Home / ਸਿੱਖੀ ਖਬਰਾਂ / ਚੀਨ ਭਾਰਤ ਬਾਡਰ ਤੇ ਲੱਗਦਾ ਸਿੰਘ ਦਾ ਪਹਿਰਾ

ਚੀਨ ਭਾਰਤ ਬਾਡਰ ਤੇ ਲੱਗਦਾ ਸਿੰਘ ਦਾ ਪਹਿਰਾ

ਬਾਬਾ ਹਰਭਜਨ ਸਿੰਘ ਭਾਰਤੀ ਸੈਨਾ ਦੇ ਇੱਕ ਸੱਚੇ ਸਿਪਾਹੀ ਸਨ। ਉਨ੍ਹਾਂ ਦਾ ਜਨਮ 30 ਅਗਸਤ 1927 ਨੂੰ ਹੋਇਆ ਸੀ ਅਤੇ ਉਹ ਪੂਰੇ 4 ਅਕਤੂਬਰ 1968 ਨੂੰ ਸਿੱਕਿਮ ਦੇ ਨਥੁਲਾ ਪਾਸ ਵਿੱਚ ਹੋਏ । ਜਦੋਂ ਉਹ ਤਿੰਨ ਦਿਨਾਂ ਤਕ ਲਾਪਤਾ ਰਹੇ ਤਾਂ ਉਨ੍ਹਾਂ ਦੇ ਅਫਸਰਾਂ ਨੇ ਉਨ੍ਹਾਂ ਨੂੰ ਭਗੌੜਾ ਕਰਾਰ ਦੇ ਦਿੱਤਾ। ਜਿਸ ਤੋਂ ਬਾਅਦ ਉਹ ਆਪਣੇ ਇੱਕ ਮਿੱਤਰ ਦੇ ਸੁਪਨੇ ਵਿਚ ਆਏ ਤੇ ਆਪਣੇ ਸਰੀਰ ਦਾ ਟਿਕਾਣਾ ਦੱਸਿਆ। ਭਾਲ ਕਰਨ ਵਾਲਿਆਂ ਨੂੰ ਉਨ੍ਹਾਂ ਦਾ ਸਰੀਰ ਉਸੇ ਜਗ੍ਹਾ ਤੇ ਮਿਲਿਆ, ਜਿਥੇ ਉਨ੍ਹਾਂ ਨੇ ਦੱਸਿਆ ਸੀ। ਹਰਭਜਨ ਸਿੰਘ ਭਾਰਤੀ ਫੌਜ ਦੇ ਉਹ ਸਿਪਾਹੀ ਸਨ ਜੋ ਪੂਰੇ ਹੋਣ ਤੋਂ ਬਾਅਦ ਵੀ ਆਪਣੀ ਡਿਊਟੀ ਨਿਭਾਉਂਦੇ ਰਹੇ। ਉਨ੍ਹਾਂ ਦੀ ਆਤਮਾ ਇੰਡੋ ਚੀਨ ਸੀਮਾ ਉਪਰ ਪਹਿਰਾ ਦਿੰਦੀ ਰਹੀ। ਭਾਰਤੀ ਸਿਪਾਹੀਆਂ ਦੇ ਸੁਫਨੇ ਵਿੱਚ ਆਕੇ ਉਹ ਦੁਸ਼ਮਣਾਂ ਦੀਆਂ ਯੋਜਨਾਵਾਂ ਦੱਸ ਦਿੰਦੇ। ਪਹਿਰਾ ਦਿੰਦੇ ਸਮੇਂ ਜੇ ਕੋਈ ਸਿਪਾਹੀ ਸੌਂ ਜਾਂਦਾ ਤਾਂ ਉਸ ਨੂੰ ਜਗਾ ਦਿੰਦੇ ਹਨ ਜੋ ਉਹਨਾਂ ਨੂੰ ਕਿਸੇ ਥੱਪੜ ਦੀ ਤਰ੍ਹਾਂ ਮਹਿਸੂਸ ਹੁੰਦਾ ਸੀ। ਭਾਰਤ ਸਰਕਾਰ ਨੇ 26 ਜਨਵਰੀ 1976 ਨੂੰ ਹਰਭਜਨ ਸਿੰਘ ਨੂੰ ਮਹਾਵੀਰ ਚੱਕਰ ਦੇ ਨਾਲ ਸਨਮਾਨਿਤ ਕੀਤਾ। ਆਰਮੀ ਉਨ੍ਹਾਂ ਦੀ ਤਨਖਾਹ ਹਰ ਮਹੀਨੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਭੇਜਦੀ ਸੀ ਅਤੇ ਉਨ੍ਹਾਂ ਦੀ ਯਾਦ ਵਿੱਚ ਇੱਕ ਗੁਰਦੁਆਰਾ ਬਣਾਇਆ ਗਿਆ ਜਿਸ ਵਿੱਚ ਅੱਜ ਵੀ ਉਨ੍ਹਾਂ ਨੂੰ ਯਾਦ ਕਰਨ ਅਤੇ ਰਾਸ਼ਟਰੀ ਗਾਣ ਗਾਉਣ ਲਈ ਆਉਂਦੇ ਹਨ।ਹਰਭਜਨ ਸਿੰਘ ਯੂ ਕੇ ਸਿਪਾਹੀ ਰੈਂਕ ਦੇ ਵਿੱਚ ਰਹਿੰਦੇ ਹੋਏ ਰੱਬ ਨੂੰ ਪਿਆਰੇ ਹੋਏ, ਆਰਮੀ ਉਨ੍ਹਾਂ ਦੀ ਪ੍ਰਮੋਸ਼ਨ ਕਰਦੀ ਰਹੀ। ਉਨ੍ਹਾਂ ਨੂੰ ਹਰ ਸਾਲ ਛੁੱਟੀ ਦਿੱਤੀ ਜਾਂਦੀ ਅਤੇ ਹਰੇਕ ਸਾਲ ਦੋ ਫੌਜੀ ਉਨ੍ਹਾਂ ਦਾ ਸਮਾਂ ਉਨ੍ਹਾਂ ਦੇ ਪਿੰਡ ਕੂਕਾ ਜ਼ਿਲ੍ਹਾ ਕਪੂਰਥਲੇ ਵਿਖੇ ਲੈ ਕੇ ਜਾਂਦੇ।

error: Content is protected !!