Home / ਪੰਜਾਬੀ ਖਬਰਾਂ / ਪੰਜਾਬ ਸਰਕਾਰ ਦਾ ਇਹ ਹੁਕਮ ਜਾਰੀ

ਪੰਜਾਬ ਸਰਕਾਰ ਦਾ ਇਹ ਹੁਕਮ ਜਾਰੀ

ਵੱਡੀ ਖਬਰ ਆ ਰਹੀ ਹੈ ਇਨ੍ਹਾਂ ਲੋਕਾਂ ਲਈ ਜਿਨ੍ਹਾਂ ਦਾ ਜ਼ਿਲ੍ਹੇ ਦੇ ਅਧਿਕਾਰੀਆਂ ਅਤੇ ਪੁਲਸ ਕਮਿਸ਼ਨਰ ਵੱਲੋਂ ਪੂਰਾ ਇਸਤੇਮਾਲ ਕੀਤਾ ਜਾ ਰਿਹਾ ਹੈ। ਹੁਣ ਪੰਜਾਬ ਵਿੱਚ ਇੱਥੇ ਐਲਾਨ ਹੋ ਗਿਆ ਹੈ ਜਿਥੇ 30 ਦਿਨਾਂ ਦੇ ਅੰਦਰ-ਅੰਦਰ ਲੋਕਾਂ ਵੱਲੋਂ ਇਹ ਕੰਮ ਕੀਤਾ ਜਾਵੇਗਾ। ਪੰਜਾਬ ਵਿੱਚ ਜਿੱਥੇ ਵਧ ਰਹੀਆਂ ਗਲਤ ਕੰਮਾਂ ਨੂੰ ਰੋਕਣ ਲਈ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ। ਉੱਥੇ ਹੀ ਇਨ੍ਹਾਂ ਦੀ ਵਰਤੋਂ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ। ਇਸ ਮਹਾਂਨਗਰ ਲੁਧਿਆਣਾ ਦੇ ਵਿਚ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਵੱਲੋਂ ਜ਼ਿਲ੍ਹੇ ਦੇ ਸਾਰੇ ਮੈਰਿਜ ਪੈਲਸਾਂ, ਹੋਟਲਾ, ਅਤੇ ਪੈਟਰੋਲ ਪੰਪਾਂ ਤੇ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਨੂੰ ਇੰਸਟਾਲ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਇਹ ਸਾਰਾ ਕੰਮ 30 ਦਿਨਾਂ ਦੇ ਅੰਦਰ-ਅੰਦਰ ਹੋ ਜਾਣਾ ਚਾਹੀਦਾ ਹੈ । ਉਥੇ ਹੀ ਪਾਰਕਿੰਗ ਦੇ ਵਿੱਚ ਆਉਣ ਜਾਣ ਵਾਲੇ ਵਾਹਨਾਂ ਦੀ ਪੂਰੀ ਜਾਣਕਾਰੀ ਰੱਖਣੀ ਲਾਜ਼ਮੀ ਕੀਤੀ ਗਈ ਹੈ। ਆਉਣ ਜਾਣ ਵਾਲੇ ਲੋਕਾਂ ਤੇ ਵਾਹਨਾਂ ਦੀ ਜਾਣਕਾਰੀ ਲਈ ਰਜਿਸਟਰ ਨੂੰ ਪੂਰੀ ਤਰ੍ਹਾਂ ਮੇਨਟੇਨ ਕੀਤੇ ਜਾਣ ਦੇ ਆਦੇਸ਼ ਦਿੱਤੇ ਗਏ ਹਨ। ਤਾਂ ਜੋ ਆਉਣ ਜਾਣ ਵਾਲੇ ਲੋਕਾਂ ਦੀ ਪੂਰੀ ਜਾਣਕਾਰੀ ਰੱਖੀ ਜਾ ਸਕੇ। ਉੱਥੇ ਹੀ ਜ਼ਿਲੇ ਅੰਦਰ ਤੇਜਾਬ ਦੀ ਖੁੱਲ੍ਹੇਆਮ ਵਿਕਰੀ ਉਪਰ ਵੀ ਪਾਬੰਦੀ ਲਗਾਈ ਗਈ ਹੈ।

ਉਥੇ ਹੀ ਰਾਤ ਦੇ ਸਮੇਂ ਏਟੀਐਮ ਮਸ਼ੀਨਾਂ ਉਪਰ ਰਾਤ 10 ਵਜੇ ਤੋਂ 6 ਵਜੇ ਤੱਕ ਲਈ ਸਕਿਓਰਟੀ ਗਾਰਡ ਤਾਇਨਾਤ ਕੀਤੇ ਜਾਣ ਦੇ ਆਦੇਸ਼ ਵੀ ਦਿੱਤੇ ਗਏ ਹਨ। ਦਾਰੂ ਦੇ ਠੇਕੇ ਰਾਤ 11 ਵਜੇ ਤੱਕ ਖੋਲ੍ਹੇ ਜਾ ਸਕਦੇ ਹਨ, ਉਥੇ ਹੀ ਢਾਬੇ ਅਤੇ ਰੈਸਟੋਰੈਂਟਾਂ ਨੂੰ ਵੀ ਰਾਤ 11:30 ਵਜੇ ਤੱਕ ਖੁਲ਼ੇ ਰੱਖਿਆ ਜਾ ਸਕਦਾ ਹੈ। ਅਗਰ ਕੋਈ ਵੀ ਲਾਗੂ ਕੀਤੀਆਂ ਗਈਆਂ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸਦੇ ਉਲਟ ਸਖਤ ਕਾਰਵਾਈ ਕੀਤੀ ਜਾਵੇਗੀ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!