Home / ਦੁਨੀਆ ਭਰ / ਦੁਨੀਆ ਦੀ ਇਸ ਸੰਸਥਾ ਤੋਂ ਆਈ ਵੱਡੀ ਖਬਰ

ਦੁਨੀਆ ਦੀ ਇਸ ਸੰਸਥਾ ਤੋਂ ਆਈ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਅਮਰੀਕਾ ਤੋਂ ਜਾਣਕਾਰੀ ਅਨੁਸਾਰ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਐਡਨੋਮ ਗੈਬਰੇਸਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਵਿਚ ਕਰੋਨਾ ਦੀ ਸਥਿਤੀ ਬਹੁਤ ਫਿਕਰਮੰਦ ਹੈ। ਬਹੁਤ ਸਾਰੇ ਰਾਜਾਂ ਵਿੱਚ ਸੰਕਰਮਿਤ, ਹੌਸਪੀਟਲ ਵਿੱਚ ਦਾਖਲ ਵਿਅਕਤੀਆਂ ਅਤੇ ਜਿੰਦਗੀਆਂ ਚਲੇ ਦੀ ਗਿਣਤੀ ਵੱਧ ਰਹੀ ਹੈ। ਉਨ੍ਹਾਂ ਇਹ ਵਾਰਨਿੰਗ ਵੀ ਦਿੱਤੀ ਕਿ ਕਰੋਨਾ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕਿਤੇ ਜਿਆਦਾ ਰਿਸਕ ਸਾਬਤ ਹੋ ਸਕਦੀ ਹੈ।ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਜਿਸ ਤਰ੍ਹਾਂ ਭਾਰਤ ਇਸ ਸਮੇਂ ਕਰੋਨਾ ਦੀ ਦੂਜੀ ਸਟੇਜ ਵਿੱਚ ਫਸਆ ਹੋਇਆ ਹੈ, ਅਜਿਹੇ ਸਮੇਂ ਵੇਖ ਕੇ ਲੱਗਦਾ ਹੈ ਕਿ ਕਰੋਨਾ ਦੇ ਹੱਲੇ ਹੋਰ ਰਿਸਕ ਹੋ ਸਕਦੇ ਹਨ। ਭਾਰਤ ਦੇ ਨਾਲ ਜਾਪਾਨ ਵੀ ਵੱਡੇ ਰਿਸਕ ਵਿਚ ਆ ਗਿਆ ਹੈ ਅਤੇ ਦੇਸ਼ ਵਿੱਚ ਐਮਰ ਜੈਂਸੀ ਲਾਗੂ ਕਰ ਦਿੱਤੀ ਗਈ ਹੈ।ਜਾਣਕਾਰੀ ਅਨੁਸਾਰ ਡਬਲਯੂਐਚਓ ਦੇ ਡਾਇਰੈਕਟਰ ਗੈਬਰੇਸਸ ਨੇ ਕਿਹਾ ਕਿ ਡਬਲਯੂਐਚਓ ਇਸ ਦੇ ਲਈ ਭਾਰਤ ਦੀ ਪੂਰੀ ਮਦਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹਜ਼ਾਰਾਂ ਆਕਸੀਜਨ ਕੌਂਸਨਟ੍ਰੈਟਰ, ਟੈਂਟ , ਮਾਸਕ ਅਤੇ ਹੋਰ ਮੈਡੀਕਲ ਉਪਕਰਣ ਮੋਬਾਈਲ ਫੀਲਡ ਹੌਸਪੀਟਲ ਲਈ ਭੇਜ ਦਿੱਤੇ ਗਏ ਹਨ। ਉਨ੍ਹਾਂ ਨੇ ਉਨ੍ਹਾਂ ਦੇਸ਼ਾਂ ਦਾ ਧੰਨਵਾਦ ਕੀਤਾ ,ਜਿਨ੍ਹਾਂ ਨੇ ਭਾਰਤ ਦੀ ਸਹਾਇਤਾ ਕੀਤੀ ਹੈ।ਦੱਸ ਦਈਏ ਕਿ ਇਧਰ ਭਾਰਤ ਸਰਕਾਰ ਨੇ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਉਹ 16 ਤੋਂ 31 ਮਈ ਦੌਰਾਨ ਰਾਜਾਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵੀਸ਼ੀਲਡ ਤੇ ਕੋਵੈਕਸੀਨ ਦੀਆਂ ਕੁੱਲ ਮਿਲਾ ਕੇ 191.99 ਲੱਖ ਖੁਰਾਕਾਂ ਬਿਲਕੁਲ ਮੁਫ਼ਤ ਸਪਲਾਈ ਕਰੇਗਾ।ਮੰਤਰਾਲੇ ਨੇ ਕਿਹਾ ਕਿ ਵੈਕਸੀਨਾਂ ਦੀ ਡਲਿਵਰੀ ਸਬੰਧੀ ਸ਼ਡਿਊਲ ਅਗਾਊਂ ਸਾਂਝਾ ਕੀਤਾ ਜਾਵੇਗਾ। ਮੰਤਰਾਲੇ ਨੇ ਰਾਜਾਂ ਤੇ ਯੂਟੀਜ਼ ਨੂੰ ਕਿਹਾ ਕਿ ਉਹ ਅਲਾਟ ਕੀਤੀਆਂ ਖੁਰਾਕਾਂ ਦੀ ਸੁਚੱਜੀ ਵਰਤੋਂ ਕਰਨ ਤੇ ਇਹ ਯਕੀਨੀ ਬਣਾਉਣ ਕਿ ਘੱਟ ਤੋਂ ਘੱਟ ਵੈਕਸੀਨਾਖਰਾਬ ਹੋਣ। ਮੰਤਰਾਲੇ ਵੱਲੋਂ ਅਗਲੇ 15 ਦਿਨਾਂ ਲਈ ਅਲਾਟ ਕੀਤੀਆਂ ਜਾਣ ਵਾਲੀਆਂ 191.99 ਲੱਖ ਖੁਰਾਕਾਂ ‘ਚੋਂ 162.5 ਲੱਖ ਕੋਵੀਸ਼ੀਲਡ ਤੇ 29.49 ਲੱਖ ਕੋਵੈਕਸੀਨ ਦੀਆਂ ਹਨ।ਮੰਤਰਾਲੇ ਨੇ ਕਿਹਾ ਕਿ ਰਾਜਾਂ ਤੇ ਯੂਟੀਜ਼ ਨੂੰ ਮੁਫਤ ਵੈਕਸੀਨ ਖੁਰਾਕਾਂ ਦੀ ਮਿਕਦਾਰ ਬਾਰੇ ਅਗਾਊਂ ਸੂਚਿਤ ਕਰਨ ਦਾ ਮੁੱਖ ਮੰਤਵ ਇਹ ਯਕੀਨੀ ਬਣਾਉਣਾ ਹੈ ਕਿ ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਆਪਣੀ ਤਿਆਰੀਆਂ ਨੂੰ ਪੂਰਾ ਰੱਖਣ।ਮੰਤਰਾਲੇ ਨੇ ਕਿਹਾ ਕਿ 1 ਤੋਂ 15 ਮਈ ਦੇ ਅਰਸੇ ਦੌਰਾਨ ਕੇਂਦਰ ਰਾਜਾਂ ਤੇ ਯੂਟੀਜ਼ ਨੂੰ 1.7 ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾ ਚੁੱਕਾ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!