Home / ਦੁਨੀਆ ਭਰ / ਟੂਰਡੋ ਵੱਲੋਂ ਮਾਪਿਆਂ ਲਈ ਖਾਸ ਐਲਾਨ

ਟੂਰਡੋ ਵੱਲੋਂ ਮਾਪਿਆਂ ਲਈ ਖਾਸ ਐਲਾਨ

ਵੱਡੀ ਖਬਰ ਆ ਰਹੀ ਹੈ ਕਨੇਡਾ ਤੋਂ ਜਾਣਕਾਰੀ ਅਨੁਸਾਰ ਇਹ ਖੁਸ਼ਖਬਰੀ ਉਨ੍ਹਾਂ ਲੋਕਾਂ ਲਈ ਹੈ, ਜਿਨ੍ਹਾਂ ਮਾਪਿਆਂ, ਦਾਦਾ ਦਾਦੀਆਂ ਅਤੇ ਨਾਨਾ ਨਾਨੀਆਂ ਨੇ ਕੈਨੇਡਾ ਦੀ ਪੀ ਆਰ ਲੈਣ ਲਈ ਦਰਖਾਸਤ ਦਿੱਤੀ ਹੋਈ ਹੈ ਅਤੇ ਉਨ੍ਹਾਂ ਦੇ ਪੁੱਤਰ ਧੀਆਂ, ਪੋਤਰੇ ਪੋਤਰੀਆਂ ਜਾਂ ਦੋਹਤੇ ਦੋਹਤੀਆਂ ਕੈਨੇਡਾ ਦੇ ਪੀ ਆਰ ਜਾਂ ਸਿਟੀਜ਼ਨ ਹਨ। ਕੈਨੇਡਾ ਵੱਲੋਂ ਅਗਲੇ ਹਫ਼ਤੇ ਇਨ੍ਹਾਂ ਦਰਖਾਸਤਾਂ ਵਿੱਚੋਂ ਲਾਟਰੀ ਸਿਸਟਮ ਰਾਹੀਂ ਇੱਕ ਡਰਾਅ ਕੱਢਿਆ ਜਾ ਰਿਹਾ ਹੈ।

ਦੱਸ ਦਈਏ ਕਿ ਇਸ ਡਰਾਅ ਰਾਹੀਂ 30 ਹਜ਼ਾਰ ਲੋਕਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ।ਭਾਵ 30 ਹਜ਼ਾਰ ਲੋਕਾਂ ਨੂੰ ਕੈਨੇਡਾ ਦੀ ਪੀ ਆਰ ਮਿਲ ਜਾਵੇਗੀ। ਅਜੇ ਇਹ ਜਾਣਕਾਰੀ ਹਾਸਲ ਨਹੀਂ ਹੋਈ ਕਿ ਕਿੰਨੇ ਲੋਕਾਂ ਨੇ ਅਰਜ਼ੀਆਂ ਦਿੱਤੀਆਂ ਹੋਈਆਂ ਹਨ? ਜਿਨ੍ਹਾਂ ਵਿਅਕਤੀਆਂ ਦੀ ਚੋਣ ਹੋ ਜਾਵੇਗੀ, ਉਨ੍ਹਾਂ ਨੂੰ ਇਮੀਗ੍ਰੇਸ਼ਨ ਵਿਭਾਗ ਵੱਲੋਂ ਸੱਦਾ ਪੱਤਰ ਭੇਜੇ ਜਾਣਗੇ।ਦੱਸ ਦਈਏ ਕਿ ਇਸ ਤੋਂ 60 ਦਿਨਾਂ ਦੇ ਅੰਦਰ ਇਨ੍ਹਾਂ ਚੁਣੇ ਗਏ ਵਿਅਕਤੀਆਂ ਨੂੰ ਆਪਣੇ ਦਸਤਾਵੇਜ਼ ਮੁਕੰਮਲ ਕਰਨੇ ਹੋਣਗੇ। ਪਹਿਲਾਂ ਹਰ ਸਾਲ ਇਸ ਮਾਮਲੇ ਵਿੱਚ 20 ਹਜਾਰ ਅਰਜ਼ੀਆਂ ਵਿਚਾਰੀਆਂ ਜਾਂਦੀਆਂ ਸਨ।

ਪਿਛਲੇ ਸਾਲ ਕਰੋਨਾ ਕਾਰਨ ਸਿਰਫ਼ 10 ਹਜ਼ਾਰ ਵਿਅਕਤੀਆਂ ਨੂੰ ਹੀ ਮੌਕਾ ਮਿਲਿਆ ਸੀ ਪਰ ਇਸ ਸਾਲ 30 ਹਜ਼ਾਰ ਵਿਅਕਤੀਆਂ ਦੀ ਕਿਸਮਤ ਖੁੱਲ੍ਹੇਗੀ।ਦੱਸ ਦਈਏ ਕਿ ਕੈਨੇਡਾ ਦੇ ਪੀ ਆਰ ਜਾਂ ਸਿਟੀਜ਼ਨ ਜਿਨ੍ਹਾਂ ਵਿਅਕਤੀਆਂ ਨੇ ਪਿਛਲੇ ਸਾਲ 32,270 ਡਾਲਰ ਕਮਾਏ ਹਨ, ਉਹ ਲੋਕ ਆਪਣੇ ਮਾਪਿਆਂ, ਦਾਦਾ ਦਾਦੀਆਂ, ਪਰਿਵਾਰ ਵਾਲਿਆਂ ਨੂੰ ਆਪਣੇ ਕੋਲ ਬੁਲਾਉਣ ਲਈ ਅਰਜ਼ੀਆਂ ਦੇ ਸਕਦੇ ਹਨ। ਇਸ ਤੋਂ ਪਹਿਲਾਂ ਸਾਲਾਨਾ ਆਮਦਨ ਦੀ ਹੱਦ 41000 ਡਾਲਰ ਸੀ।ਦੱਸ ਦਈਏ ਕਿ ਹੁਣ ਤਾਂ ਕਰੋਨਾ ਦੇ ਮੱਦੇ ਨਜ਼ਰ ਰੁਜ਼ਗਾਰ ਬੀਮਾ ਅਤੇ ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੀਫਿਟ ਅਧੀਨ ਮਿਲੀ ਰਕਮ ਨੂੰ ਵੀ ਪ੍ਰਵਾਸੀ ਦੀ ਆਮਦਨ ਵਿੱਚ ਗਿਣਿਆ ਜਾਂਦਾ ਹੈ।

ਕੈਨੇਡਾ ਵਿੱਚ ਰਹਿ ਰਿਹਾ ਜੋ ਸ਼ਖ਼ਸ ਆਪਣੇ ਪੇਰੈਂਟਸ ਜਾਂ ਗਰੈਂਡ ਪੇਰੈਂਟਸ ਨੂੰ ਬੁਲਾਉਣਾ ਚਾਹੁੰਦਾ ਹੈ, ਉਸ ਨੂੰ ਕੈਨੇਡਾ ਵਿਚ ਆਪਣੀ 3 ਸਾਲ ਦੀ ਕਮਾਈ ਦਾ ਸਬੂਤ ਦੇਣਾ ਪਵੇਗਾ।ਜਦਕਿ ਕਿਊਬੈਕ ਵਿੱਚ ਰਹਿਣ ਵਾਲਿਆਂ ਨੂੰ ਸਿਰਫ਼ ਇੱਕ ਸਾਲ ਦਾ ਹੀ ਆਮਦਨ ਦਾ ਸਬੂਤ ਦੇਣਾ ਪਵੇਗਾ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।।।। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ।

error: Content is protected !!