Home / ਵੀਡੀਓ / ਰੂਲਦੂ ਸਿੰਘ ਮਾਨਸਾ ਦਾ ਪੱਖ

ਰੂਲਦੂ ਸਿੰਘ ਮਾਨਸਾ ਦਾ ਪੱਖ

ਕਿਸਾਨ ਆਗੂ ਰੂਲਦੂ ਸਿੰਘ ਮਾਨਸਾ ਦਾ ਮਾਮਲਾ ਕਾਫੀ ਚਰਚਾ ਚ ਚੱਲ ਰਿਹਾ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਬੋਲੇ ਸ਼ਬਦਾਂ ਦੀ ਮਾਫੀ ਵੀ ਮੰਗੀ ਜੋ ਵੀਡੀਓ ਅਸੀ ਆਪ ਜੀ ਨਾਲ ਸ਼ੇਅਰ ਕਰ ਰਹੇ ਹਾਂ।।ਸੈਟਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦਾ ਰੋਸ ਦੇਸ਼ ਦੇ ਸਾਰੇ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ। ਜਿਥੇ ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਉਥੇ ਕਿਸਾਨਾਂ ਵੱਲੋਂ ਪਿਛਲੇ ਸਾਲ 26 ਨਵੰਬਰ 2020 ਤੋਂ ਦਿੱਲੀ ਦੀਆਂ ਸਰਹੱਦਾਂ ਉਪਰ ਲਗਾਤਾਰ ਮੋਰਚੇ ਲਾ ਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਦੇ ਵਿਚਕਾਰ ਹੋਇਆ ਹੁਣ ਤੱਕ ਦੀਆਂ 11 ਦੌਰ ਦੀਆਂ ਮੀਟਿੰਗ ਬੇਸਿੱਟਾ ਰਹੀਆਂ ਹਨ। ਉੱਥੇ ਹੀ ਸਰਕਾਰ ਵੱਲੋਂ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਨਕਾਰ ਕਰਦੇ ਹੋਏ ਇਨ੍ਹਾਂ ਵਿੱਚ ਸੋਧ ਪ੍ਰਸਤਾਵ ਜਾਰੀ ਕੀਤਾ ਗਿਆ ਸੀ।ਦੱਸ ਦਈਏ ਕਿ ਉਥੇ ਹੀ ਪੰਜਾਬ ਦੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਬਾਰੇ ਵੀ ਇੱਕ ਖਬਰ ਪ੍ਰਾਪਤ ਹੋਈ ਹੈ ਜਿਥੇ 21 ਜੁਲਾਈ ਨੂੰ ਰੁਲਦੂ ਸਿੰਘ ਮਾਨਸਾ ਵੱਲੋਂ ਸਟੇਜ ਤੋਂ ਇੱਕ ਭਾਸ਼ਣ ਦਿੱਤਾ ਗਿਆ ਸੀ। ਉਨ੍ਹਾਂ ਦੇ ਇਸ ਭਾਸ਼ਣ ਨੂੰ ਲੈ ਕੇ ਹੀ ਉਹਨਾਂ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ 15 ਦਿਨ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਰੁਲਦੂ ਸਿੰਘ ਮਾਨਸਾ ਜਿੱਥੇ ਇੱਕ ਸੁਲਝੇ ਹੋਏ ਕਿਸਾਨ ਆਗੂ ਹਨ ਉਥੇ ਹੀ ਉਨ੍ਹਾਂ ਨੂੰ 15 ਦਿਨ ਲਈ ਸਟੇਜ ਤੇ ਕੋਈ ਵੀ ਭਾਸ਼ਣ ਨਹੀਂ ਦੇਣ ਦਿੱਤਾ ਜਾਵੇਗਾ।।
ਦੱਸ ਦਈਏ ਕਿ ਨਾ ਹੀ 15 ਦਿਨਾਂ ਦੇ ਦੌਰਾਨ ਇਸ ਕਿਸਾਨੀ ਸੰਘਰਸ਼ ਬਾਰੇ ਕੋਈ ਵੀ ਆਪਣਾ ਬਿਆਨ ਦੇ ਸਕਦੇ ਹਨ। ਦਿੱਲੀ ਬਾਰਡਰ ਤੇ ਮੋਰਚਾ ਲਾਈ ਬੈਠੇ ਕਿਸਾਨ ਯੂਨੀਅਨਾਂ ਵੱਲੋਂ ਮਿਲ ਕੇ 15 ਦਿਨ ਲਈ ਰੁਲਦੂ ਸਿੰਘ ਮਾਨਸਾ ਨੂੰ ਸਸਪੈਂਡ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਸਭ ਬਾਰੇ ਜਾਣਕਾਰੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਦੱਸ ਦਈਏ ਕਿ ਰੂਲਦੂ ਸਿੰਘ ਦੇ ਇਸ ਬਿਆਨ ਕਾਰਨ ਪੰਜਾਬੀ ਸਿੱਖ ਭਾਈਚਾਰੇ ਉਨ੍ਹਾਂ ਦਾ ਬਹੁਤ ਜਿਆਦਾ ਵਿਰੋਧ ਹੋ ਰਿਹਾ ਸੀ।

error: Content is protected !!