Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਰੇਹੜੀ ਲਾਉਣ ਵਾਲੇ ਜੁਵਾਕ ਲਈ ਰੱਬ ਬਣਿਆ ਸੂਦ

ਰੇਹੜੀ ਲਾਉਣ ਵਾਲੇ ਜੁਵਾਕ ਲਈ ਰੱਬ ਬਣਿਆ ਸੂਦ

ਬਾਲੀਵੁੱਡ ਅਦਾਕਾਰਾ ਸੋਨੂੰ ਸੂਦ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਲਈ ਇਕ ਵੀ ਮੌਕਾ ਨਹੀਂ ਛੱਡਦੇ। ਉਨ੍ਹਾਂ ਦੀ ਮਦਦ ਕਰਨ ਦੀ ਪ੍ਰਕਿਰਿਆ ਜਾਰੀ ਹੈ, ਪਰ ਜਿਸ ਢੰਗ ਨਾਲ ਉਨ੍ਹਾਂ ਦੁਆਰਾ ਮਦਦ ਕੀਤੀ ਜਾਂਦੀ ਹੈ, ਉਹ ਸਭ ਦਾ ਦਿਲ ਜਿੱਤ ਲੈਂਦੀ ਹੈ।ਦੱਸ ਦਈਏ ਕਿ ਅਦਾਕਾਰ ਦਾ ਹਰ ਟਵੀਟ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦਾ ਹੈ। ਉਨ੍ਹਾਂ ਦਾ ਹਰ ਵਾਅਦਾ ਸਮੇਂ ਸਿਰ ਪੂਰਾ ਹੁੰਦਾ ਹੈ। ਲੋਕਾਂ ਦੀ ਮਦਦ ਕਰਨ ਦਾ ਉਸ ਦਾ ਜਨੂੰਨ ਉਹਨਾਂ ਨੂੰ ਦੂਜਿਆਂ ਤੋਂ ਵੱਖਰਾ ਬਣਾ ਰਿਹਾ ਹੈ। ਇਕ ਵਾਰ ਫਿਰ ਸੋਨੂੰ ਸੂਦ ( Sonu Sood) ਮਦਦ ਲਈ ਅੱਗੇ ਆਏ ਹਨ। ਇਸ ਵਾਰ ਸੋਨੂੰ ਸੂਦ ਰੇਹੜੀ ਲਗਾ ਕੇ ਬੇਲ ਪੁਰੀ ਵੇਚਣ ਵਾਲੇ ਬੱਚੇ ਦੀ ਮੱਦਦ ਲਈ ਅੱਗੇ ਆਏ ਹਨ।ਜਾਣਕਾਰੀ ਅਨੁਸਾਰ ਸੋਨੂੰ ਸੂਦ ਨੇ ਆਪਣੇ ਜਨਮ ਦਿਨ ਵਾਲੇ ਦਿਨ ਵੀ ਆਪਣਾ ਵੱਡਾ ਦਿਲ ਦਿਖਾਉਂਦੇ ਲੁਧਿਆਣੇ ਦੇ 9 ਸਾਲਾ ਯੋਧ ਦੀ ਮਦਦ ਕੀਤੀ। ਸੋਨੂੰ ਸੂਦ ਵੱਲੋਂ ਨਾ ਸਿਰਫ 9 ਸਾਲਾ /ਯੋਧ ਨੂੰ ਸਗੋਂ ਉਸ ਦੀਆਂ ਦੋ ਭੈਣਾਂ ਨੂੰ ਵੀ ਇੱਕ ਚੰਗੇ ਸਕੂਲ ਵਿੱਚ ਦਾਖਲ ਕਰਵਾਇਆ ਅਤੇ ਉਥੇ ਹੀ ਉਨ੍ਹਾਂ ਦੀ ਮਾਤਾ ਨੂੰ ਨੌਕਰੀ ਦਿਵਾਉਣ ਦਾ ਵੀ ਵਾਅਦਾ ਕੀਤਾ। ਉਨ੍ਹਾਂ ਦਾ ਸਕੂਲ ਦਾ ਖਰਚ ਕਿਤਾਬਾਂ ਦਾ ਖਰਚ ਅਤੇ ਵਰਦੀ ਦਾ ਪੂਰਾ ਖ਼ਰਚ ਚੁੱਕਣ ਦੀ ਜ਼ਿੰਮੇਵਾਰੀ ਵੀ ਆਪਣੇ ਸਿਰ ਲਈ।ਦੱਸ ਦਈਏ ਕਿ ਦੱਸ ਦਈਏ ਕਿ ਯੋਧ ਸਿੰਘ ਉਹ ਹੀ ਬੱਚਾ ਹੈ ਜਿਹੜਾ ਕਿ ਬੀਤੇ ਕੁਝ ਦਿਨਾਂ ਤੋਂ ਚਰਚਾਵਾਂ ਵਿਚ ਸੀ। ਪਿਤਾ ਦੀ ਮੌਤ ਹੋ ਜਾਣ ਤੋਂ ਬਾਅਦ ਉਹ ਰੇਹੜੀ ਲਾਉਣ ਨੂੰ ਮਜ਼ਬੂਰ ਸੀ। ਜਿਸ ਦੀ ਵੀਡੀਓ ਵੇਖਦੇ ਹੀ ਵੇਖਦੇ ਵਾਇਰਲ ਹੋ ਗਈ ਤੇ ਸੋਨੂੰ ਸੂਦ ਤੱਕ ਪਹੁੰਚ ਗਈ ਜਿਸ ਤੋਂ ਬਾਅਦ ਸੋਨੂੰ ਸੂਦ ਆਪਣੇ ਜਨਮਦਿਨ ਦੇ ਹੀ ਦਿਨ ਯੋਧ ਅਤੇ ਉਸ ਦੇ ਪਰਿਵਾਰ ਨੂੰ ਇਹ ਗਿਫਟ ਦਿੱਤਾ।ਉਥੇ ਯੋਧ ਦੀ ਮਾਂ ਕੋਮਲ ਦਾ ਕਹਿਣਾ ਹੈ ਕਿ ਉਹ ਕਾਫੀ ਪਰੇਸ਼ਾਨ ਸੀ। ਪਰਿਵਾਰ ਵਿਚ 2 ਧੀਆਂ ਅਤੇ ਇਕ ਪੁੱਤਰ ਹੈ। ਸੋਨੂੰ ਸੋਦ ਸਾਡੇ ਲਈ ਰੱਬ ਬਣ ਕੇ ਅੱਗੇ ਆਇਆ ਅਤੇ ਉਨ੍ਹਾਂ ਨੇ ਸਾਡੀ ਮਦਦ ਕੀਤੀ। ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਕਿਹਾ ਕਿ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਹੁਣ ਮੇਰੇ ਬੱਚੇ ਵਧੀਆ ਸਕੂਲ ਵਿੱਚ ਪੜ੍ਹ ਸਕਣਗੇ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!