Home / ਦੁਨੀਆ ਭਰ / ਆਸਟ੍ਰੇਲੀਆ ਤੋਂ ਪੰਜਾਬ ਲਈ ਵੱਡੀ ਖਬਰ

ਆਸਟ੍ਰੇਲੀਆ ਤੋਂ ਪੰਜਾਬ ਲਈ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਆਸਟ੍ਰੇਲੀਆ ਤੋਂ ਜਾਣਕਾਰੀ ਅਨੁਸਾਰ ਹੁਣ ਆਸਟ੍ਰੇਲੀਆ ਤੋਂ ਆਈ ਇਹ ਵੱਡੀ ਖਬਰ ਇੰਡੀਆ ਲਈ ਜਿੱਥੇ ਇਹ ਵੱਡਾ ਫੈਸਲਾ ਲਿਆ ਗਿਆ। ਹੁਣ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਭਾਰਤ ਤੋਂ ਚੋਰੀ ਕੀਤੀਆਂ ਗਈਆਂ ਕਲਾਕ੍ਰਿਤੀਆਂ ਨੂੰ ਅਸਟ੍ਰੇਲੀਆ ਵੱਲੋਂ ਵਾਪਸ ਭਾਰਤ ਨੂੰ ਸੌਂਪਿਆ ਜਾਵੇਗਾ। ਇਹ ਫੈਸਲਾ ਅਸਟ੍ਰੇਲੀਆ ਸਰਕਾਰ ਵੱਲੋਂ ਕੀਤਾ ਗਿਆ ਹੈ। ਇਹ ਸਾਰੇ ਆਰਟਵਰਕ ਕਲਾਕ੍ਰਿਤੀਆਂ ਦੀ ਤਸਕਰੀ ਕਰਨ ਵਾਲੇ ਡੀਲਰ ਸੁਭਾਸ਼ ਕਪੂਰ ਤੋਂ ਲਏ ਗਏ ਸਨ। ਕਪੂਰ ਤੋਂ ਖਰੀਦੇ ਗਏ ਆਰਟਵਰਕ ਨੂੰ ਚੌਥੀ ਵਾਰ ਆਸਟ੍ਰੇਲੀਆ ਵੱਲੋਂ ਦਿੱਤਾ ਜਾ ਰਿਹਾ ਹੈ।ਦੱਸ ਦਈਏ ਕਿ ਫਿਲਹਾਲ ਸੁਭਾਸ਼ ਕਪੂਰ ਅਜਿਹੇ ਹੀ ਮਾਮਲਿਆਂ ਵਿਚ ਸਜ਼ਾ ਭੁਗਤ ਰਿਹਾ ਹੈ।ਇਸ ਤੋਂ ਪਹਿਲਾਂ 2014 ਵਿਚ ਮਿਊਜ਼ੀਅਮ ਵੱਲੋਂ 5 ਮਿਲੀਅਨ ਡਾਲਰ ਦੀ ਲਾਗਤ ਵਾਲੀ ਭਗਵਾਨ ਸ਼ਿਵ ਦੀ ਮੂਰਤੀ ਨੂੰ ਵਾਪਸ ਕੀਤਾ ਗਿਆ ਸੀ। ਪਿੱਤਲ ਦੀ ਇਸ ਮੂਰਤੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪਿਆ ਗਿਆ ਸੀ। ਇਹ ਜਾਣਕਾਰੀ ਸਿਡਨੀ ਮੋਰਨਿੰਗ ਹੇਰਾਲਡ ਵੱਲੋਂ ਦਿੱਤੀ ਗਈ। ਆਸਟ੍ਰੇਲੀਆ ਵਿਚ ਭਾਰਤੀ ਹਾਈ ਕਮਿਸ਼ਨਰ ਮਨਪ੍ਰੀਤ ਵੋਰਾ ਨੇ ਇਸ ਫ਼ੈਸਲੇ ਦਾ ਸਵਾਗਤ ਕੀਤਾ।ਜਾਣਕਾਰੀ ਅਨੁਸਾਰ ਦੱਸ ਦਈਏ ਕਿ ਉਹਨਾਂ ਨੇ ਕਿਹਾ,”ਆਸਟ੍ਰੇਲੀਆ ਦੇ ਇਸ ਫ਼ੈਸਲੇ ਲਈ ਭਾਰਤ ਸਰਕਾਰ ਧੰਨਵਾਦੀ ਹੈ।” ਭਾਰਤ ਸਰਕਾਰ ਨੂੰ ਇਹ ਆਰਟਵਰਕ ਦਿੱਤੇ ਜਾਣਗੇ ਜਿਹਨਾਂ ਦੀ ਕੀਮਤ 3 ਮਿਲੀਅਨ ਡਾਲਰ ਹੈ।ਆਸਟ੍ਰੇਲੀਆ ਦੇ ਨੈਸ਼ਨਲ ਆਰਟ ਮਿਊਜ਼ੀਅਮ ਵਿਚ ਰੱਖੀਆਂ ਭਾਰਤ ਦੀਆਂ 14 ਕਲਾਕ੍ਰਿਤੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਇਹਨਾਂ ਵਿਚ ਪਿੱਤਲ ਅਤੇ ਪੱਥਰ ਦੀਆਂ ਮੂਰਤੀਆਂ ਦੇ ਇਲਾਵਾ ਪੇਂਟਿੰਗ ਅਤੇ ਕੁਝ ਤਸਵੀਰਾਂ ਸ਼ਾਮਲ ਹਨ। 1989-2009 ਦੇ ਵਿਚਕਾਰ ਇਹ ਆਰਟਵਰਕ ਨੈਸ਼ਨਲ ਮਿਊਜ਼ੀਅਮ ਦੇ ਅਧਿਕਾਰ ਵਿਚ ਸ਼ਾਮਲ ਕੀਤੇ ਗਏ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!