Home / ਸਿੱਖੀ ਖਬਰਾਂ / ਧੰਨ ਧੰਨ ਗੁਰੂ ਨਾਨਕ ਸਾਹਿਬ ਦੀ ਭਵਿੱਖਬਾਣੀ

ਧੰਨ ਧੰਨ ਗੁਰੂ ਨਾਨਕ ਸਾਹਿਬ ਦੀ ਭਵਿੱਖਬਾਣੀ

ਧੰਨ ਧੰਨ ਗੁਰੂ ਨਾਨਕ ਸਾਹਿਬ ਦੀ ਭਵਿੱਖਬਾਣੀ–ਗੁਰੂ ਨਾਨਕ ਦੇਵ ਜੀ (15 ਅਪ੍ਰੈਲ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ।ਗੁਰੂ ਨਾਨਕ ਸਾਹਿਬ ਨੇ ਦੂਰ-ਦੁਰਾਡੇ ਸਫ਼ਰ ਕਰ ਲੋਕਾਈ ਨੂੰ ਇੱਕ ਰੱਬ ਦਾ ਸੁਨੇਹਾ ਦਿੱਤਾ ਜੋ ਆਪਣੀ ਬਣਾਈ ਖ਼ਲਕਤ ਵਿੱਚ ਹਾਦਰ ਅਤੇ ਦਾਇਮ ਸੱਚਾਈ ਦੀ ਹਕ਼ੀਕਤ ਹੈ। ਬਰਾਬਰਤਾ, ਭਾਈਚਾਰਕ ਪਿਆਰ, ਇਤਫ਼ਾਕ, ਚੰਗਿਆਈ ਅਤੇ ਗੁਣਾਂ ਉੱਤੇ ਮਬਨੀ ਉਹਨਾਂ ਨੇ ਇੱਕ ਅਨੋਖਾ ਰੁਹਾਨੀ, ਸਮਾਜਿਕ ਅਤੇ ਸਿਆਸੀ ਪਲੇਟਫਾਰਮ ਤਿਆਰ ਕੀਤਾ।ਸਿੱਖੀ ਦੇ ਮਾਝ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਨਾਨਕ ਸਾਹਿਬ ਦੇ 974 ਵਾਕ ਸ਼ਾਇਰਾਨਾ ਅੰਦਾਜ਼ ਵਿੱਚ ਦਰਜ ਹਨ, ਜਿਹਨਾਂ ਵਿੱਚੋਂ ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸਿੱਧ-ਗੋਸਟ ਆਦਿ ਪ੍ਰਮੁ ਹਨ। ਇਹ ਸਿੱਖਾਂ ਦਾ ਯਕੀਨ ਹੈ ਕਿ ਗੁਰ ਨਾਨਕ ਦੀ ਹੁਰਮਤ, ਦਿੱਵਤਾ ਅਤੇ ਧਾਰਮਕ ਇਖਤਿਆਰ ਬਾਅਦ ਵਾਲ਼ੇ ਗੁਰੂਆਂ ਵਿੱਚ ਵੀ ਸ਼ਾਮਿਲ ਸੀ।ਗੁਰੂ ਸਾਹਿਬ ਆਪਣੀਆਂ ਚਾਰ ਉਦਾਸੀਆਂ ਅਤੇ ਉਸ ਤੋਂ ਬਾਅਦ ਵੀ ਜੋ ਸ਼ਬਦ ਕੀਰਤਨ ਕਰਦੇ ਰਹੇ, ਉਹ ਵਿਚਾਰਧਾਰਕ ਤੌਰ ’ਤੇ ਵਿਭਿੰਨ ਦੇਸ਼ਾਂ, ਕੌਮਾਂ, ਜਾਤੀਆਂ ਤੇ ਮਜ਼ਹਬਾਂ ਦੇ ਲੋਕਾਂ ਵਿੱਚ ਵਿਭਿੰਨ ਸੁਰਾਂ ਅਤੇ ਸਮੁੱਚੀ ਮਨੁੱਖਤਾ ਨੂੰ ਇਕੱਠਿਆਂ ਕਰਕੇ ਅਰਬੀ-ਫ਼ਾਰਸੀ ਤੋਂ ਆਈ (ਵਿਦੇਸ਼ੀ ਸਾਜ਼) ਰਬਾਬ ਨੂੰ ਸੰਗ ਰਲਾ ਕੇ ਬਹੁਵਚਨਤਾ, ਬਹੁ-ਸਭਿਆਚਾਰਕਤਾ ਤੇ ਵਿਸਮਾਦੀ ਆਨੰਦ ਦਾ ਕ੍ਰਾਂਤੀਕਾਰੀ ਸੰਦੇਸ਼ ਦੇਣਾ ਸੀ।ਜਨਮ ਸਾਖੀਆਂ ਗਵਾਹ ਨੇ ਕਿ ਨਾਨਕ ਆਖਦੇ ਹਨ ਕਿ ‘ਮਰਦਾਨਿਆਂ! ਰਬਾਬ ਛੇੜ ਬਾਣੀ ਆਈ।’ ‘ਛੇੜ ਰਬਾਬ’ ਕਿਉਂਕਿ ਵਜਾਉਣਾ ਜਾਂ ਕਹਿਣਾ ਵਜਾ ਰਬਾਬ ਹੁਕਮ ਹੈ ਅਤੇ ‘ਛੇੜ’ ਆਸ਼ਿਕਾਂ ਦੀ, ਪਿਆਰ ਵਿੱਚ ਰੱਤਿਆਂ ਦੀ ਨਿਸ਼ਾਨੀ ਹੈ। ਕਿਆਸ ਕਰੋ ਨਾਨਕ ਆਖ ਰਿਹੈ, ‘ਮਰਦਾਨਿਆ! ਛੇੜ ਰਬਾਬ।’ ਤਾਂ ਰਬਾਬ ਉਸ ਵਕਤ ਕੋਈ ਸਾਜ਼ ਨਹੀਂ ਰਹਿੰਦਾ ਸਗੋਂ ਆਪਣੇ ਰੱਬ (ਇਸ਼ਕ) ਨਾਲ ਮਿਲਾਪ ਹੈ ਤੇ ਮਰਦਾਨਾ ਕੋਈ ਮੁਸਲਿਮ ਜਾਂ ਰਬਾਬੀ ਨਹੀਂ ਰਹਿ ਜਾਂਦਾ, ਉਹ ਕੇਵਲ ਇੱਕ ਪ੍ਰੇਮੀ ਜਿਹੜਾ ਰਬਾਬ ਉਪਰ ਰਾਗ ਯਾਨੀ ਪ੍ਰੇਮ ਦੇ ਸੁਰ ਛੇੜਦਾ ਹੈ ਤੇ ਇਲਾਹੀ ਬਾਣੀ ਜਾਂ ਧੁਰ ਕੀ ਬਾਣੀ ਸਹਿਜੇ ਹੀ ਨਾਨਕ ਦੇ ਮੁਖਾਰਬਿੰਦ ’ਚੋਂ ਉਤਰਦੀ ਹੈ ਜੋ ਸਮਾਜ-ਸਭਿਆਚਾਰ ਦੀ ਭੁੱਲੀ-ਭਟਕੀ ਲੋਕਾਈ ਨੂੰ ਮਹਾਆਨੰਦ ਅਤੇ ਵਿਸਮਾਦ ਵਿੱਚ ਰੂਪਾਂਤ੍ਰਿਤ ਕਰ ਦਿੰਦੀ ਹੈ।

error: Content is protected !!