Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ

ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ

ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਮੌਸਮ ਬਾਰੇ ਜਾਣਕਾਰੀ ਅਨੁਸਾਰ ਆਉ ਜਾਣਦੇ ਹਾਂ ਪੂਰੀ ਖਬਰ #ਮੀਂਹ_ਅਪਡੇਟ ਮਾਨਸੂਨ ਸੀਜ਼ਨ ਦਾ ਮਤਲਬ ਸਿਰਫ ਬਰਸਾਤਾਂ ਹੀ ਨਹੀਂ ਹੁੰਦਾ, ਬਲਕਿ ਕੁਦਰਤ ਦੀ ਸੁੰਦਰ ਚਿੱਤਰਕਾਰੀ ਵੀ ਹੁੰਦੀ ਹੈ। ਜੋ ਅੱਜ-ਕੱਲ੍ਹ ਪੰਜਾਬ ਚ ਦੇਖੀ ਜਾਂਦੀ ਹੈ। ਖੂਬਸੂਰਤ, ਨੀਲੇ ਅਸਮਾਨ ਹੇਠ ਚਿੱਟੇ ਬੱਦਲ ਤੇ ਚਿੱਟੀ ਸਿਆਲ਼ਾ ਵਰਗੀ ਧੁੱਪ ਨੂੰ ਕੁਝ ਵਰ੍ਹਿਆਂ ਪਹਿਲਾਂ “HD ਮੌਸਮ” ਦਾ ਨਾਂ ਦਿੱਤਾ ਗਿਆ। ਜਮੀਨ ‘ਤੇ ਹੋਈ ਰੁੱਖਾਂ ਤੇ ਫਸਲਾਂ ਦੀ ਸ਼ੁੱਧ ਹਰੀ ਚਿੱਤਰਕਾਰੀ ਇਸਨੂੰ ਹੋਰ ਚਾਰ ਚੰਨ ਲਾ ਦਿੰਦੇ ਹਨ। ਦੱਸ ਦਈਏ ਕਿ ਬਰਸਾਤ ਦੀ ਗੱਲ ਕੀਤੀ ਜਾਵੇ ਤਾਂ ਮਾਨਸੂਨੀ ਟਰੱਫ ਦਾ ਪੱਛਮੀ ਸਿਰਾ ਫਿਰੋਜ਼ਪੁਰ ਤੋਂ ਖਿਸਕ ਕੇ ਦੱਖਣ ਵੱਲ ਗੰਗਾਨਗਰ ਤੇ ਆ ਗਿਆ ਹੈ, ਜਿਸ ਨਾਲ ਮੌਸਮ ਸੋਹਣਾ ਖੁੱਲ੍ਹਿਆ ਹੋਇਆ ਹੈ।ਦੱਸ ਦਈਏ ਕਿ ਆਗਾਮੀ 2-3 ਦਿਨਾਂ ਚ ਪੂਰਬ ਤੋਂ ਘੱਟ ਦਬਾਅ ਸਿਸਟਮ ਦਿੱਲੀ ਤੱਕ ਪਹੁੰਚ ਕਰਨ ਵਾਲ਼ਾ ਹੈ। ਜਿਸਨਾਲ ਪੂਰੇ ਖਿੱਤੇ ਚ ਧੁੱਪ, ਰੂੰ-ਬੱਦਲ ਛਾਂ ਤੇ ਹਲਕੀਆਂ/ਦਰਮਿਆਨੀਆਂ ਬਰਸਾਤਾਂ ਵੱਖੋ-ਵੱਖ ਸਮੇਂ ਹਾਜਰੀ ਲਾਉਂਦੀਆਂ ਰਹਿਣਗੀਆਂ। ਸੋ ਸਾਉਣ ਦਾ ਰਵਾਇਤੀ, ਸੁਹਾਵਣਾ ਮੌਸਮ ਲਗਾਤਾਰ ਜਾਰੀ ਰਹੇਗਾ। ਘੱਟ ਦਬਾਅ ਸਿਸਟਮ ਤੇ ਮਾਨਸੂਨੀ ਟਰੱਫ ਦੇ ਵਧੇਰੇ ਕਰੀਬ ਹੋਣ ਕਾਰਨ ਹੇਠਲੇ ਪੰਜਾਬ ਦਿੱਲੀ ਤੀਕ ਭਾਰੀ ਮੀਂਹ ਦੀ ਉਮੀਦ ਹੈ।ਦੱਸ ਦਈਏ ਕਿ ਪੰਜਾਬ ਚ ਲਗਾਤਾਰ ਕਈ ਥਾਵਾਂ ਤੇ ਮਿੰਨੀ ਮਿੰਨੀ ਬਰਸਾਤ ਹੋ ਰਹੀ ਹੈ ਜੋ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਉੱਧਰ ਦੂਜੇ ਪਾਸੇ ਦੱਸ ਦਈਏ ਕਿ ਦੱਸ ਦਈਏ ਕਿ ਇਸਦੇ ਮੱਦੇਨਜ਼ਰ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ ਜਾ ਸਕਦੇ ਹਨ, ਜੇਕਰ ਨਹੀਂ ਤਾਂ ਇਹ ਪਾਣੀ ਨੂੰ ਇੱਕ ਸਾਲ ਤੱਕ ਸੰਭਾਲ ਕੇ ਰੱਖਿਆ ਜਾ ਸਕਦਾ ਹੈ। ਭਾਖੜਾ ਡੈਮ ਵਿੱਚ ਦੋ ਪਾਵਰ ਹਾਊਸ ਹਨ, ਖੱਬੇ ਅਤੇ ਸੱਜੇ। ਦੋਵਾਂ ਵਿੱਚ 5-5 ਮਸ਼ੀਨਾਂ ਲੱਗੀਆਂ ਹਨ, ਜੋ ਨਾਲ ਲੱਗਦੇ ਰਾਜਾਂ ਦੀ ਮੰਗ ਦੇ ਹਿਸਾਬ ਨਾਲ ਬਿਜਲੀ ਉਤਪਾਦਨ ਕਰਦੀਆਂ ਹਨ। ਅੱਜ ਸਵੇਰੇ ਦਰਜ ਕੀਤੇ ਅੰਕੜਿਆਂ ਅਨੁਸਾਰ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1586.63 ਫੁੱਟ ਤੱਕ ਪੁੱਜ ਗਿਆ। ਭਾਖੜਾ ਡੈਮ ਨਾਲ ਲੱਗਦੀ ਗੋਬਿੰਦ ਸਾਗਰ ਝੀਲ ਵਿੱਚ ਵੀ ਪਾਣੀ ਦਾ ਪੱਧਰ 100 ਫੁੱਟ ਹੇਠਾਂ ਦਰਜ ਕੀਤਾ ਗਿਆ।।
ਦੱਸ ਦਈਏ ਕਿ ਭਾਖੜਾ ਡੈਮ ਵਿੱਚੋਂ 23723 ਕਿਊਸਿਕ ਪਾਣੀ ਛੱਡ ਕੇ 191.95 ਲੱਖ ਯੂਨਿਟ ਬਿਜਲੀ ਦਾ ਉਤਪਾਦਨ ਹਰ ਰੋਜ਼ ਕੀਤਾ ਜਾ ਰਿਹਾ ਹੈ। ਇਸਤੋਂ ਇਲਾਵਾ ਨੰਗਲ ਦੀਆਂ ਦੋ ਨਹਿਰਾਂ ਵਿੱਚ 7010 ਕਿਊਸਿਕ ਅਤੇ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ 640 ਕਿਊਸਿਕ ਪਾਣੀ ਦਾ ਪੱਧਰ ਦਰਜ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਮੀਂਹ ਦੇ ਚਲਦਿਆਂ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਹਾਲਾਂਕਿ ਇਹ ਜਲ ਪੱਧਰ ਰਿਸਕ ਦੇ ਨਿਸ਼ਾਨ ਤੋਂ ਹੇਠਾਂ ਹੈ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!