰਜਾਬ ਚ ਪਰ ਅਜੇ ਇਹ ਪੱਕਾ ਨਹੀਂ ਕਿਹਾ ਜਾ ਸਕਦਾ ਕਿਓਕਿ ਪੱਛਮੀ ਜੈਟ ਸਟਰੀਮ ਇਸਦੇ ਰਾਹ ਚ ਅੜਿਕਾ ਲਾ, ਬਾਰਿਸ਼ ਨੂੰ ਪੱਛਮੀਂ ਯੂਪੀ ਤੱਕ ਸੀਮਿਤ ਕਰ ਸਕਦੀ ਹੈ। 1-2 ਦਿਨ ਤੱਕ ਇਸ ਬਾਰੇ ਅਲਰਟ ਕਰ ਦਿੱਤਾ ਜਾਵੇਗਾ।ਜੇਕਰ ਇਹ ਪੋਸਟ ਮਾਨਸੂਨ ਪੰਜਾਬ ਚ ਭਾਰੀ ਬਾਰਿਸ਼ ਦੇਂਦਾ ਹੈ ਤਾ ਪੱਕੇ ਝੋਨੇ ਨੁਕਸਾਨ ਹੋਣਾ ਤੈਅ ਹੈ।ਅੱਜ ਸਵੇਰ ਸੂਬੇ ਚ ਪਹਿਲੀ ਵਾਰੀ ਕੁਝ ਥਾਂ ਘੱਟੋ-ਘੱਟ ਪਾਰਾ 20°c ਤੋਂ ਹੇਠਾ ਦਰਜ਼ ਕੀਤਾ ਗਿਆ। ਅਗਲੇ 2-3 ਦਿਨ ਵੀ ਘੱਟੋ-ਘੱਟ ਪਾਰਾ 17-22°c ਦਰਮਿਆਨ ਰਹੇਗਾ।

ਮੋਗਾ ਸਵੇਰ ਸਮੇੰ 18.4°c ਸਭ ਤੋਂ ਘੱਟ।। ਮੌਸਮ ਵਿਭਾਗ ਵਲੋਂ ਜਾਰੀ ਅੰਕੜਿਆਂ ਮੁਤਾਬਕ ਇਸ ਵਾਰ 692.0 ਮਿਲੀਮੀਟਰ ਘੱਟ ਬਰਸਾਤ ਹੋਈ, ਜੋ 10 ਫੀਸਤੀ ਘੱਟ ਹੈ। ਇਸ ਤੋਂ ਇਲਾਵਾ ਸਾਲ 2020 ਦੌਰਾਨ ਮਾਨਸੂਨ ਦੌਰਾਨ 28 ਫੀਸਦੀ ਹੋਰ ਸਾਲ 219 ਵਿਚ 10 ਫੀਸਦੀ ਘੱਟ ਬਰਸਾਤ ਹੋਈ ਸੀ।

ਅਜਿਹੇ ਵਿਚ ਜੇਕਰ ਸਾਲ 2018 ਨੂੰ ਛੱਡ ਦਿੱਤਾ ਜਾਵੇ ਤਾਂ ਸੂਬੇ ਵਿਚ ਸਾਲ 2004 ਤੋਂ ਹੁਣ ਤੱਕ ਘੱਟ ਬਰਸਾਤ ਰਿਕਾਰਡ ਕੀਤੀ ਗਈ ਹੈ। ਇਸ ਵਿਚ ਸਭ ਤੋਂ ਘੱਟ ਸਾਲ 2014 ਵਿਚ 38 ਫੀਸਦੀ ਰਿਕਾਰਡ ਕੀਤੀ ਗਈ ਸੀ। ਸਿਰਫ ਸਾਲ 2004 ਤੋਂ 2021 ਦੌਰਾਨ ਸਾਲ 2018 ਵਿਚ ਹੀ 2 ਫੀਸਦੀ ਜ਼ਿਆਦਾ ਬਰਸਾਤ ਹੋਈ ਹੈ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।।

error: Content is protected !!