Home / ਪੰਜਾਬੀ ਖਬਰਾਂ / ਪਾਕਿ ਪੰਜਾਬ ਤੋਂ ਆਈ ਵੱਡੀ ਖਬਰ

ਪਾਕਿ ਪੰਜਾਬ ਤੋਂ ਆਈ ਵੱਡੀ ਖਬਰ

ਵਾਹਿਗੁਰੂ ਜੀ। ਵੱਡੀ ਖਬਰ ਆ ਰਹੀ ਹੈ ਪਾਕਿਸਤਾਨ ਤੋਂ ਜਾਣਕਾਰੀ ਅਨੁਸਾਰ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣ ਵਾਲੇ ਬਾਬਾ ਸਾਈ ਮੀਆਂ ਮੀਰ ਜੀ ਦੇ ਲਹੌਰ ਰਹਿੰਦੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਰੱਬ ਨੂੰ ਪਿਆਰੇ ਹੋ ਗਏ ਹਨ। ਦੱਸ ਦਈਏ ਕਿ ਇਹ ਬਾਬਾ ਜੀ ਦੀ ਉਨਵੀ ਪੀੜੀ ਹੈ। ਦੱਸ ਦਈਏ ਕਿ ਮਖਦੂਮ ਚੰਨ ਪੀਰ ਕਾਦਰੀ ਨੇ ਇਸ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਹੈ। ਪਾਕਿਸਤਾਨ ਵੱਸਦੇ ਪੰਜਾਬ ਦੇ ਪਿੰਡ ਬੇਦੀਆਂ ਵਿਚ ਉਨ੍ਹਾਂ ਦਾ ਖਾਕ ਏ ਸਪਰਦ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਸਮੇਂ ਗੁਰਦੁਆਰਾ ਸਾਹਿਬ ਚ ਉਨ੍ਹਾਂ ਦੀ ਅੰਤਮ ਅਰਦਾਸ ਵੀ ਕਰਵਾਈ ਗਈ ਤੇ ਨਾਲ ਹੀ ਮੁਸਲਮਾਨ ਭਾਈਚਾਰੇ ਵੱਲੋਂ ਖਾਕ ਏ ਸੁਪਰਦ ਕੀਤਾ ਗਿਆ।। ਗੁਰੂਦੁਆਰਾ ਨਨਕਾਣਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਪ੍ਰੇਮ ਸਿੰਘ ਜੀ ਵੱਲੋਂ ਉਨ੍ਹਾਂ ਲਈ ਅਰਦਾਸ ਕੀਤੀ ਗਈ।ਆਉ ਜਾਣਦੇ ਹਾਂ ਉਨ੍ਹਾਂ ਦੇ ਪਰਿਵਾਰ ਦਾ ਇਤਿਹਾਸ ਹਜ਼ਰਤ ਸਾਈਂ ਮੀਆਂ ਮੀਰ ਜੀ ਸੂਫੀ ਦਰਵੇਸ਼ ਸਨ। ਸਾਈਂ ਮੀਆਂ ਮੀਰ ਜੀ ਦਾ ਪੂਰਾ ਨਾਂ ਸ਼ੇਖ ਮੁਹੰਮਦ ਮੀਰ ਸੀ। ਆਪ ਮੀਆਂ ਜੀਉ, ਸ਼ਾਹ ਮੀਰ ਖੁਆਜਾ ਮੀਰ, ਬਾਲਾ ਪੀਰ ਅਤੇ ਮੀਰ ਮੁਇਨੁਲ ਇਸਲਾਮ ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ। ਆਪ ਦੀ ਜਨਮ ਤਰੀਕ ਸਬੰਧੀ ਵਿਦਵਾਨ ਇਕਮਤ ਨਹੀਂ ਹਨ। ਡਾ. ਮੁਹੰਮਦ ਹਬੀਬ ਆਪਣੀ ਪੁਸਤਕ ‘ਸਾਈਂ ਮੀਆਂ ਮੀਰ’ ‘ਚ ਆਪ ਦਾ ਜੀਵਨ ਸਮਾਂ 1531 ਤੋਂ 1634 ਈ. ਲਿਖਦੇ ਹਨ। ਡਾ. ਗੁਲਜ਼ਾਰ ਕੰਡਾ ਆਪਣੀ ਰਚਨਾ ‘ਸੂਫੀਮਤ ਸਿਲਸਿਲੇ ਅਤੇ ਸਾਧਕ’ ‘ਚ ਸਾਈਂ ਜੀ ਦਾ ਜਨਮ 1550 ਈ. ਤੋਂ 1636 ਈ. ਲਿਖਦੇ ਹਨ। ਆਪ ਦੇ ਪਿਤਾ ਦਾ ਨਾਂ ਕਾਜ਼ੀ ਦਿੱਤਾ ਤੇ ਦਾਦਾ ਦਾ ਨਾਂ ਕਾਜ਼ੀ ਕਲੰਦਰ ਫਾਰੂਕੀ ਸੀ। ਆਪ ਦੀ ਮਾਤਾ ਦਾ ਨਾਂ ਫਾਤਿਮਾ ਸੀ, ਜੋ ਕਾਜ਼ੀ ਕਾਦਨ ਦੀ ਪੁੱਤਰੀ ਸੀ, ਦੇ ਘਰ ਸਿੰਧ ਦੇ ਇਲਾਕੇ ਸੀਸਤਾਨ ‘ਚ ਆਪ ਦਾ ਜਨਮ ਹੋਇਆ।ਸੂਫੀ ਫਕੀਰਾਂ ਅਤੇ ਸਿੱਖ ਗੁਰੂ ਸਾਹਿਬਾਨ ਦੇ ਸ਼ੁਰੂ ਤੋਂ ਹੀ ਬੜੇ ਪਿਆਰ ਵਾਲੇ ਸਬੰਧ ਰਹੇ ਹਨ।
ਗੁਰੂ ਅਰਜਨ ਦੇਵ ਜੀ ਅਤੇ ਸਾਈਂ ਮੀਰ ਜੀ ਦਾ ਪਹਿਲੀ ਵਾਰ ਮਿਲਾਪ ਸਿਹਾਰੀ ਮੱਲ ਦੇ ਬੇਟੇ ਦੀ ਸ਼ਾਦੀ ‘ਚ ਲਾਹੌਰ ਵਿਖੇ ਹੋਇਆ। ਫਿਰ ਅੱਗੇ ਮੁਲਾਕਾਤਾਂ ਦਾ ਸਿਲਸਿਲਾ ਬਾ-ਦਸਤੂਰ ਜਾਰੀ ਰਿਹਾ। ਜਦ ਗੁਰੂ ਅਰਜਨ ਦੇਵ ਜੀ ਗੁਰਗੱਦੀ ‘ਤੇ ਬਿਰਾਜਮਾਨ ਹੋਏ ਤਾਂ ਸਾਈਂ ਨੇ ਦਸਤਾਰ ਭੇਟ ਕੀਤੀ ਸੀ। 1581 ‘ਚ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰੱਖਿਆ ਤਾਂ ਬਹੁਤ ਸਾਰੇ ਗੁਰਮੁੱਖ, ਗੁਰਸਿੱਖ ਤੇ ਮਹਾਪੁਰਸ਼ ਆਏ। ਸਾਈਂ ਮੀਆਂ ਮੀਰ ਜੀ ਵੀ ਲਾਹੌਰ ਤੋਂ ਉਚੇਚੇ ਤੌਰ ‘ਤੇ ਪਹੁੰਚੇ ਸਨ। ਗੁਰੂ ਅਰਜਨ ਦੇਵ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ 1588 ਈ. ‘ਚ ਸਾਈਂ ਮੀਆਂ ਮੀਰ ਜੀ ਪਾਸੋਂ ਰਖਵਾਈ।

error: Content is protected !!