Home / ਪੰਜਾਬੀ ਖਬਰਾਂ / ਕੈਪਟਨ ਪਰਿਵਾਰ ਲਈ ਆਈ ਵੱਡੀ ਖਬਰ

ਕੈਪਟਨ ਪਰਿਵਾਰ ਲਈ ਆਈ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਬਾਰੇ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਮੁੱਖ ਮੰਤਰੀ ਦਾ ਅਹੁਦਾ ਛੱਡ ਦਿੱਤਾ ਹੈ ਜਿਸ ਤੋਂ ਬਾਅਦ ਨਵੇਂ ਮੁੱਖ ਮੰਤਰੀ ਦੀ ਭਾਲ ਹੋਣੀ ਹੈ।ਜਿੱਥੇ ਨਵਜੋਤ ਸਿੱਧੂ ਦੇ ਧੜੇ ਦੇ ਬਹੁਤ ਸਾਰੇ ਵਿਧਾਇਕਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ। ਹੁਣ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਪਰਿਵਾਰ ਵਿੱਚੋਂ ਇੱਕ ਚੰਗੀ ਖਬਰ ਸਾਹਮਣੇ ਆਈ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿੱਥੇ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਗਿਆ ਹੈ ਉਥੇ ਹੀ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਨੂੰ ਚੌਥੀ ਬਾਰ ਰਾਸ਼ਟਰੀ ਰਾਇਫਲ ਸੰਘ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ।

ਦੱਸ ਦਈਏ ਕਿ ਇਸ ਰਾਸ਼ਟਰੀ ਰਾਇਫਲਸ ਸੰਘ ਨੂੰ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਸੰਘ ਤੋਂ ਮਾਨਤਾ ਪ੍ਰਾਪਤ ਹੈ। ਉੱਥੇ ਹੀ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਇਸ ਅਹੁਦੇ ਉੱਪਰ ਚਾਰ ਸਾਲ ਲਈ 2021 ਤੋਂ 2025 ਤੱਕ ਬਣੇ ਰਹਿਣਗੇ। ਜਿੱਥੇ ਉਨ੍ਹਾਂ ਨੂੰ ਇਸ ਰਾਸ਼ਟਰੀ ਰਾਇਫਲ ਸੰਘ ਦਾ ਚੌਥੀ ਵਾਰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਥੇ ਹੀ ਰਣਦੀਪ ਮਾਨ ਖਜਾਨਚੀ ਬਣੇ ਹਨ।

ਦੱਸ ਦਈਏ ਕਿ ਉਨ੍ਹਾਂ ਨੂੰ ਪ੍ਰਧਾਨ ਬਣਾਏ ਜਾਣ ਦਾ ਐਲਾਨ ਅੱਜ ਕੀਤਾ ਗਿਆ ਹੈ ਜਿੱਥੇ ਮੋਹਾਲੀ ਵਿੱਚ ਹੋਈਆਂ ਚੋਣਾਂ ਵਿੱਚ ਕੰਵਰ ਸੁਲਤਾਨ ਸਿੰਘ ਨੇ ਡੀ ਵੀ ਸੀਤਾਰਾਮ ਰਾਵ ਨੂੰ ਹਰਾਇਆ ਹੈ ਅਤੇ ਜਨਰਲ ਸਕੱਤਰ ਬਣੇ ਹਨ। ਉਥੇ ਹੀ 54 ਸਾਲਾ ਰਣਇੰਦਰ ਸਿੰਘ ਵੱਲੋਂ ਇਨ੍ਹਾਂ ਚੋਣਾਂ ਵਿਚ ਬੀ ਐਸ ਪੀ ਦੇ ਸੰਸਦ ਮੈਂਬਰ ਸ਼ਾਮ ਸਿੰਘ ਯਾਦਵ ਨੂੰ 56-3 ਨਾਲ ਹਰਾ ਕੇ ਚੌਥੀ ਵਾਰ ਇਸ ਅਹੁਦੇ ਤੇ ਕਬਜ਼ਾ ਹਾਸਲ ਕੀਤਾ ਗਿਆ ਹੈ। ਜਿਸ ਨਾਲ ਪਰਿਵਾਰ ਵਿਚ ਖੁਸ਼ੀ ਦੇਖੀ ਜਾ ਰਹੀ ਹੈ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!